74.44 F
New York, US
March 12, 2026
PreetNama
ਖੇਡ-ਜਗਤ/Sports News

ਦੱਖਣ ਅਫ਼ਰੀਕਾ ਖ਼ਿਲਾਫ਼ ਸੀਰੀਜ਼ ਤੋਂ ਬਾਹਰ ਹੋਣ ‘ਤੇ ਬੁਮਰਾਹ ਦਾ ਵੱਡਾ ਐਲਾਨ

ਚੰਡੀਗੜ੍ਹ: ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਮੰਗਲਵਾਰ ਨੂੰ ਸੱਟ ਲੱਗਣ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਤੋਂ ਬਾਹਰ ਹੋ ਗਿਆ। ਉਸ ਦੀ ਥਾਂ ਉਮੇਸ਼ ਯਾਦਵ ਨੂੰ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ। 25 ਸਾਲਾ ਬੁਮਰਾਹ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪਿੱਠ ਦੇ ਹੇਠਲੇ ਹਿੱਸੇ ਦੀ ਸੱਟ ਤੋਂ ਠੀਕ ਹੋ ਕੇ ਮਜ਼ਬੂਤੀ ਨਾਲ ਵਾਪਸੀ ਕਰੇਗਾ।ਬੁਮਰਾਹ ਦੀ ਸੱਟ ਦਾ ਪਤਾ ਰੂਟੀਨ ਰੇਡੀਓਲੌਜੀਕਲ ਸਕ੍ਰੀਨਿੰਗ ਦੌਰਾਨ ਹੋਇਆ। ਭਾਰਤੀ ਟੀਮ 2 ਅਕਤੂਬਰ ਤੋਂ ਵਿਸ਼ਾਖਾਪਟਨਮ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਪਹਿਲਾ ਟੈਸਟ ਮੈਚ ਖੇਡੇਗੀ।

ਬੁਮਰਾਹ ਨੇ ਟਵੀਟ ਕੀਤਾ, ‘ਸੱਟਾਂ ਖੇਡਾਂ ਦਾ ਹਿੱਸਾ ਹਨ। ਠੀਕ ਹੋਣ ਲਈ ਤੁਹਾਡੇ ਸਾਰਿਆਂ ਦੀਆਂ ਸ਼ੁਭਕਾਮਨਾਵਾਂ ਦਾ ਧੰਨਵਾਦ। ਮੇਰਾ ਸਿਰ ਉੱਚਾ ਹੈ ਤੇ ਮੈਂ ਵਾਪਸੀ ‘ਤੇ ਧਿਆਨ ਦੇ ਰਿਹਾ ਹਾਂ। ਅਜਿਹੀ ਵਾਪਸੀ ਜੋ ਇਸ ਝਟਕੇ ਨਾਲੋਂ ਮਜ਼ਬੂਤ ਹੋਏ।’ ਬੁਮਰਾਹ ਨੇ ਵੈਸਟਇੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਵਿੱਚ 13 ਵਿਕਟਾਂ ਲਈਆਂ ਸੀ।

ਬੁਮਰਾਹ ਅਗਲੇ ਮਹੀਨੇ ਬੰਗਲਾਦੇਸ਼ ਖ਼ਿਲਾਫ਼ ਟੀ-20 ਤੇ ਟੈਸਟ ਮੈਚਾਂ ਦੀ ਸੀਰੀਜ਼ ਤੋਂ ਵੀ ਬਾਹਰ ਹੋ ਸਕਦਾ ਹੈ। ਹਾਲ ਹੀ ਵਿਚ ਉਸ ਨੂੰ ਦੱਖਣੀ ਅਫਰੀਕਾ ਵਿਰੁੱਧ ਤਿੰਨ ਟੀ-20 ਮੈਚਾਂ ਦੀ ਲੜੀ ਵਿੱਚ ਆਰਾਮ ਦਿੱਤਾ ਗਿਆ ਸੀ। ਇਸ ਵਿੱਚ ਦੋਵਾਂ ਟੀਮਾਂ ਨੇ ਇੱਕ-ਇੱਕ ਮੈਚ ਜਿੱਤਿਆ। ਇਕ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ।

Related posts

IND vs NZ: ਟੈਸਟ ਸੀਰੀਜ਼ ਦਾ ਵੈਲਿੰਗਟਨ ‘ਚ ਅੱਜ ਹੋਵੇਗਾ ਆਗਾਜ਼, ਭਾਰਤੀ ਟੀਮ ਕੋਲ 12ਵੀਂ ਸੀਰੀਜ਼ ਜਿੱਤਣ ਦਾ ਮੌਕਾ

On Punjab

ਕੇ.ਐੱਲ ਰਾਹੁਲ ਹੋ ਸਕਦੈ Kings XI Punjab ਦੇ ਕਪਤਾਨ

On Punjab

ਸਿਆਸਤ ਦੇ ਮੈਦਾਨ ’ਚ ਨਿੱਤਰੇ ਖਿਡਾਰੀ

On Punjab