77.61 F
New York, US
August 6, 2025
PreetNama
ਸਮਾਜ/Social

ਦੱਖਣੀ ਅਫਰੀਕਾ ’ਚ ਗੁੱਪਤਾ ਭਰਾਵਾਂ ਦੀਆਂ ਮੁਸ਼ਕਿਲਾਂ ਵਧੀਆਂ, ਸਹਾਰਾ ਕੰਪਿਊਟਰਜ਼ ਦੇ ਬੈਂਕ ਖਾਤੇ ਤੋਂ ਕਰੋੜਾਂ ਰੁਪਏ ਦੀ ਰਾਸ਼ੀ ਜ਼ਬਤ

 ਦੱਖਣੀ ਅਫਰੀਕਾ ਦੇ ਸੈਂਟਰਲ ਬੈਂਕ ਗੁੱਪਤਾ ਭਰਾਵਾਂ ਦੀ ਕੰਪਨੀ ਸਹਾਰਾ ਕੰਪਿਊਟਰਜ਼ ਦੇ ਬੈਂਕ ਖਾਤਿਆਂ ਤੋਂ 13 ਲੱਖ ਡਾਲਰ (9.52 ਕਰੋੜ ਰੁਪਏ) ਤੋਂ ਵਧ ਦੀ ਰਾਸ਼ੀ ਜ਼ਬਤ ਕੀਤੀ ਹੈ। ਸੈਂਟਰਲ ਬੈਂਕ (ਐੱਸਏਆਰਬੀ) ਦੇ ਡਿਪਟੀ ਗਵਰਨਰ ਕੁਬੇਨ ਨਾਇਡੂ ਨੇ ਸਰਕਾਰ ਦੇ ਰਾਜ ਪੱਤਰ ’ਚ ਇਕ ਨੋਟਿਸ ਜ਼ਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਨੋਟਿਸ ’ਚ ਕਿਹਾ ਗਿਆ ਕਿ ਨੇਡਬੈਂਕ ਖਾਤੇ ’ਚ ਜਮ੍ਹਾ ਰਾਸ਼ੀ ਤੇ ਉਸ ’ਤੇ ਮਿਲਣ ਵਾਲੇ ਵਿਆਜ ਨੂੰ ਸਰਕਾਰ ਨੇ ਜ਼ਬਤ ਕਰ ਲਿਆ ਹੈ।

ਐੱਸਏਆਰਬੀ ਨੇ ਕੰਪਨੀ ਦੇ ਇਕ ਸਥਾਨਕ ਬੈਂਕ ਖਾਤੇ ਤੋਂ ਲਗਪਗ 200 ਲੱਖ ਰੈਂਡ ਭਾਵ 13 ਲੱਖ ਡਾਲਰ ਜ਼ਬਤ ਕੀਤੇ ਹਨ। ਸਹਾਰਾ ਕੰਪਿਊਟਰਜ਼ ਗੁੱਪਤਾ ਭਰਾਵਾਂ ਅਜੇ, ਅਤੁਲ ਤੇ ਰਾਜੇਸ਼ ਦੁਆਰਾ ਸ਼ੁਰੂ ਕੀਤੀ ਗਈ ਪਹਿਲੀ ਵੱਡੀ ਆਈਟੀ ਕੰਪਨੀ ਸੀ।

Related posts

ਪਹਾੜ ਤੋਂ ਡਿੱਗੇ ਮਲਬੇ ਹੇਠ ਆਉਣ ਕਾਰਨ ਦੋ ਵਾਹਨ ਚਾਲਕਾਂ ਦੀ ਮੌਕੇ ‘ਤੇ ਹੋਈ ਮੌਤ

On Punjab

ਕਸ਼ਮੀਰ ਨੂੰ ਲੈ ਕੇ ਭਿੜੇ ਭਾਰਤ ਤੇ ਪਾਕਿਸਤਾਨ

On Punjab

ਜਦ ਦੇ ਬਦਲੇ ਰੁਖ ਹਵਾਵਾਂ,

Pritpal Kaur