PreetNama
ਸਿਹਤ/Health

ਦੰਦ ਸਾਫ਼ ਕਰਨ ਤੋਂ ਲੈ ਕੇ ਸਕਰਬਿੰਗ ਤਕ ਦੇ ਲਈ ਬੇਹੱਦ ਫਾਇਦੇਮੰਦ ਹੈ ਸਬਜ਼ੀਆਂ ਤੇ ਫ਼ਲਾਂ ਦੇ ਛਿਲਕੇ

ਫ਼ਲਾਂ ਤੇ ਸਬਜ਼ੀਆਂ ਦੇ ਛਿਲਕਿਆਂ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਕੁਝ ਫ਼ਲਾਂ ਤੇ ਸਬਜ਼ੀਆਂ ਦੇ ਛਿਲਕੇ ਸਕਿੱਨ ਤੋਂ ਲੈ ਕੇ ਵਾਲਾਂ, ਇੱਥੋਂ ਤਕ ਕਿ ਦੰਦਾਂ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਜੀ ਹਾਂ, ਛਿਲਕਿਆਂ ਦਾ ਤੁਸੀਂ ਅਲੱਗ-ਅਲੱਗ ਤਰੀਕੇ ਨਾਲ ਇਸ ਦੀ ਵਰਤੋਂ ਆਪਣੀ ਸੁੰਦਰਤਾ ਨੂੰ ਵਧਾਉਣ ਅਤੇ ਬਰਕਰਾਰ ਰੱਖਣ ਲਈ ਕਰ ਸਕਦੇ ਹਾਂ ਤਾਂ ਆਓ ਜਾਣਦੇ ਹਾਂ ਇਸ ਬਾਰੇ ਜ਼ਿਆਦਾ ਵਿਸਥਾਰ ’ਚ…

ਦੰਦਾਂ ਦੀ ਸਫ਼ਾਈ ਦੇ ਲਈ

ਦੰਦ ਪੀਲੇ ਨਜ਼ਰ ਆ ਰਹੇ ਹਨ ਤਾਂ ਇਸ ਲਈ ਕੇਲੇ ਦੇ ਛਿਲਕੇ ਦੇ ਅੰਦਰ ਵਾਲੇ ਸਫ਼ੇਦ ਭਾਗ ਨੂੰ ਇਸ ਉੱਤੇ ਰਗੜੋ। ਕੇਲੇ ’ਚ ਹੀ ਨਹੀਂ ਬਲਕਿ ਇਸ ਦੇ ਛਿਲਕੇ ’ਚ ਵੀ ਪੋਟਾਸ਼ਿਅਮ,ਮੈਗਨੀਸ਼ਿਅਮ ਅਤੇ ਮੈਗਨੀਜ਼ ਦੀ ਮਾਤਰਾ ਹੁੰਦੀ ਹੈ ਜਿਸ ਨਾਲ ਦੰਦਾਂ ਦਾ ਪੀਲਾਪਨ ਦੂਰ ਹੁੰਦਾ ਹੈ, ਪਰ ਇਕ ਜਾਂ ਦੋ ਦਿਨ ਨਹੀਂ ਬਲਕਿ ਕੁਝ ਹਫ਼ਤੇ ਰੋਜ਼ ਇਸ ਦੀ ਵਰਤੋਂ ਕਰੋ ਸਫ਼ੇਦ ਤੇ ਚਮਕਦਾਰ ਦੰਦਾਂ ਦੇ ਲਈ।

ਸਕ੍ਰਬਿੰਗ ਦੇ ਲਈ

ਸੰਤਰੇ ਦੇ ਛਿਲਕਿਆਂ ਤੋਂ ਤੁਸੀਂ ਬਹੁਤ ਹੀ ਵਧੀਆ ਕੁਦਰਕੀ ਸਕ੍ਰਬ ਤਿਆਰ ਕਰ ਸਕਦੇ ਹੋ। ਛਿਲਕਿਆਂ ਨੂੰ ਸਭ ਤੋਂ ਪਹਿਲਾਂ ਤਿੰਨ ਜਾਂ ਚਾਰ ਦਿਨਾਂ ਤਕ ਤੇਜ਼ ਧੁੱਪ ’ਚ ਸੁਕਾ ਕੇ ਫਿਰ ਇਸ ਨੂੰ ਮਿਕਸੀ ’ਚ ਦਰਦਰਾ ਪੀਸ ਲਓ। ਹੁਣ ਇਸ ’ਚ ਸ਼ਹਿਦ ਜਾਂ ਦਹੀਂ ਜੋ ਘਰ ’ਚ ਆਸਾਨੀ ਨਾਲ ਮਿਲ ਜਾਵੇ ਮਿਕਸ ਕਰੋ। ਇਸ ਨਾਲ ਚਿਹਰੇ ਅਤੇ ਬਾਡੀ ਦੀ ਸਕ੍ਰਬਿੰਗ ਕਰੋ। 15-20 ਮਿੰਟ ਤਕ ਲੱਗਾ ਰਹਿਣ ਦਿਓ ਫਿਰ ਧੋ ਲਓ।

ਕੀਟਨਾਸ਼ਕ ਦੇ ਰੂਪ ’ਚ

ਰ ’ਚ ਬਹੁਤ ਮੱਖੀ-ਮੱਛਰ ਹੈ ਤਾਂ ਇਨ੍ਹਾਂ ਨੂੰ ਭਜਾਉਣ ਲਈ ਕੈਮੀਕਲ ਵਾਲੇ ਸਪਰੇਅ ਕਰਨ ਦੀ ਬਜਾਏ ਸੰਤਰੇ ਜਾਂ ਨਿੰਬੂ ਦੇ ਛਿਲਕਿਆਂ ਦੀ ਵਰਤੋਂ ਕਰੋ। ਇਨ੍ਹਾਂ ਦੇ ਛਿਲਕਿਆਂ ਨੂੰ ਦਰਵਾਜੇ, ਖਿੜਕੀਆਂ ਤੇ ਰਸੋਈ ’ਚ ਵੀ ਅਲੱਗ-ਅਲੱਗ ਜਗ੍ਹਾਂ ’ਤੇ ਰੱਖੋ।

ਨਹਾਉਣ ਦੇ ਲਈ

ਇਨ੍ਹਾਂ ਛਿਲਕਿਆੰ ਨੂੰ ਨਹਾਉਣ ਤੋਂ ਬਾਅਦ ਬਾਡੀ ’ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਵੱਖ-ਵੱਖ ਤਰ੍ਹਾਂ ਦੀ ਖ਼ੁਸ਼ਬੂ ਆਉਂਦੀ ਰਹਿੰਦੀ ਹੈ ਕਿਸੇ ਵੀ ਪਰਫਿਊਮ ਦੀ ਜ਼ਰੂਰਤ ਨਹੀਂ ਪੈਂਦੀ। ਪਰੇਸ਼ਾਨ ਨਾਂ ਕਰੇ, ਇਸ ਲਈ ਨਹਾਉਣ ਵਾਲੇ ਪਾਣੀ ’ਚ ਤੁਸੀਂ ਨਿੰਬੂ, ਸੰਤਰੇ ਜਾਂ ਖੀਰੇ ਦੇ ਕੁਝ ਛਿਲਕੇ ਪਾ ਕੇ ਕੁਝ ਦੇਰ ਲਈ ਰੱਖ ਦਿਓ। ਨਿੰਬੂ ਦੇ ਛਿਲਕਿਆਂ ਦੀ ਵਰਤੋਂ ਨਾਲ ਚਮੜੀ ਨਿਖਰਦੀ ਵੀ ਹੈ ਅਤੇ ਜੰਮੀ ਹੋਈ ਮੈਲ ਵੀ ਦੂਰ ਹੁੰਦੀ ਹੈ।

Related posts

ਡਾਈਟ ’ਚ ਇਨ੍ਹਾਂ 5 ਚੀਜ਼ਾਂ ਨੂੰ ਸ਼ਾਮਿਲ ਕਰਕੇ ਦਿਮਾਗ ਨੂੰ ਰੱਖੋ ਸ਼ਾਰਪ ਅਤੇ ਐਕਟਿਵ

On Punjab

Exercise for mental health: How much is too much, and what you need to know about it

On Punjab

Eat on time to stay healthy : ਸਿਹਤਮੰਦ ਰਹਿਣ ਲਈ ਸਮੇਂ ਸਿਰ ਖਾਓ ਖਾਣਾ

On Punjab