PreetNama
ਖਾਸ-ਖਬਰਾਂ/Important News

ਦੋ ਭਾਰਤੀ ਭਰਾ ਚਿਕਨ ‘ਚ ਡਰੱਗਸ ਦੀ ਕਰਦੇ ਸੀ ਤਸਕਰੀ, ਚੜ੍ਹੇ ਪੁਲਿਸ ਦੇ ਹੱਥੇ

ਲੰਦਨ: ਬਰਮਿੰਘਮ ਆਧਾਰਤ ਸੰਗਠਿਤ ਸਮੂਹ ਦਾ ਹਿੱਸਾ ਰਹੇ ਭਾਰਤੀ ਮੂਲ ਦੇ ਦੋ ਭਰਾਵਾਂ ਮਨਜਿੰਦਰ ਸਿੰਘ ਠੱਕਰ ਤੇ ਦਵਿੰਦਰ ਸਿੰਘ ਠੱਕਰ ਨੂੰ ਚਿਕਨ ‘ਚ ਡਰੱਗਸ ਦੀ ਤਸਕਰੀ ਕਰਨ ਦਾ ਇਲਜ਼ਾਮ ਲੱਗਿਆ ਹੈ। ਨੀਦਰਲੈਂਡ ਤੋਂ ਚਿਕਨ ਸ਼ਿਪਮੈਂਟ ‘ਚ ਉਨ੍ਹਾਂ ਨੇ ਲੱਖਾਂ ਰੁਪਏ ਦੀ ਤਸਕਰੀ ਕੀਤੀ ਹੈ। ਇਸ ਮਾਮਲੇ ‘ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ 20 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ।

ਨੈਸ਼ਨਲ ਕ੍ਰਾਈਮ ਏਜੰਸੀ (ਐਨਸੀਏ) ਨੇ ਕਿਹਾ ਕਿ ਇਸ ਸੰਗਠਤ ਅਪਰਾਧ ਸੰਗਠਨ ਦੀ ਨੁਮਾਇੰਦਗੀ ਵਸੀਮ ਹੁਸੈਨ ਤੇ ਨਜਰਤ ਹੁਸੈਨ ਕਰ ਰਹੇ ਸੀ। ਬਰਮਿੰਘਮ ਕ੍ਰਾਉਨ ਕੋਰਟ ਨੇ ਉਨ੍ਹਾਂ ਨੂੰ ਕਰੀਬ 44 ਸਾਲ ਦੀ ਸਾਂਝੀ ਸਜ਼ਾ ਸੁਣਾਈ ਹੈ। ਅਧਿਕਾਰੀਆ ਨੇ ਕਿਹਾ ਕਿ ਤਿੰਨ ਮੌਕਿਆਂ ‘ਤੇ ਲਗਪਗ 50 ਲੱਖ ਪਾਉਂਡ ਹੈਰੋਇਨ ਤੇ ਕੋਕੀਨ ਜ਼ਬਤ ਕੀਤੀ ਗਈ ਸੀ। ਇਹ ਕੰਮ 2016 ਤੋਂ ਸ਼ੁਰੂ ਹੋ 2017 ‘ਚ ਵੀ ਜਾਰੀ ਰਿਹਾ।

ਉਹ ਰਾਟਰਡੈਮ ਤੋਂ ਨੀਦਰਲੈਂਡ ‘ਚ ਡਰੱਗਸ ਦੀ ਤਸਕਰੀ ਲਈ ਅਸਲ ਸ਼ਿਪਿੰਗ ਕੰਪਨੀਆਂ ਦਾ ਇਸਤੇਮਾਲ ਕਰ ਰਹੇ ਸੀ, ਜਿੱਥੇ ਉਨ੍ਹਾਂ ਦੇ ਗੁਰੱਪ ਵੱਲੋਂ ਲੁੱਕਾ ਕੇ ਲਿਆਂਦੀ ਡਰਗਸ ਜਮ੍ਹਾਂ ਕੀਤੀ ਜਾਂਦੀ ਸੀ। ਸ਼ਿਪਮੈਂਟ ਨੂੰ ਨਜਾਰਤ ਨੇ ਸ਼ੁਰੂ ਕੀਤਾ ਜੋ ਅਕਸਰ ਡਰਗਸ ਦੇ ਡੀਲਰਸ ਨੂੰ ਮਿਲਣ ਲਈ ਨੀਦਰਲੈਂਦ ਦਾ ਸਫਰ ਕਰਦਾ ਸੀ ਪਰ ਦੋ ਸ਼ਿਪਮੈਂਟ ਫੜ੍ਹੇ ਜਾਣ ਤੋਂ ਬਾਅਦ ਗੁਰੱਪ ਨੇ ਆਪਣੀ ਰਣਨੀਤੀ ਬਦਲ ਲਈ।

Related posts

ਕਾਂਕੇਰ ‘ਚ ਜਵਾਨਾਂ ਤੇ ਨਕਸਲੀਆਂ ਵਿਚਾਲੇ ਮੁੱਠਭੇੜ, 18 ਨਕਸਲੀਆਂ ਦੀ ਮੌਤ, ਵੱਡੀ ਗਿਣਤੀ ‘ਚ ਏਕੇ-47 ਵਰਗੇ ਹਥਿਆਰ ਬਰਾਮਦ

On Punjab

Kaali Poster Row: ਕਾਲੇ ਪੋਸਟਰ ਵਿਵਾਦ ‘ਤੇ ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਕਿਹਾ- ਕੈਨੇਡਾ ‘ਚ ਹਿੰਦੂ ਤੇ ਭਾਰਤ ਵਿਰੋਧੀ ਤਾਕਤਾਂ ਨੇ ਹੱਥ ਮਿਲਾ ਲਿਆ ਹੈ

On Punjab

ਮੈਤੇਈ ਸੰਗਠਨ ਦੇ ‘ਸ਼ਾਂਤੀ ਮਾਰਚ’ ਕਾਰਨ ਕਾਂਗਪੋਕਪੀ ਜ਼ਿਲ੍ਹੇ ’ਚ ਮੁੜ ਤਣਾਅ

On Punjab