PreetNama
ਫਿਲਮ-ਸੰਸਾਰ/Filmy

ਦੇਸੀ ਗਰਲ ਪ੍ਰਿਅੰਕਾ ਜਲਦੀ ਹੀ ਕਰੇਗੀ ਵੈੱਬ ਸੀਰੀਜ਼ ‘ਚ ਐਂਟਰੀ, ਬਣੇਗੀ ਸੁਪਰਹੀਰੋ

ਮੁੰਬਈਐਕਟਰਸ ਪ੍ਰਿਅੰਕਾ ਚੋਪੜਾ ਨੈੱਟਫਲਿਕਸ ‘ਤੇ ਆਉਣ ਵਾਲੇ ਨਵੇਂ ਪ੍ਰੋਜੈਕਟ ਤਹਿਤ ਬਣਨ ਵਾਲੀ ਸੁਪਰਹੀਰੋ ਫ਼ਿਲਮ ‘ਵੀ ਕੈਨ ਬੀ ਹੀਰੋਜ਼’ ‘ਚ ਨਜ਼ਰ ਆਉਣ ਵਾਲੀ ਹੈ। ਅਜੇ ਤਕ ਇਹ ਸਾਫ਼ ਨਹੀਂ ਹੋਇਆ ਕਿ ਇਸ ਸੀਰੀਜ਼ ‘ਚ ਪ੍ਰਿਅੰਕਾ ਕਿਹੜੇ ਕਿਰਦਾਰ ‘ਚ ਨਜ਼ਰ ਆਵੇਗੀ ਪਰ ਇਹ ਸਾਫ਼ ਹੈ ਕਿ ਫ਼ਿਲਮ ਬੱਚਿਆਂ ਲਈ ਬਣਾਈ ਜਾ ਰਹੀ ਹੈ।

ਫ਼ਿਲਮ ਨੂੰ ‘ਸਪਾਈਡ ਕਿਡਸ’ ਫ੍ਰੈਂਚਾਈਜ਼ੀ ਦੇ ਡਾਇਰੈਕਟਰ ਰਾਬਰਰਟ ਰਾਡ੍ਰਿਗਸ ਨੇ ਲਿਖਿਆਡਾਇਰੈਕਟ ਤੇ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ਫ਼ਿਲਮ ਦੀ ਕਹਾਣੀ ‘ਚ ਦੱਸਿਆ ਗਿਆ ਹੈ ਕਿ ਕਿਵੇਂ ਬੱਚਿਆਂ ਦਾ ਇੱਕ ਗਰੁੱਪ ਉਸ ਧਰਤੀ ਨੂੰ ਬਚਾਉਂਦਾ ਹੈਜਦੋਂ ਸਾਰੇ ਸੁਪਰਹੀਰੋਜ਼ ਨੂੰ ਏਲੀਅਨਸ ਅਗਵਾਕਰ ਲੈਂਦੇ ਹਨ।ਇਸ ਦੌਰਾਨ ‘ਕਵਾਂਟਿਕੋ’ ਸੀਰੀਜ਼ ਦੀ ਐਕਟਰ ਦੀ ਮਰਾਠੀ ਪ੍ਰੋਡਕਸ਼ਨ ‘ਚ ਬਣੀ ‘ਪਾਣੀ’ ਨੇ ਹਾਲ ਹੀ ‘ਚ ਵਾਤਾਵਰਣ ਸੰਰਖਣ ਕੈਟਾਗਿਰੀ ‘ਚ ਬੇਸਟ ਫ਼ਿਲਮ ਦਾ ਐਵਾਰਡ ਜਿੱਤਿਆ ਹੈ। ਪੀਸੀ ਨੇ ਟਵੀਟ ਕਰ ਕਿਹਾ, “ਮੈਨੂੰ ਪਾਣੀ ਜਿਹੀਂ ਫ਼ਿਲਮ ਨੂੰ ਪ੍ਰੋਡਿਊਸ ਕਰ ਫਕਰ ਮਹਿਸੂਸ ਹੋਇਆ। ਡਾਇਰੈਕਟਰ ਤੇ ਸਾਡੀ ਟੀਮ ਨੂੰ ਦੂਜਾ ਨੈਸ਼ਨਲ ਐਵਾਰਡ ਮਿਲਣ ‘ਤੇ ਵਧਾਈ।”

Related posts

Akanksha Puri ਤੇ ਮੀਕਾ ਸਿੰਘ ਨੇ ਕਰ ਲਿਆ ਵਿਆਹ? ਇਸ ਵੀਡੀਓ ਨੂੰ ਦੇਖ ਕੇ ਲੋਕ ਬੋਲੇ – ‘ਹੁਣ ਤੁਸੀਂ ਸਹੀ ਬੰਦਾ ਚੁਣਿਆ ਹੈ’

On Punjab

Coronavirus in Bollywood : ਅਦਾਕਾਰਾ ਕਰੀਨਾ ਕਪੂਰ ਤੇ ਅੰਮ੍ਰਿਤਾ ਅਰੋੜਾ ਦੇ ਕੋਰੋਨਾ ਸੰਕ੍ਰਮਿਤ ਹੋਣ ਕਾਰਨ ਰਿਹਾਇਸ਼ੀ ਇਮਾਰਤ ਸੀਲ, BMC ਕਰੇਗੀ RT-PCR ਟੈਸਟ

On Punjab

ਵੀਰੂ ਦੇਵਗਨ ਦੀ ਮੌਤ ‘ਤੇ PM ਮੋਦੀ ਨੇ ਪ੍ਰਗਟਾਇਆ ਸੋਗ

On Punjab