PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦੇਸ਼ ’ਚ ਏਕਤਾ ਤੇ ਵੰਨ-ਸੁਵੰਨਤਾ ਕਾਇਮ ਰੱਖਣੀ ਜ਼ਰੂਰੀ: ਐੱਨਐੱਨ ਵੋਹਰਾ

ਨਵੀਂ ਦਿੱਲੀ- ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਨੇ ਅੱਜ ਨਵੀਂ ਪੁਸਤਕ ‘ਪਲੂਰਲਿਜ਼ਮ ਇਨ ਇੰਡੀਆ ਤੇ ਇੰਡੋਨੇਸ਼ੀਆ ਡਾਇਵਰਸਿਟੀ ਇਨ ਦਿ ਕੁਐਸਟ ਫਾਰ ਯੂਨਿਟੀ’ ’ਤੇ ਚਰਚਾ ਕਰਦਿਆਂ ਕਿਹਾ ਕਿ ਏਕਤਾ ਤੇ ਵੰਨ-ਸੁਵੰਨਤਾ ਨੂੰ ਕਾਇਮ ਰੱਖਣਾ ਮੁਲਕ ਲਈ ਬਹੁਤ ਅਹਿਮ ਹੈ। ਇੰਡੀਆ ਇੰਟਰਨੈਸ਼ਨਲ ਸੈਂਟਰ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਵੋਹਰਾ ਨੇ ਕਿਹਾ ਕਿ ਇਸ ਪੁਸਤਕ ਦਾ ਵਿਸ਼ਾ ਸਪੱਸ਼ਟ ਹੈ ਕਿ ‘ਜੇ ਤੁਸੀਂ ਵੰਨ-ਸੁਵੰਨਤਾ ਕਾਇਮ ਨਹੀਂ ਰੱਖ ਸਕਦੇ ਤਾਂ ਤੁਸੀਂ ਏਕਤਾ ਵੀ ਕਾਇਮ ਨਹੀਂ ਰੱਖ ਸਕਦੇ।’ ਉਨ੍ਹਾਂ ਕਿਹਾ ਕਿ ਭਾਰਤ ਦੀ 1.5 ਅਰਬ ਅਬਾਦੀ ਹੈ, ਹਜ਼ਾਰਾਂ ਭਾਸ਼ਾਵਾਂ ਹਨ, ਅੱਧੀ ਦਰਜਨ ਧਰਮ ਹਨ ਅਤੇ ਸਮਾਜਿਕ-ਸੱਭਿਆਚਾਰਕ ਤੇ ਸਮਾਜਿਕ-ਪਰੰਪਰਾਵਾਂ ਦਾ ਲੰਮਾ ਇਤਿਹਾਸ ਹੈ। ਸ੍ਰੀ ਵੋਹਰਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ, ‘ਜੇ ਇਨ੍ਹਾਂ ਦੀ ਉਲੰਘਣਾ ਜਾਂ ਇਨ੍ਹਾਂ ਨਾਲ ਛੇੜਛਾੜ ਕੀਤੀ ਗਈ ਤਾਂ ਕੱਟੜਪੰਥੀ ਵਿਚਾਰ ਹਾਵੀ ਹੋਣਗੇ ਤੇ ਇਸ ਨਾਲ ਖਤਰੇ ਦੇ ਬੱਦਲ ਮੰਡਰਾਉਣ ਲੱਗ ਪੈਣਗੇ।’ ਕੇਂਦਰੀ ਗ੍ਰਹਿ ਸਕੱਤਰ ਤੇ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਵਜੋਂ ਕੰਮ ਕਰ ਚੁੱਕੇ ਸ੍ਰੀ ਵੋਹਰਾ ਨੇ ਕਿਹਾ ਕਿ ਬਹੁ-ਸੱਭਿਆਚਾਰਵਾਦ ਦੀ ਸੰਭਾਲ ਦੇ ਮਹੱਤਵ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ ਜਿਸ ਨਾਲ ਦੇਸ਼ ਦੀ ਏਕਤਾ ਕਾਇਮ ਰਹੇ। ਭਾਰਤ ਤੇ ਇੰਡੋਨੇਸ਼ੀਆ ਬਾਰੇ ਸ੍ਰੀ ਵੋਹਰਾ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਸੁਹਿਰਦ ਸਬੰਧ ਰਹੇ ਹਨ ਤੇ ਦੋਵਾਂ ਮੁਲਕਾਂ ਵਿਚਾਲੇ ਇਤਿਹਾਸਕ ਤੇ ਸੱਭਿਆਚਾਰਕ ਸਬੰਧ ਦੋ ਹਜ਼ਾਰ ਸਾਲ ਪੁਰਾਣੇ ਹਨ। ਪੁਸਤਕ ’ਤੇ ਚਰਚਾ ਲਈ ਪੈਨਲ ’ਚ ਸ੍ਰੀ ਵੋਹਰਾ ਨਾਲ ਭਾਰਤ ’ਚ ਇੰਡੋਨੇਸ਼ਿਆਈ ਰਾਜਦੂਤ ਈਨਾ ਕ੍ਰਿਸ਼ਨਾਮੂਰਤੀ, ਜੇਐੱਨਯੂ ਦੇ ਵਾਈਸ ਚਾਂਸਲਰ ਪ੍ਰੋ. ਸ਼ਾਂਤੀਸ੍ਰੀ ਧੁਲੀਪੁੜੀ ਪੰਡਿਤ ਅਤੇ ਹਿੰਦ ਪ੍ਰਸ਼ਾਂਤ ਅਧਿਐਨ ਕੇਂਦਰ, ਜੇਐੱਨਯੂ ਦੇ ਪ੍ਰੋ. ਸ਼ੰਕਰੀ ਸੁੰਦਰਰਮਨ ਵੀ ਸ਼ਾਮਲ ਸਨ।

Related posts

ਅਮਰੀਕਾ ਸਣੇ ਪੂਰੇ ਵਿਸ਼ਵ ਲਈ ਚੀਨ ਸਭ ਤੋਂ ਵੱਡਾ ਖ਼ਤਰਾ

On Punjab

ਆਨੰਦਪੁਰ ਸਾਹਿਬ ਨੂੰ 15 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਪਵਿੱਤਰ ਸ਼ਹਿਰ ਐਲਾਨਿਆ ਸੀ: ਬਾਦਲ

On Punjab

Reserve Bank of India ਦਾ ਫੈਸਲਾ: ਬਾਜ਼ਾਰ ‘ਚ ਨਹੀਂ ਆਉਣਗੇ 2000 ਰੁਪਏ ਦੇ ਨਵੇਂ ਨੋਟ, ਛਪਾਈ ਵੀ ਹੋਵੇਗਾ ਬੰਦ

On Punjab