24.51 F
New York, US
December 16, 2025
PreetNama
ਸਿਹਤ/Health

ਦੇਸ਼ ‘ਚ ਕੋਰੋਨਾ ਦੇ ਟੁੱਟ ਰਹੇ ਰਿਕਾਰਡ, 4 ਲੱਖ ਦੇ ਨਜ਼ਦੀਕ ਪਹੁੰਚੀ ਮਰੀਜ਼ਾਂ ਦੀ ਗਿਣਤੀ, 13 ਹਜ਼ਾਰ ਮੌਤਾਂ

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ ਤਿੰਨ ਲੱਖ 95 ਹਜ਼ਾਰ ਨੂੰ ਪਾਰ ਕਰ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 3 ਲੱਖ 95 ਹਜ਼ਾਰ 48 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਸ ‘ਚੋਂ 12948 ਦੀ ਮੌਤ ਹੋ ਚੁੱਕੀ ਹੈ, ਜਦਕਿ ਦੋ ਲੱਖ 13 ਹਜ਼ਾਰ 830 ਵਿਅਕਤੀ ਰਾਜ਼ੀ ਵੀ ਹੋ ਚੁੱਕੇ ਹਨ।
ਪਿਛਲੇ 24 ਘੰਟਿਆਂ ਵਿੱਚ ਕੋਰੋਨਾਵਾਇਰਸ ਦੇ 14 ਹਜ਼ਾਰ 516 ਨਵੇਂ ਕੇਸ ਸਾਹਮਣੇ ਆਏ ਅਤੇ 375 ਮੌਤਾਂ ਹੋਈਆਂ।

ਵਿਸ਼ਵ ਦਾ ਚੌਥਾ ਸਭ ਤੋਂ ਪ੍ਰਭਾਵਤ ਦੇਸ਼ ਭਾਰਤ:

ਸ਼ੁੱਕਰਵਾਰ ਨੂੰ ਭਾਰਤ ਬ੍ਰਿਟੇਨ ਨੂੰ ਪਛਾੜ ਗਿਆ ਅਤੇ ਕੋਰੋਨਾ ਦੀ ਲਾਗ ਦੀ ਗਿਣਤੀ ਅਨੁਸਾਰ ਦੁਨੀਆ ਦਾ ਚੌਥਾ ਸਭ ਤੋਂ ਪ੍ਰਭਾਵਤ ਦੇਸ਼ ਬਣ ਗਿਆ। ਅਮਰੀਕਾ, ਬ੍ਰਾਜ਼ੀਲ, ਰੂਸ ਤੋਂ ਬਾਅਦ, ਭਾਰਤ ਕੋਰੋਨਾ ਮਹਾਂਮਾਰੀ ਨਾਲ ਸਭ ਤੋਂ ਪ੍ਰਭਾਵਤ ਦੇਸ਼ਾਂ ‘ਚ ਚੌਥੇ ਸਥਾਨ ‘ਤੇ ਹੈ।

ਰਾਜ ਸਭਾ ਚੋਣਾਂ ‘ਚ ਕਿਸ ਦੀ ਹੋਈ ਬੱਲੇ-ਬੱਲੇ, ਜਾਣੋ ਨਤੀਜੇ

ਭਾਰਤ ਨਾਲੋਂ ਜ਼ਿਆਦਾ ਕੇਸ ਅਮਰੀਕਾ (2,296,809), ਬ੍ਰਾਜ਼ੀਲ (1,038,568), ਰੂਸ (569,063) ‘ਚ ਹਨ। ਇਸ ਦੇ ਨਾਲ ਹੀ ਭਾਰਤ ‘ਚ ਵੱਧ ਰਹੇ ਕੇਸਾਂ ਦੀ ਰਫਤਾਰ ਵਿਸ਼ਵ ‘ਚ ਚੌਥੇ ਨੰਬਰ ‘ਤੇ ਬਣੀ ਹੋਈ ਹੈ। ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਇਕ ਦਿਨ ‘ਚ ਭਾਰਤ ‘ਚ ਸਭ ਤੋਂ ਵੱਧ ਕੇਸ ਦਰਜ ਕੀਤੇ ਜਾ ਰਹੇ ਹਨ।

Related posts

Street Food Lovers: ਸਟ੍ਰੀਟ ਫੂਡ ਦੇ ਸ਼ੌਕੀਨਾਂ ਲਈ ਭਾਰਤ ਦੇ ਇਹ 6 ਸ਼ਹਿਰ ਜਨਤ ਤੋਂ ਘੱਟ ਨਹੀਂ

On Punjab

ਮਾਪੇ ਬਣਨ ਬੱਚਿਆਂ ਦੇ ਮਾਰਗ ਦਰਸ਼ਕ

On Punjab

Cholesterol ਨੂੰ ਕੰਟਰੋਲ ਕਰਦੇ ਹਨ ‘ਹਰੇ ਮਟਰ’ !

On Punjab