PreetNama
ਸਿਹਤ/Health

ਦੇਖੋ ਸਰਕਾਰੀ ਹਸਪਤਾਲਾਂ ਦਾ ਹਾਲ, ਮਰੀਜ਼ ਨੂੰ ਘੜੀਸ ਕੇ ਐਕਸ-ਰੇਅ ਲਈ ਲਿਜਾਇਆ

ਭੁਪਾਲ: ਮੱਧ ਪ੍ਰਦੇਸ਼ ਦੇ ਹਸਪਤਾਲ ਵਿੱਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮਰੀਜ਼ ਨੂੰ ਘੜੀਸ ਕੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਗਿਆ। ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਹਸਪਤਾਲ ਦੇ ਤਿੰਨ ਮੁਲਾਜ਼ਮ ਮੁਅੱਤਲ ਕਰ ਦਿੱਤੇ ਗਏ।

ਘਟਨਾ ਜਬਲਪੁਰ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਮੈਡੀਕਲ ਕਾਲਜ ਦੀ ਦੱਸੀ ਜਾ ਰਹੀ ਹੈ। ਇੱਥੇ ਹਸਪਤਾਲ ਦਾ ਕਰਮਚਾਰੀ ਮਰੀਜ਼ ਨੂੰ ਐਕਸ ਰੇਅ ਕਮਰੇ ਤਕ ਲਿਜਾਣ ਲਈ ਚਾਦਰ ‘ਤੇ ਪਾ ਕੇ ਜ਼ਮੀਨ ‘ਤੇ ਘੜੀਸਦਾ ਲੈ ਗਿਆ। ਇਸ ਦੀ ਕਿਸੇ ਨੇ ਵੀਡੀਓ ਬਣਾ ਲਈ ਤੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ।

ਮਾਮਲੇ ‘ਤੇ ਕਾਰਵਾਈ ਕਰਦਿਆਂ ਮੈਡੀਕਲ ਕਾਲਜ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਰੋਕੀ ਜਾ ਸਕਦੀ ਸੀ। ਉਨ੍ਹਾਂ ਗਲਤੀ ਕਰਨ ਵਾਲੇ ਤਿੰਨ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।

Related posts

ਵਿਸ਼ਵਾਸ ਦੀ ਇਬਾਰਤ ਕਰਦੀ ਹੈ ਘਰਾਂ ਨੂੰ ਮਜ਼ਬੂਤ

On Punjab

Eggs Side Effects : ਰੋਜ਼ ਖਾਂਦੇ ਹੋ ਆਂਡੇ ਤਾਂ ਹੋ ਜਾਓ ਸਾਵਧਾਨ ! ਦਿਲ ਦਾ ਦੌਰਾ ਪੈਣ ਦਾ ਵਧ ਸਕਦਾ ਹੈ ਖ਼ਤਰਾ…

On Punjab

Skin Care Tips: ਮੁਹਾਸਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਹੈ ਤਾਂ ਆਪਣੇ ਭੋਜਨ ‘ਚ ਸ਼ਾਮਲ ਕਰੋ ਇਹ ਚੀਜ਼ਾਂ

On Punjab