PreetNama
ਫਿਲਮ-ਸੰਸਾਰ/Filmy

ਦੂਜੇ ਦਿਨ ਵੀ ਕਾਇਮ ਸਲਮਾਨ ਦੀ ‘ਭਾਰਤ’ ਦਾ ਜਲਵਾ, ਕਮਾਈ ਪਹੁੰਚੀ 73 ਕਰੋੜ ਤੋਂ ਪਾਰ

ਮੁੰਬਈਇਸ ਹਫਤੇ ਜੂਨ ਨੂੰ ਈਦ ਮੌਕੇ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਸਟਾਰਰ ਫ਼ਿਲਮ ‘ਭਾਰਤ’ ਰਿਲੀਜ਼ ਹੋਈ। ਇਸ ਨੇ ਪਹਿਲੇ ਹੀ ਦਿਨ 43 ਕਰੋੜ ਰੁਪਏ ਦੀ ਓਪਨਿੰਗ ਕਰ ਕਈ ਰਿਕਾਰਡ ਆਪਣੇ ਨਾਂ ਕੀਤੇ। ਇਸ ਦੇ ਨਾਲ ਹੀ ਫ਼ਿਲਮ ਦੀ ਦੂਜੇ ਦਿਨ ਕਮਾਈ ਦਾ ਅੰਕੜਾ 31 ਕਰੋੜ ਰੁਪਏ ਰਿਹਾ। ਇਸ ਬਾਰੇ ਟ੍ਰੇਡ ਐਨਾਲਿਸਟ ਤਰਨ ਆਰਦਸ ਨੇ ਟਵਿਟਰ ‘ਤੇ ਲਿਖਿਆ, “ਭਾਰਤ ਨੇ ਦੂਜੇ ਦਿਨ ਵੱਡੀ ਕਮਾਈ ਕੀਤੀ। ਮਲਟੀਪਲੈਕਸ ‘ਚ ਮਾਮੂਲੀ ਗਿਰਾਵਟ ਆਈਜਿਸ ਨੂੰ ਸਿੰਗਲ ਸਕਰੀਨਸ ਨੇ ਸਾਂਭਿਆ।”

 

ਇੰਡੀਆ ‘ਚ ਫ਼ਿਲਮ ਦੀ ਕਮਾਈ ਦੇਖੀ ਜਾਵੇ ਤਾਂ ਦੋ ਦਿਨਾਂ ‘ਚ ਫ਼ਿਲਮ 73 ਕਰੋੜ ਰੁਪਏ ਕਮਾ ਚੁੱਕੀ ਹੈ। ਇਸ ਦੇ ਨਾਲ ਹੀ ਜਿਵੇਂ ਫ਼ਿਲਮ ਕਮਾਈ ਕਰ ਰਹੀ ਹੈਉਸ ਨੂੰ ਦੇਖਦੇ ਹੋਏ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫ਼ਿਲਮ ਦੀ ਤੀਜੇ ਦਿਨ ਦੀ ਕਮਾਈ ਨਾਲ ਇਹ 100 ਕਰੋੜ ਰੁਪਏ ਦੀ ਕਮਾਈ ਕਰ ਲਵੇਗੀ।

 

ਭਾਰਤ ਨੇ ਬਾਲੀਵੁੱਡ ‘ਚ ਹੁਣ ਤਕ ਰਿਲੀਜ਼ ਫ਼ਿਲਮਾਂ ‘ਚ ਤੀਜੀ ਸਭ ਤੋਂ ਵੱਡੀ ਓਪਨਰ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਇਸ ਦੀ ਸ਼ੁਰੂਆਤ ਦੇ ਨਾਲ ਹੀ ਸਲਮਾਨ ਨੇ ਆਪਣੀ ਹੀ ਫ਼ਿਲਮ ‘ਸੁਲਤਾਨ’ ਦੀ ਪਹਿਲੇ ਦਿਨ ਦੀ ਕਮਾਈ ਦਾ ਰਿਕਾਰਡ ਤੋੜਿਆ ਹੈ। ਫ਼ਿਲਮ ‘ਚ ਸਲਮਾਨਕੈਟਰੀਨਾ ਤੋਂ ਇਲਾਵਾ ਸੁਨੀਲ ਗਰੋਵਰਦਿਸ਼ਾ ਪਾਟਨੀਨੋਰਾ ਫਤੇਹੀਤੱਬੂ ਤੇ ਜੈਕੀ ਸ਼ਰੌਫ ਜਿਹੇ ਕਲਾਕਾਰ ਹਨ।

Related posts

14 ਸਾਲ ਪੁਰਾਣੇ ਮਾਮਲੇ ‘ਚ ਸ਼ਿਲਪਾ ਸ਼ੈੱਟੀ ਨੂੰ ਮਿਲੀ ਵੱਡੀ ਰਾਹਤ, ਹਾਲੀਵੁੱਡ ਅਦਾਕਾਰਾ ਨੇ ਜਨਤਕ ਪ੍ਰੋਗਰਾਮ ਦੌਰਾਨ ਕੀਤਾ ਸੀ KISS

On Punjab

ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਮਾਮਲੇ ਵਿੱਚ ਪੁਲਿਸ ਐਕਚਰਸ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਕਰੇਗੀ

On Punjab

ਕੰਗਨਾ ਵੱਲੋਂ ਸਰਕਾਰ ਨੂੰ ਬੇਨਤੀ, ਕਿਹਾ- ਕਰਨ ਜੌਹਰ ਤੋਂ ਵਾਪਸ ਲਿਆ ਜਾਵੇ ਪਦਮਸ਼੍ਰੀ

On Punjab