PreetNama
ਸਿਹਤ/Health

ਦੁਬਲੇਪਣ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਇੰਨੀ ਮਾਤਰਾ ’ਚ ਕਰੋ ਅਖਰੋਟ ਦਾ ਸੇਵਨ

ਸਿਹਤਮੰਦ ਰਹਿਣ ਲਈ ਸੰਤੁਲਿਤ ਆਹਾਰ ਲਾਜ਼ਮੀ ਹੈ। ਲਾਪਰਵਾਹੀ ਵਰਤਣ ’ਤੇ ਕਈ ਬਿਮਾਰੀਆਂ ਦਸਤਕ ਦਿੰਦੀਆਂ ਹਨ। ਖ਼ਾਸ ਕਰਕੇ ਖਾਣ-ਪੀਣ ’ਚ ਪੌਸ਼ਕ ਤੱਤਾਂ ਦੀ ਕਮੀ ਦੇ ਚੱਲਦਿਆਂ ਵਿਅਕਤੀ ਕਮਜ਼ੋਰ ਹੋਣ ਲੱਗਦਾ ਹੈ। ਮਾਹਰਾਂ ਦੀ ਮੰਨੀਏ ਤਾਂ ਸਹੀ ਖਾਣ-ਪੀਣ ਕਾਰਨ ਮੋਟਾਪਾ ਅਤੇ ਦੁਬਲੇਪਣ ਦੀ ਸਮੱਸਿਆ ਹੁੰਦੀ ਹੈ। ਜੇਕਰ ਸੰਤੁਲਿਤ ਮਾਤਰਾ ਤੋਂ ਘੱਟ ਖਾਂਦੇ ਹੋ, ਤਾਂ ਵਿਅਕਤੀ ਕਮਜ਼ੋਰ ਅਤੇ ਦੁਬਲਾ ਹੋ ਜਾਂਦਾ ਹੈ। ਉਥੇ ਹੀ ਵੱਧ ਖਾਣ ਨਾਲ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੋ ਜਾਂਦਾ ਹੈ। ਇਸਦੇ ਲਈ ਸੰਤੁਲਿਤ ਆਹਾਰ ਲਓ। ਇਹ ਇਕ ਜੈਨੇਟਿਕ ਰੋਗ ਵੀ ਹੈ, ਜੋ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ ਹੈ। ਜੇਕਰ ਤੁਸੀਂ ਵੀ ਦੁਬਲੇਪਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਅਖਰੋਟ ਦਾ ਸੇਵਨ ਕਰੋ। ਕਈ ਖੋਜਾਂ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਖਰੋਟ ਦੇ ਸੇਵਨ ਨਾਲ ਭਾਰ ਵੱਧਦਾ ਹੈ। ਆਓ ਜਾਣਦੇ ਹਾਂ ਇਸਦੇ ਬਾਰੇ ਸਭ ਕੁਝ :

ਕੀ ਕਹਿੰਦੀ ਹੈ ਖੋਜ

 

 

ਰਿਸਰਚ ਗੇਟ ’ਤੇ ਲੱਗੀ ਇਕ ਖੋਜ ’ਚ ਅਖਰੋਟ ਦੇ ਫਾਇਦਿਆਂ ਨੂੰ ਦੱਸਿਆ ਗਿਆ ਹੈ। ਇਸ ਖੋਜ ’ਚ ਦਾਅਵਾ ਕੀਤਾ ਗਿਆ ਹੈ ਕਿ ਰੋਜ਼ਾਨਾ ਅਖਰੋਟ ਦਾ ਸੇਵਨ ਕਰਨ ਨਾਲ ਭਾਰ ਵੱਧਦਾ ਹੈ। ਇਸ ਖੋਜ ’ਚ ਸ਼ਾਮਿਲ ਲੋਕਾਂ ਨੂੰ ਰੋਜ਼ਾਨਾ ਡਾਈਟ ’ਚ 35 ਗ੍ਰਾਮ ਅਖਰੋਟ ਖਾਣ ਦੀ ਸਲਾਹ ਦਿੱਤੀ ਗਈ। 6 ਮਹੀਨੇ ਖੋਜ ’ਚ ਸ਼ਾਮਿਲ ਲੋਕਾਂ ਦੇ ਭਾਰ ’ਚ 3 ਕਿਲੋ ਦਾ ਵਾਧਾ ਦੇਖਿਆ ਗਿਆ। ਇਸਦੇ ਲਈ ਦੁਬਲੇਪਣ ਦੇ ਸ਼ਿਕਾਰ ਵਿਅਕਤੀ ਆਪਣੀ ਡਾਈਟ ’ਚ ਅਖਰੋਟ ਨੂੰ ਸ਼ਾਮਿਲ ਕਰ ਸਕਦੇ ਹਨ।

ਕਿਵੇਂ ਕਰੀਏ ਸੇਵਨ

 

 

ਇਸਦੇ ਲਈ ਰਾਤ ’ਚ ਸੌਣ ਤੋਂ ਪਹਿਲਾਂ 2-3 ਅਖਰੋਟ ਪਾਣੀ ’ਚ ਡਬੋ ਕੇ ਰੱਖ ਦਿਓ। ਅਗਲੀ ਸਵੇਰ ਭਿੱਜੇ ਅਖਰੋਟ ਦਾ ਸੇਵਨ ਕਰੋ। ਇਸ ਤੋਂ ਵੱਧ ਅਖਰੋਟ ਇਕੋ-ਸਮੇਂ ਨਾ ਖਾਓ। ਇਸਦੇ ਲਈ ਅਖਰੋਟ ਨੂੰ ਡਾਈਟ ’ਚ ਸ਼ਾਮਿਲ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਸਮੂਦੀ ਅਖਰੋਟ ਮਿਲਾ ਕੇ ਸੇਵਨ ਕਰ ਸਕਦੇ ਹਨ। ਡਾਇਬਟੀਜ਼ ਰੋਗ ’ਚ ਵੀ ਅਖਰੋਟ ਫਾਇਦੇਮੰਦ ਸਾਬਿਤ ਹੁੰਦਾ ਹੈ।

ਘਿਓ-ਚੀਨੀ ਦਾ ਸੇਵਨ ਕਰੋ

 

 

ਮਾਹਰਾਂ ਦੀ ਮੰਨੀਏ ਤਾਂ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਇਕ ਚਮਚ ਘਿਓ ਅਤੇ ਚੀਨੀ ਦਾ ਸੇਵਨ ਕਰਨ ਨਾਲ ਵੀ ਭਾਰ ਵੱਧਦਾ ਹੈ। ਇਸਦੇ ਲਈ ਰੋਜ਼ਾਨਾ ਦਿਨ ਅਤੇ ਰਾਤ ’ਚ ਖਾਣਾ ਖਾਣ ਤੋਂ ਪਹਿਲਾਂ ਘਿਓ ਅਤੇ ਚੀਨੀ ਦਾ ਸੇਵਨ ਕਰੋ। ਨਾਲ ਹੀ ਕੇਲੇ ਅਤੇ ਦੁੱਧ ਦਾ ਸੇਵਨ ਕਰਨਾ ਵੀ ਫਾਇਦੇਮੰਦ ਸਾਬਿਤ ਹੁੰਦਾ ਹੈ।

Related posts

ਸੈਨੇਟਾਈਜ਼ਰ ਤੋਂ ਹੋ ਜਾਓ ਸਾਵਧਾਨ! ਸਿਹਤ ਮੰਤਰਾਲੇ ਦੀ ਚੇਤਾਵਨੀ

On Punjab

ਠੰਡ ਲੱਗ ਰਹੀ ਹੈ ਤਾਂ ਹੋ ਸਕਦਾ ਹੈ ਕੋਰੋਨਾ, ਅਮਰੀਕੀ ਸਿਹਤ ਏਜੰਸੀ ਦੁਆਰਾ ਦੱਸੇ ਗਏ ਹਨ ਇਹ ਛੇ ਨਵੇਂ ਲੱਛਣ

On Punjab

ਜਾਣੋ ਮੀਟ ਦਾ ਮੌਤ ਨਾਲ ਕੀ ਹੈ ਸੰਬੰਧ !

On Punjab