PreetNama
ਸਮਾਜ/Social

ਦੁਨੀਆ ਭਰ ਦੇ 130 ਸ਼ਹਿਰਾਂ ਦੀ ਲਿਸਟ ‘ਚ ਹੈਦਰਾਬਾਦ ਟਾਪ ‘ਤੇ

Hyderabad world most dynamic city: ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਡਾਇਨਾਮਿਕ ਭਾਵ ਗਤੀਸ਼ੀਲ ਸ਼ਹਿਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ । ਜਿਸ ਵਿੱਚ ਹੈਦਰਾਬਾਦ ਨੂੰ ਪਹਿਲਾ ਸਥਾਨ ਮਿਲਿਆ ਹੈ । ਇਸ ਲਿਸਟ ਵਿੱਚ ਆਉਣ ਲਈ ਹੈਦਰਾਬਾਦ ਨੂੰ ਸਮਾਜਿਕ ਆਰਥਿਕ ਅਤੇ ਕਾਮਰਸ਼ੀਅਲ ਰੀਅਲ ਅਸਟੇਟ ਵਰਗੇ ਕਈ ਮਾਪਦੰਡਾਂ ‘ਤੇ ਹੋਰ ਸ਼ਹਿਰਾਂ ਦੇ ਮੁਕਾਬਲੇ ਜ਼ਿਆਦਾ ਅੰਕ ਮਿਲੇ ਹਨ । ਇਸ ਤੋਂ ਇਲਾਵਾ ਗਲੋਬਲ ਪ੍ਰਾਪਰਟੀ ਕੰਸਲਟੈਂਟ ਜੇਐਲਐਲ ਇੰਡੀਆ ਦੀ ਇਸ ਲਿਸਟ ਵਿਚ ਬੈਂਗਲੁਰੂ ਦੂਸਰੇ ਸਥਾਨ ‘ਤੇ ਹੈ ।

ਦੱਸ ਦੇਈਏ ਕਿ ਜੇਐਲਐਲ ਅਨੁਸਾਰ ਆਰਥਿਕ ਸੁਸਤੀ ਦੇ ਬਾਵਜੂਦ ਦੁਨੀਆ ਦੇ 20 ਡਾਇਨਾਮਿਕ ਸ਼ਹਿਰਾਂ ਦੀ ਲਿਸਟ ਵਿੱਚ ਭਾਰਤ ਦੇ ਸੱਤ ਸ਼ਹਿਰਾਂ ਨੂੰ ਥਾਂ ਮਿਲੀ ਹੈ । ਹੈਦਰਾਬਾਦ ਤੇ ਬੈਗਲੁਰੁ ਤੋਂ ਇਲਾਵਾ ਰਾਸ਼ਟਰੀ ਰਾਜਧਾਨੀ ਦਿੱਲੀ ਇਸ ਲਿਸਟ ਵਿੱਚ 6ਵੇਂ ਨੰਬਰ ‘ਤੇ ਅਤੇ ਤਾਮਿਲਨਾਡੂ ਦੀ ਰਾਜਧਾਨੀ ਚੇੱਨਈ ਪੰਜਵੇਂ ਸਥਾਨ ‘ਤੇ ਹੈ ।

ਜ਼ਿਕਰਯੋਗ ਹੈ ਕਿ JLL ਸਿਟੀ ਮੋਮੈਂਟਮ ਇੰਡੈਕਸ ਅਨੁਸਾਰ ਪੂਣੇ 12ਵੇਂ, ਕੋਲਕਾਤਾ 16ਵੇਂ ਅਤੇ ਮੁੰਬਈ 20ਵੇਂ ਨੰਬਰ ‘ਤੇ ਹੈ । ਦਰਅਸਲ, ਜੇਐਲਐਲ ਨੇ ਇਹ ਸੂਚੀ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਸੂਚੀ ਦੁਨੀਆ ਭਰ ਦੇ ਸ਼ਹਿਰਾਂ ਦੇ ਸਮਾਜਿਕ, ਆਰਥਿਕ, ਕਮਰਸ਼ੀਅਲ ਅਤੇ ਰੀਅਲ ਅਸਟੇਟ ਮਾਰਕਿਟ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤੀ ਗਈ ਹੈ ।

ਦੱਸ ਦੇਈਏ ਕਿ ਜੇਐਲਐਨ ਨੇ ਆਪਣੀ ਇਸ ਰਿਪੋਰਟ ਵਿੱਚ 130 ਸ਼ਹਿਰਾਂ ਦੀ ਲਿਸਟ ਵਿੱਚ ਹੈਦਰਾਬਾਦ ਨੂੰ ਵਿਸ਼ਵ ਦਾ ਸਭ ਤੋਂ ਗਤੀਸ਼ੀਲ ਸ਼ਹਿਰ ਦੱਸਿਆ ਹੈ । ਰਿਪੋਰਟ ਅਨੁਸਾਰ ਹੈਦਰਾਬਾਦ ਨੂੰ ਜੀਡੀਪੀ ਗ੍ਰੋਥ, ਖੁਦਰਾ ਵਿਕਰੀ ਅਤੇ ਹਵਾਈ ਯਾਤਰੀਆਂ ਦੇ ਵਾਧੇ ਵਰਗੇ ਮੁੱਖ ਆਰਥਕ ਸੰਕੇਤਾਂ ‘ਤੇ ਦੁਨੀਆ ਭਰ ਵਿੱਚ ਸਭ ਤੋਂ ਵੱਧ ਅੰਕ ਮਿਲੇ ਹਨ ।

Related posts

ਅਪਰੇਸ਼ਨ ਸਿੰਧੂਰ: ਪਰਮਾਤਮਾ ਵੀ ਸਾਡੇ ਨਾਲ ਸੀ: IAF ਮੁਖੀ

On Punjab

‘ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼

On Punjab

After Katra e-way, other stalled NHAI projects also take off

On Punjab