PreetNama
ਸਿਹਤ/Health

ਦੁਨੀਆ ਭਰ ‘ਚ ਕਰੋਨਾ ਨਾਲ ਮੌਤਾਂ ਦਾ ਅੰਕੜਾ ਹੋਇਆ 21,000

Corona death toll: ਕਰੋਨਾ ਦੀ ਇਸ ਭਿਆਨਕ ਬਿਮਾਰੀ ਨੇ ਪੂਰੀ ਦੁਨੀਆ ਨੂੰ ਘੇਰ ਲਿਆ ਹੈ। ਦੁਨੀਆ ਭਰ ਵਿੱਚ ਕੁੱਲ 4,68,523 ਲੋਕ ਕੋਰੋਨਾ ਨਾਲ ਸੰਕਰਮਿਤ ਹਨ। ਜਦ ਕਿ 21,192 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਯੂਰਪ ਸਮੇਤ ਦੁਨੀਆ ਦੇ ਪ੍ਰਭਾਵਿਤ ਦੇਸ਼ਾਂ ‘ਚ ਸੜਕਾਂ ਖ਼ਾਲੀ ਹਨ ਅਤੇ ਹਰ ਜਗ੍ਹਾਂ ਕਰਫਿਊ ਲੱਗਾ ਹੋਇਆ ਹੈ। ਚੀਨ ਤੋਂ ਬਾਅਦ ਕਰੋਨਾ ਯੂਰਪ ‘ਚ ਤਬਾਹੀ ਮਚਾ ਰਿਹਾ ਹੈ। ਸਭ ਤੋਂ ਜ਼ਿਆਦਾ ਮੌਤਾਂ ਇਟਲੀ ‘ਚ ਹੋਈਆਂ ਹਨ ਅਤੇ ਸਪੇਨ ਹੁਣ ਕਰੋਨਾ ਦਾ ਨਵਾਂ ਕੇਂਦਰ ਬਣ ਗਿਆ ਹੈ।

ਵੁਹਾਨ ਤੋਂ ਫੈਲਿਆ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਸੰਕਰਮਣ ਇਟਲੀ ਵਿੱਚ ਦੇਖਿਆ ਜਾ ਰਿਹਾ ਹੈ। ਇਟਲੀ ਵਿੱਚ ਪਿਛਲੇ 24 ਘੰਟਿਆਂ ਵਿੱਚ 683 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਇਟਲੀ ਵਿੱਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 7,503 ਤੱਕ ਪਹੁੰਚ ਗਈ ਹੈ। ਚੀਨ ਤੋਂ ਬਾਅਦ ਕੋਰੋਨਾ ਵਾਇਰਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਇਟਲੀ ਵਿੱਚ ਹੋਈਆਂ ਹਨ। ਇਸਦੇ ਨਾਲ ਹੀ 5,210 ਨਵੇਂ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ ਅਤੇ ਕੋਰੋਨਾ ਵਾਇਰਸ ਵਿੱਚ ਫਸਣ ਵਾਲਿਆਂ ਦੀ ਗਿਣਤੀ ਵੱਧ ਕੇ 74 ਹਜ਼ਾਰ 386 ਹੋ ਗਈ ਹੈ।

ਯੂਰਪ ਦਾ ਸਪੇਨ ਕਰੋਨਾ ਦਾ ਨਵਾਂ ਕੇਂਦਰ ਬਣ ਗਿਆ ਹੈ। ਸਪੇਨ ਵਿੱਚ ਪਿਛਲੇ 24 ਘੰਟਿਆਂ ਵਿੱਚ 683 ਲੋਕਾਂ ਦੀ ਮੌਤ ਹੋ ਗਈ ਅਤੇ ਕੁੱਲ ਅੰਕੜਾ 3,647 ਤੱਕ ਪਹੁੰਚ ਗਿਆ। ਜਦਕਿ ਸਪੇਨ ਵਿੱਚ ਹੁਣ ਤੱਕ ਕੁੱਲ 49,515 ਲੋਕ ਸੰਕਰਮਿਤ ਹੋਏ ਹਨ। ਈਰਾਨ ‘ਚ 143 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਈਰਾਨ ‘ਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 2,077 ਹੋ ਗਈ ਹੈ। ਜਦ ਕਿ ਇਸ ਬਿਮਾਰੀ ਨਾਲ ਪ੍ਰਭਾਵਤ ਹੋਏ ਲੋਕਾਂ ਦੀ ਗਿਣਤੀ ਵੱਧ ਕੇ 27,017 ਹੋ ਗਈ ਹੈ।

Related posts

Coronavirus: ਬੁਖਾਰ ਤੇ ਖੰਘ ਹੀ ਨਹੀਂ, ਓਮੀਕ੍ਰੋਨ BA.5 ਨਾਲ ਸੰਕਰਮਿਤ ਲੋਕਾਂ ‘ਚ ਦਿਖ ਰਹੇਂ ਹਨ ਅਜਿਹੇ ਸ਼ੁਰੂਆਤੀ ਲੱਛਣ !

On Punjab

Kashmir Hill Stations : ਕਸ਼ਮੀਰ ਦੇ ਖੂਬਸੂਰਤ ਵਾਦੀਆਂ ਨੂੰ ਦੇਖਣ ਦੀ ਕਰ ਰਹੇ ਹੋ Planning, ਇਨ੍ਹਾਂ ਥਾਵਾਂ ‘ਤੇ ਜਾਣਾ ਨਾ ਭੁੱਲਿਓ

On Punjab

ਘਰ ’ਚ ਇਨ੍ਹਾਂ ਥਾਂਵਾਂ ਦੀ ਸਾਫ-ਸਫ਼ਾਈ ਨੂੰ ਨਾ ਕਰੋ ਨਜ਼ਰਅੰਦਾਜ਼, ਜੋ ਬਣ ਸਕਦੀ ਹੈ ਬਿਮਾਰੀਆਂ ਦਾ ਕਾਰਨ

On Punjab