70.11 F
New York, US
August 4, 2025
PreetNama
ਸਿਹਤ/Health

ਦੁਨੀਆ ’ਚ ਤੇਜ਼ੀ ਨਾਲ ਫੈਲ ਰਿਹੈ ਡੈਲਟਾ ਵੇਰੀਐਂਟ ‘ਤੇ WHO ਚਿੰਤਤ, 104 ਦੇਸ਼ਾਂ ’ਚ ਪੁੱਜਿਆ ਕੋਰੋਨਾ ਦਾ ਇਹ ਵੇਰੀਐਂਟ

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਖੀ ਟੇਡ੍ਰੋਸ ਅਧਨੋਮ ਘੇਬੇਰਸਸ ਨੇ ਕਿਹਾ ਹੈ ਕਿ ਕੋਰੋਨਾ ਦਾ ਡੈਲਟਾ ਵੇਰੀਐਂਟ ਤੇਜ਼ ਰਫ਼ਤਾਰ ਨਾਲ ਦੁਨੀਆ ’ਚ ਫੈਲ ਰਿਹਾ ਹੈ। ਇਸੇ ਕਾਰਨ ਨਵੇਂ ਮਾਮਲਿਆਂ ਤੇ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਇਹ ਵੇਰੀਐਂਟ 104 ਦੇਸ਼ਾਂ ’ਚ ਪਹੁੰਚ ਚੁੱਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਦੁਨੀਆ ਭਰ ’ਚ ਡੈਲਟਾ ਹਾਵੀ ਹੋ ਸਕਦਾ ਹੈ।

ਡਬਲਯੂਐੱਚਓ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਆਲਮੀ ਪੱਧਰ ’ਤੇ ਲਗਾਤਾਰ ਚੌਥੇ ਹਫ਼ਤੇ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਵਾਧਾ ਦਰਜ ਕੀਤਾ ਗਿਆ ਹੈ। ਚਿੰਤਾ ਦੀ ਗੱਲ ਇਹ ਹੈ ਕਿ ਦਸ ਹਫ਼ਤੇ ਤਕ ਗਿਰਾਵਟ ਤੋਂ ਬਾਅਦ ਮੌਤ ਦੇ ਮਾਮਲੇ ਫਿਰ ਵਧਣ ਲੱਗੇ ਹਨ। ਉਨ੍ਹਾਂ ਕਿਹਾ ਕਿ ਡੈਲਟਾ ਵੇਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਨਵੇਂ ਮਾਮਲਿਆਂ ਤੇ ਮਰਨ ਵਾਲਿਆਂ ਦੀ ਗਿਣਤੀ ’ਚ ਵਾਧੇ ਦਾ ਕਾਰਨ ਬਣ ਰਿਹਾ ਹੈ। ਕੋਰੋਨਾ ਦਾ ਇਹ ਵੇਰੀਐਂਟ 104 ਦੇਸ਼ਾਂ ’ਚ ਪਹੁੰਚ ਚੁੱਕਿਆ ਹੈ ਤੇ ਛੇਤੀ ਹੀ ਪੂਰੀ ਦੁਨੀਆ ’ਚ ਹਾਵੀ ਹੋ ਸਕਦਾ ਹੈ।

 

 

ਬਰਤਾਨੀਆ ’ਚ ਮਿਲੇ 34 ਹਜ਼ਾਰ ਨਵੇਂ ਕੇਸ

ਨਿਊਜ਼ ਏਜੰਸੀ ਆਈਏਐੱਨਐੱਸ ਮੁਤਾਬਕ ਬਰਤਾਨੀਆ ’ਚ 24 ਘੰਟੇ ਦੌਰਾਨ 34 ਹਜ਼ਾਰ 471 ਨਵੇਂ ਮਾਮਲੇ ਪਾਏ ਗਏ ਤੇ ਛੇ ਪੀਡ਼ਤਾਂ ਦੀ ਮੌਤ ਹੋ ਗਈ। ਇਹ ਲਗਾਤਾਰ ਛੇਵਾਂ ਦਿਨ ਹੈ, ਜਦੋਂ 30 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਪਾਏ ਗਏ। ਇਸ ਦੇਸ਼ ’ਚ ਡੈਲਟਾ ਵੇਰੀਐਂਟ ਦਾ ਕਹਿਰ ਵਧ ਗਿਆ ਹੈ।

ਅਮਰੀਕਾ ਦੇ 40 ਸੂਬਿਆਂ ’ਚ ਵਧੇ ਮਾਮਲੇ

ਆਈਏਐੱਨਐੱਸ ਮੁਤਾਬਕ, ਅਮਰੀਕਾ ਦੇ 40 ਤੋਂ ਵੱਧ ਸੂਬਿਆਂ ’ਚ ਕੋਰੋਨਾ ਦੇ ਰੋਜ਼ਾਨਾ ਮਾਮਲੇ ਵਧ ਗਏ ਹਨ। ਇਸ ਦੇਸ਼ ’ਚ ਬੀਤੇ ਇਕ ਹਫ਼ਤੇ ਤੋਂ ਰੋਜ਼ਾਨਾ ਔਸਤਨ 19 ਹਜ਼ਾਰ 455 ਮਾਮਲੇ ਮਿਲ ਰਹੇ ਹਨ। ਇੱਥੇ ਵੀ ਡੈਲਟਾ ਵੇਰੀਐਂਟ ਪੈਰ ਪਸਾਰ ਰਿਹਾ ਹੈ।

 

ਤੁਰਕੀ ’ਚ ਤਿੰਨ ਗੁਣਾ ਵਧੇ ਡੈਲਟਾ ਦੇ ਕੇਸ
ਨਿਊਜ਼ ਏਜੰਸੀ ਰਾਇਟਰ ਮੁਤਾਬਕ ਤੁਰਕੀ ’ਚ ਵੀ ਡੈਲਟਾ ਵੇਰੀਐਂਟ ਦਾ ਕਹਿਰ ਵਧ ਰਿਹਾ ਹੈ। ਇੱਥੇ ਬੀਤੇ ਸੱਤ ਦਿਨਾਂ ’ਚ ਡੈਲਟਾ ਦੇ ਮਾਮਲੇ ਕਰੀਬ ਤਿੰਨ ਗੁਣਾ ਵਧ ਗਏ ਹਨ। ਇਕ ਹਫ਼ਤਾ ਪਹਿਲਾਂ 284 ਕੇਸ ਸਨ ਤੇ ਹੁਣ ਵਧ ਕੇ 750 ਹੋ ਗਏ ਹਨ।

Related posts

ਸੇਬ ਖਾਣ ਤੋਂ ਬਾਅਦ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ …

On Punjab

10 ਮਿੰਟ ’ਚ 1.5 ਲੀਟਰ ਕੋਕਾ ਕੋਲਾ ਪੀ ਗਿਆ ਸ਼ਖ਼ਸ, 6 ਘੰਟੇ ਬਾਅਦ ਪੇਟ ਦਾ ਹੋਇਆ ਖੌਫ਼ਨਾਕ ਅੰਜਾਮ!

On Punjab

ਕੀ ਖਾਂਦਾ ਹੈ ਭਾਰਤ? ਸਮੋਸਾ…ਨਹੀਂ ਵਿਸ਼ਵਾਸ ਤਾਂ ਦੇਖੋ ਸਵਿੱਗੀ ਦੀ ਇਹ ਰਿਪੋਰਟ

On Punjab