PreetNama
ਸਿਹਤ/Health

ਦੁਨੀਆ ‘ਚ ਕੋਵਿਡ ਦੇ ਖ਼ਾਤਮੇ ‘ਚ ਭਾਰਤ ਦੀ ਸਭ ਤੋਂ ਅਹਿਮ ਭੂਮਿਕਾ, ਅਕਤੂਬਰ ਤੋਂ ਵੈਕਸੀਨ ਬਰਾਮਦ ਕਰਨ ਦਾ ਕੀਤਾ ਫ਼ੈਸਲਾ

ਭਾਰਤ ਧਰਤੀ ਤੋਂ ਕੋਵਿਡ-19 ਮਹਾਮਾਰੀ ਨੂੰ ਖ਼ਤਮ ਕਰਨ ਲਈ ਸਭ ਤੋਂ ਅਹਿਮ ਭੂਮਿਕਾ ਅਦਾ ਕਰਨ ਜਾ ਰਿਹਾ ਹੈ। ਅਜਿਹਾ ਉਹ ਆਪਣੇ ਦੇਸ਼ ‘ਚ ਵੈਕਸੀਨ ਬਣਾਉਣ ਦੀ ਸਮਰੱਥਾ ਨੂੰ ਵਧਾ ਕੇ ਕਰੇਗਾ। ਇਹ ਗੱਲ ਬਾਇਡਨ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਨੇ ਕਹੀ ਹੈ।

ਭਾਰਤ ਸਰਕਾਰ ਨੇ ਦੇਸ਼ ਦੀ ਆਬਾਦੀ ਦੇ ਵੱਡੇ ਹਿੱਸੇ ਦਾ ਟੀਕਾਕਰਨ ਕਰਨ ਤੋਂ ਬਾਅਦ ਹੁਣ ਅਕਤੂਬਰ ਤੋਂ ਕੋਵਿਡ ਤੋਂ ਬਚਾਅ ਵਾਲੀ ਵੈਕਸੀਨ ਦੀ ਬਰਾਮਦ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਬਰਾਮਦ ਵੈਕਸੀਨ ਮੈਤਰੀ ਪ੍ਰੋਗਰਾਮ ਤਹਿਤ ਕੀਤੀ ਜਾਵੇਗੀ। ਇਸਦੇ ਨਾਲ ਹੀ ਡਬਲਯੂਐੱਚਓ ਦੀ ਅਗਵਾਈ ਵਾਲੇ ਵਿਸ਼ਵ ਗਠਜੋੜ ਕੋਵੈਕਸ ਨੂੰ ਦਿੱਤੇ ਗਏ ਵਚਨ ਨੂੰ ਪੂਰਾ ਕਰਨ ਲਈ ਵੈਕਸੀਨ ਸਪਲਾਈ ਕੀਤੀ ਜਾਵੇਗੀ। ਕੋਵੈਕਸ ਦੁਨੀਆ ਦੇ ਗ਼ਰੀਬ ਦੇਸ਼ਾਂ ਦੀ ਆਬਾਦੀ ਦੇ ਟੀਕਾਕਰਨ ਲਈ ਵੈਕਸੀਨ ਦੀ ਸਪਲਾਈ ਕਰੇਗਾ।

ਦੇਸ਼ ‘ਚ ਕੋਰੋਨਾ ਇਨਫੈਕਸ਼ਨ ਵਧਣ ਤੋਂ ਬਾਅਦ ਭਾਰਤ ਸਰਕਾਰ ਨੇ ਵੈਕਸੀਨ ਦੀ ਬਰਾਮਦ ‘ਤੇ ਪਾਬੰਦੀ ਲਗਾ ਦਿੱਤੀ ਸੀ ਪਰ ਹੁਣ ਜਦਕਿ ਇਨਫੈਕਸ਼ਨ ਦੀ ਰਫ਼ਤਾਰ ਘੱਟ ਹੋਈ ਹੈ ਉਦੋਂ ਬਰਾਮਦ ਮੁੜ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਕਾਰਨ ਭਾਰਤ ਹੁਣ ਧਰਤੀ ਤੋਂ ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਅਹਿਮ ਭੂਮਿਕਾ ਅਦਾ ਕਰਨ ਜਾ ਰਿਹਾ ਹੈ। ਇਹ ਗੱਲ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਵੈੱਲਪਮੈਂਟ ਦੀ ਐਡਮਿਨਿਸਟ੍ਰੇਟਰ ਸਮਾਂਥਾ ਪਾਵਰ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਵੈਕਸੀਨ ਨਿਰਮਾਣ ਦੀ ਸਮਰੱਥਾ ਵਧਾਉਣ ਲਈ ਕਾਫ਼ੀ ਨਿਵੇਸ਼ ਕੀਤਾ ਹੈ। ਉਸ ਦਾ ਫ਼ਾਇਦਾ ਹੁਣ ਦੁਨੀਆ ਨੂੰ ਮਿਲਣ ਵਾਲਾ ਹੈ। ਪਾਵਰ ਨੇ ਕਿਹਾ, ਅਸੀਂ ਲੋਕ ਅਸਲ ‘ਚ ਮੁਸ਼ਕਲ ਦੌਰ ‘ਚੋਂ ਲੰਘ ਰਹੇ ਹਾਂ। ਦੁਨੀਆ ‘ਚ ਕੋਰੋਨਾ ਤੋਂ ਬਚਾਅ ਦੀ ਵੈਕਸੀਨ ਦੀ ਕਿੱਲਤ ਹੈ। ਪਰ ਭਾਰਤ ਬਹੁਤ ਜਲਦੀ ਇਸ ਕਿੱਲਤ ਨੂੰ ਦੂਰ ਕਰਨ ਲਈ ਕਦਮ ਚੁੱਕਣ ਵਾਲਾ ਹੈ। ਸਾਡਾ ਟੀਚਾ ਦੁਨੀਆ ਦੇ ਹਰ ਦੇਸ਼ ਦੀ 70 ਫ਼ੀਸਦੀ ਆਬਾਦੀ ਦਾ 2022 ਦੇ ਅੰਤ ਤਕ ਟੀਕਾਕਰਨ ਕਰਨ ਦਾ ਹੈ। ਇਸਦੇ ਲਈ ਅਸੀਂ ਸੰਯੁਕਤ ਰਾਸ਼ਟਰ ਮਹਾਸਭਾ ਦੀ ਅਗਲੇ ਸਾਲ ਹੋਣ ਵਾਲੀ ਬੈਠਕ ਤਕ ਦਾ ਸਮਾਂ ਨਿਰਧਾਰਤ ਕੀਤਾ ਹੈ।

Related posts

White Hair Remedies : ਸਫੇਦ ਵਾਲਾਂ ਦੀ ਸਮੱਸਿਆ ਨੂੰ ਜਲਦੀ ਦੂਰ ਕਰ ਦੇਣਗੇ ਇਹ 3 ਘਰੇਲੂ ਨੁਸਖੇ, ਤੁਸੀਂ ਵੀ ਜਾਣੋ ਆਸਾਨ ਤਰੀਕਾ

On Punjab

Health Tips: ਗਰਮ ਪਾਣੀ ਤੋਂ ਕਰਨ ਲੱਗੋਗੇ ਪਰਹੇਜ਼, ਜਦ ਪਤਾ ਲੱਗੀ ਇਹ ਵਜ੍ਹਾ

On Punjab

World Alzheimer’s Day : ਜਾਣੋ 5 ਅਜਿਹੇ Risk Factors ਜੋ ਬਣ ਸਕਦੇ ਹਨ ਡਿਮੈਂਸ਼ਿਆ ਜਾਂ ਅਲਜ਼ਾਇਮਰ ਦੀ ਬਿਮਾਰੀ ਦਾ ਕਾਰਨ !

On Punjab