PreetNama
ਖੇਡ-ਜਗਤ/Sports News

ਦਿੱਲੀ ਹਾਈ ਕੋਰਟ ਨੇ ਹਾਕੀ ਖਿਡਾਰਨ ਗੁਰਜੀਤ ਕੌਰ ਨੂੰ ਦਿੱਤੀ ਰਾਹਤ, ਮੈਡੀਕਲ ਸਥਿਤੀ ਦੇ ਪ੍ਰਕਾਸ਼ਨ ‘ਤੇ ਲਾਈ ਰੋਕ, ਸਾਬਕਾ ਕੋਚ ਦੀ ਕਿਤਾਬ ਅੱਜ ਹੋਣੀ ਸੀ ਜਾਰੀ

ਮੈਡੀਕਲ ਸਥਿਤੀ ਦੇ ਪ੍ਰਕਾਸ਼ਨ ‘ਤੇ ਰੋਕ ਲਾਉਣ ਤੋਂ ਇਨਕਾਰ ਕਰਨ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਦਿੱਲੀ ਹਾਈ ਕੋਰਟ ਨੇ ਭਾਰਤੀ ਮਹਿਲਾ ਹਾਕੀ ਖਿਡਾਰਨ ਗੁਰਜੀਤ ਕੌਰ ਨੂੰ ਰਾਹਤ ਦਿੱਤੀ ਹੈ। ਜਸਟਿਸ ਸਿਧਾਰਥ ਮਿ੍ਦੁਲ ਤੇ ਜਸਟਿਸ ਅਮਿਤ ਸ਼ਰਮਾ ਦੇ ਬੈਂਚ ਨੇ ਆਰਜ਼ੀ ਹੁਕਮ ਜਾਰੀ ਕਰਦੇ ਹੋਏ ਭਾਰਤੀ ਮਹਿਲਾ ਹਾਕੀ ਟੀਮ ਦੇ ਸਾਬਕਾ ਕੋਚ ਸ਼ੋਰਡ ਮਾਰਿਨ ਨੂੰ ਉਨ੍ਹਾਂ ਦੀ ਕਿਤਾਬ ‘ਵਿਲ ਪਾਵਰ’ ਵਿਚ ਗੁਰਜੀਤ ਦੀ ਮੈਡੀਕਲ ਸਥਿਤੀ ਪ੍ਰਕਾਸ਼ਤ ਕਰਨ ਤੋਂ ਰੋਕ ਦਿੱਤਾ।

ਸਿੰਗਲ ਬੈਂਚ ਨੇ 15 ਸਤੰਬਰ ਨੂੰ ਕਿਤਾਬ ਨੂੰ ਜਾਰੀ ਕਰਨ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਕਿਤਾਬ 21 ਸਤੰਬਰ ਮਤਲਬ ਕਿ ਅੱਜ ਜਾਰੀ ਹੋਣੀ ਸੀ। ਬੈਂਚ ਨੇ ਕਿਹਾ ਕਿ ਕੌਰ ਦੀ ਟੀਮ ਦੇ ਸਾਥੀ ਉਸ ਦੀ ਮੈਡੀਕਲ ਸਥਿਤੀ ਬਾਰੇ ਜਾਣਦੇ ਸੀ ਪਰ ਇਹ ਪ੍ਰਕਾਸ਼ਨ ਲਈ ਨਹੀਂ ਹੈ ਕਿਉਂਕਿ ਉਹ ਜ਼ਾਬਤੇ ਨਾਲ ਵੀ ਬੱਝੇ ਹਨ। ਜ਼ਾਬਤਾ ਉਕਤ ਜਾਣਕਾਰੀ ਤੀਜੇ ਸਥਾਨ ‘ਤੇ ਜ਼ਾਹਰ ਕਰਨ ਤੋਂ ਰੋਕਦਾ ਹੈ।

Related posts

https://youtu.be/nLxnauj4amM

On Punjab

KXIP ‘ਚੋਂ ਹੋਈ ਅਸ਼ਵਿਨ ਦੀ ਛੁੱਟੀ

On Punjab

ਹਰਮਨਪ੍ਰੀਤ ਦੀ ਬੱਲੇ-ਬੱਲੇ! ਆਈਸੀਸੀ ਟੀ-20 ਮਹਿਲਾ ਟੀਮ ਦੀ ਬਣੀ ਕਪਤਾਨ

On Punjab