32.18 F
New York, US
January 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਤੋਂ ਡਾ. ਅੰਬੇਡਕਰ ਦੀ ਫੋੋਟੋ ਹਟਾਈ ਗਈ: ਕੇਜਰੀਵਾਲ

ਨਵੀਂ ਦਿੱਲੀ-ਆਮ ਆਦਮੀ ਪਾਰਟੀ (AAP) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਦਿੱਲੀ ਦੀ ਨਵੀਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਦਫ਼ਤਰ ਤੋਂ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਡਾ. ਭੀਮ ਰਾਓ ਅੰਬੇਡਕਰ ਦੀ ਫੋਟੋ ਹਟਾ ਕੇ ਬਾਬਾ ਸਾਹਿਬ ਦੇ ਲੱਖਾਂ ਪੈਰੋਕਾਰਾਂ ਨੂੰ ਠੇਸ ਪਹੁੰਚਾਈ ਹੈ।

ਆਪਣੀ ਐਕਸ (X) ਪੋਸਟ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਲਿਖਿਆ, “ਦਿੱਲੀ ਦੀ ਨਵੀਂ ਭਾਜਪਾ ਸਰਕਾਰ ਨੇ ਬਾਬਾ ਸਾਹਿਬ ਦੀ ਫੋਟੋ ਹਟਾ ਦਿੱਤੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਲਗਾ ਦਿੱਤੀ। ਇਹ ਸਹੀ ਨਹੀਂ ਹੈ। ਇਸ ਨਾਲ ਬਾਬਾ ਸਾਹਿਬ ਦੇ ਲੱਖਾਂ ਪੈਰੋਕਾਰਾਂ ਨੂੰ ਠੇਸ ਪਹੁੰਚੀ ਹੈ”।

‘ਆਪ’ ਸੁਪਰੀਮੋ ਨੇ ਭਾਜਪਾ ਨੂੰ ਡਾ. ਅੰਬੇਡਕਰ ਦੀ ਫੋਟੋ ਨਾ ਹਟਾਉਣ ਦੀ ਬੇਨਤੀ ਕਰਦਿਆਂ ਕਿਹਾ, “ਮੇਰੀ ਭਾਜਪਾ ਨੂੰ ਇੱਕ ਬੇਨਤੀ ਹੈ। ਤੁਸੀਂ ਪ੍ਰਧਾਨ ਮੰਤਰੀ ਦੀ ਫੋਟੋ ਲਗਾ ਸਕਦੇ ਹੋ ਪਰ ਬਾਬਾ ਸਾਹਿਬ ਦੀ ਫੋਟੋ ਨਾ ਹਟਾਓ। ਉਨ੍ਹਾਂ ਦੀ ਫੋਟੋ ਲੱਗੀ ਰਹਿਣ ਦਿਓ।”

ਇਸ ਤੋਂ ਪਹਿਲਾਂ, ਅੱਜ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਵੀ ਭਾਜਪਾ ‘ਤੇ ਦਲਿਤ ਅਤੇ ਸਿੱਖ ਵਿਰੋਧੀ ਮਾਨਸਿਕਤਾ ਰੱਖਣ ਦਾ ਦੋਸ਼ ਲਗਾਇਆ।

ਆਤਿਸ਼ੀ ਨੇ X ‘ਤੇ ਪਾਈ ਇੱਕ ਪੋਸਟ ਵਿੱਚ ਕਿਹਾ, “ਭਾਜਪਾ ਨੇ ਆਪਣਾ ਅਸਲੀ ਦਲਿਤ ਅਤੇ ਸਿੱਖ ਵਿਰੋਧੀ ਚਿਹਰਾ ਦਿਖਾ ਦਿੱਤਾ ਹੈ। ਦਿੱਲੀ ਵਿਧਾਨ ਸਭਾ ਦੇ ਮੁੱਖ ਮੰਤਰੀ ਦਫ਼ਤਰ ਤੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਫੋਟੋਆਂ ਹਟਾ ਦਿੱਤੀਆਂ ਗਈਆਂ ਹਨ।”

ਉਨ੍ਹਾਂ ਆਪਣੀ X ਪੋਸਟ ਦੇ ਨਾਲ ਉਨ੍ਹਾਂ ਆਪਣੇ ਮੁੱਖ ਮੰਤਰੀ ਕਾਲ ਦੀ ਮੁੱਖ ਮੰਤਰੀ ਦਫ਼ਤਰ ਦੀ ਫੋਟੋ ਨੱਥੀ ਕੀਤੀ ਹੈ ਤੇ ਨਾਲ ਹੀ ਮੌਜੂਦਾ ਮੁੱਖ ਮੰਤਰੀ ਰੇਖਾ ਗੁਪਤਾ ਦੇ ਸੀਐਮ ਦਫ਼ਤਰ ਵਾਲੀ ਫੋਟੋ ਨੱਥੀ ਕੀਤੀ ਹੈ। ਦੂਜੀ ਫੋਟੋ ਵਿਚ ਮੁੱਖ ਮੰਤਰੀ ਗੁਪਤਾ ਦੇ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਮਹਾਤਮਾ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਫੋਟੋਆਂ ਦਿਖਾਈ ਦੇ ਰਹੀਆਂ ਹਨ ਅਤੇ ਡਾ. ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਨਹੀਂ ਦਿਖਾਈ ਦੇ ਰਹੀਆਂ।

Related posts

Parliament Monsoon Session : ਸੰਸਦ ‘ਚ ਹੰਗਾਮਾ ਕਰਨ ਵਾਲੇ ਕਾਂਗਰਸ ਦੇ ਚਾਰ ਸੰਸਦ ਮੈਂਬਰਾਂ ‘ਤੇ ਕਾਰਵਾਈ, ਪੂਰੇ ਮਾਨਸੂਨ ਸੈਸ਼ਨ ਲਈ ਮੁਅੱਤਲ

On Punjab

ਪਾਕਿਸਤਾਨ ਨੇ ਫਿਰ ਕੀਤੀ ਸੀਜ਼ਫਾਈਰ ਦੀ ਉਲੰਘਣਾ…

On Punjab

ਚਾਰ ਪੀੜ੍ਹੀਆਂ ਦਾ ਹਰਮਨਪਿਆਰਾ ਗਾਇਕ ਮੁਹੰਮਦ ਸਦੀਕ

On Punjab