65.41 F
New York, US
September 20, 2026
PreetNama
ਫਿਲਮ-ਸੰਸਾਰ/Filmy

ਦਿਲੀਪ ਕੁਮਾਰ ਦੀ ਸਿਹਤ ਖਰਾਬ, ਸਾਇਰਾ ਬਾਨੋ ਨੇ ਲੋਕਾਂ ਨੂੰ ਦੁਆ ਕਰਨ ਦੀ ਕੀਤੀ ਅਪੀਲ

ਮੁੰਬਈ: ਸਾਇਰਾ ਬਾਨੋ ਤੇ ਦਿਲੀਪ ਕੁਮਾਰ ਦੀ ਜੋੜੀ ਨੂੰ ਵੇਖ ਕੇ ਇੱਕ ਸੱਚੇ ਪਿਆਰ ਦਾ ਅਹਿਸਾਸ ਹੁੰਦਾ ਹੈ। ਵਿਆਹ ਦੇ ਕਈ ਸਾਲਾਂ ਬਾਅਦ ਵੀ ਉਹ ਆਪਣੇ ਨਾਲੋਂ ਦਲੀਪ ਕੁਮਾਰ ਦੀ ਜ਼ਿਆਦਾ ਦੇਖਭਾਲ ਕਰ ਰਹੀ ਹੈ। ਹਰ ਮੁਸ਼ਕਲ ‘ਚ ਉਹ ਦਿਲੀਪ ਕੁਮਾਰ ਦਾ ਹੱਥ ਫੜ ਰਹੀ ਹੈ। ਇਸ ਦੇ ਨਾਲ ਹੀ ਦਿਲੀਪ ਕੁਮਾਰ ਦੀ ਸਿਹਤ ਖਰਾਬ ਦੱਸੀ ਜਾ ਰਹੀ ਹੈ।

ਸਾਇਰਾ ਬਾਨੋ ਨੇ ਖ਼ੁਦ ਦਿਲੀਪ ਕੁਮਾਰ ਨੂੰ ਹੈਲਥ ਅਪਡੇਟ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਦਿਲੀਪ ਕੁਮਾਰ ਬਹੁਤ ਕਮਜ਼ੋਰ ਹੋ ਗਏ ਹਨ ਤੇ ਉਨ੍ਹਾਂ ਦੀ ਇਮਿਊਨਟੀ ਵੀ ਘੱਟ ਹੈ। ਕਈ ਵਾਰ ਉਹ ਹਾਲ ਤੱਕ ਆਉਂਦੇ ਹਨ ਅਤੇ ਫਿਰ ਕਮਰੇ ‘ਚ ਵਾਪਸ ਚਲੇ ਜਾਂਦੇ ਹਨ। ਉਨ੍ਹਾਂ ਦੀ ਚੰਗੀ ਸਿਹਤ ਲਈ ਅਰਦਾਸ ਕਰੋ। ਅਸੀਂ ਹਰ ਦਿਨ ਰੱਬ ਦੇ ਸ਼ੁਕਰਗੁਜ਼ਾਰ ਹਾਂ।ਸਾਇਰਾ ਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਦੀ ਦੇਖਭਾਲ ਇਸ ਲਈ ਨਹੀਂ ਕਰਦੀ ਕਿਉਂਕਿ ਉਨ੍ਹਾਂ ‘ਤੇ ਦਬਾਅ ਹੁੰਦਾ ਹੈ, ਪਰ ਉਹ ਉਨ੍ਹਾਂ ਨੂੰ ਗੂੜਾ ਪਿਆਰ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦਿਲੀਪ ਕੁਮਾਰ ਦੀ ਅਜਿਹੀ ਦੇਖਭਾਲ ਕਰਨ ਪਿੱਛੇ ਉਨ੍ਹਾਂ ਦਾ ਮਨੋਰਥ ਇਹ ਨਹੀਂ ਕਿ ਲੋਕ ਉਨ੍ਹਾਂ ਦੀ ਪ੍ਰਸ਼ੰਸਾ ਕਰਨ ਤੇ ਉਨ੍ਹਾਂ ਨੂੰ ਡਿਵੋਟਿਡ ਵਾਈਫ ਕਹਿਣ।

ਸਾਇਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਛੂਹਣਾ ਅਤੇ ਉਸ ਨਾਲ ਰਹਿਣਾ ਮੇਰੇ ਲਈ ਸਭ ਤੋਂ ਚੰਗੀ ਚੀਜ਼ ਹੈ। ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੀ ਹਾਂ ਤੇ ਉਹ ਮੇਰੇ ਸਾਹ ਹਨ। ਦੱਸ ਦੇਈਏ ਕਿ 11 ਅਕਤੂਬਰ ਨੂੰ ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਦੇ ਵਿਆਹ ਦੀ ਵਰ੍ਹੇਗੰਢ ਸੀ ਪਰ ਇਸ ਵਾਰ ਦਿਲੀਪ ਕੁਮਾਰ ਦੇ ਦੋ ਭਰਾਵਾਂ ਦੀ ਮੌਤ ਦੇ ਕਾਰਨ ਉਨ੍ਹਾਂ ਨੇ ਆਪਣੀ ਐਨੀਵਰਸਰੀ ਨਹੀਂ ਮਨਾਈ।

Related posts

ਇੱਕ ਵਾਰ ਫਿਰ ਸੋਨਮ ਨਾਲ ਜਹਾਜ ‘ਚ ਹੋਇਆ ਹਾਦਸਾ

On Punjab

ਕੰਗਨਾ ਰਣੌਤ ਨੇ ਅਕਸ਼ੈ ਕੁਮਾਰ ਤੇ ਅਜੇ ਦੇਵਗਨ ‘ਤੇ ਸਾਧਿਆ ਨਿਸ਼ਾਨਾ, ਕਿਹਾ- ਉਹ ਮੈਨੂੰ ਫੋਨ ਕਰ ਕੇ ਕਹਿੰਦੇ ਹਨ…

On Punjab

SSR Case: 24 ਤੋਂ 48 ਘੰਟੇ ‘ਚ ਰੀਆ ਚੱਕਰਵਰਤੀ ਨੂੰ ਨੋਟਿਸ ਭੇਜ ਸਕਦੀ ਹੈ CBI

On Punjab