36.12 F
New York, US
January 22, 2026
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਦਿਲਜੀਤ ਦੋਸਾਂਝ ਦੀ ਫ਼ਿਲਮ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ

ਮੁੰਬਈ: ਸਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਦੀ ਫਿਲਮ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਟੀ-ਸੀਰੀਜ਼ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਫਿਲਮ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ। ਅਨੁਰਾਗ ਸਿੰਘ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਵਿੱਚ ਸਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈੱਟੀ ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਫਿਲਮ 23 ਜਨਵਰੀ 2026 ਨੂੰ ਰਿਲੀਜ਼ ਕੀਤੀ ਜਾਵੇਗੀ। ਇਹ ਫਿਲਮ ਸਾਲ 1997 ਵਿੱਚ ਜੰਗ ’ਤੇ ਬਣੀ ‘ਬਾਰਡਰ’ ਦੀ ਲੜੀ ਤਹਿਤ ਹੀ ਬਣਾਈ ਜਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਜੇਪੀ ਦੱਤਾ ਵੱਲੋਂ ਕੀਤਾ ਗਿਆ ਸੀ। ਇਸ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਸਾਲ 1971 ਵਿੱਚ ਹੋਈ ਜੰਗ ਨੂੰ ਦਿਖਾਇਆ ਗਿਆ ਸੀ। ਇਸ ਵਿੱਚ ਸਨੀ ਦਿਓਲ, ਸੁਨੀਲ ਸ਼ੈੱਟੀ, ਜੈਕੀ ਸ਼ਰੌਫ, ਅਕਸ਼ੈ ਖੰਨਾ, ਸੁਦੇਸ਼ ਬੈਰੀ, ਕੁਲਭੂਸ਼ਣ ਖਰਬੰਦਾ, ਤੱਬੂ, ਰਾਖੀ, ਪੂਜਾ ਭੱਟ ਆਦਿ ਸ਼ਾਮਲ ਸਨ। ‘ਬਾਰਡਰ-2’ ਵਿੱਚ ਦੇ ਨਿਰਮਾਤਾ ਭੂਸ਼ਣ ਕੁਮਾਰ ਦੀ ਟੀਮ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਤੇ ਨਿਧੀ ਦੱਤਾ ਹਨ। ਇਸ ਦੀ ਪੇਸ਼ਕਾਰੀ ਟੀ-ਸੀਰੀਜ਼ ਅਤੇ ਜੇਪੀ ਦੱਤਾ ਦੀ ਜੇਪੀ ਫਿਲਮਜ਼ ਵੱਲੋਂ ਕੀਤੀ ਜਾਵੇਗੀ ਜਦੋਂ ਕਿ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ‘ਬਾਰਡਰ-2’ ਵਿੱਚ ਸਾਲ 1999 ਵਿੱਚ ਹੋਈ ਕਾਰਗਿਲ ਦੀ ਜੰਗ ਨੂੰ ਦਿਖਾਇਆ ਜਾਵੇਗਾ।

Related posts

ਇੰਗਲੈਂਡ ‘ਚ ਨਰਸ ਨੇ ਕੀਤਾ ਅਜਿਹਾ ਕਾਰਾ ਕੀ ਰੂਹ ਤਕ ਕੰਬ ਜਾਏ, ਜਾਣੋ ਪੂਰਾ ਮਾਮਲਾ

On Punjab

ਰਾਜਸਥਾਨ ਦਾ ਰਾਜਨੀਤਿਕ ਸੰਕਟ ਖ਼ਤਮ, ਕੁਝ ਸਮੇਂ ਬਾਅਦ ਹੋ ਸਕਦੀ ਗਹਿਲੋਤ-ਪਾਇਲਟ ਦੀ ਮੀਟਿੰਗ

On Punjab

Shweta Tiwari ਤੇ ਅਭਿਨਵ ਕੋਹਲੀ ਦੀ ਲੜਾਈ ’ਚ ਬੇਟੀ ਪਲਕ ਤਿਵਾਰੀ ਨੇ ਡਿਲੀਟ ਕੀਤਾ ਆਪਣਾ ਇੰਸਟਾਗ੍ਰਾਮ ਅਕਾਊਂਟ, ਪੜ੍ਹੋ ਪੂਰੀ ਖ਼ਬਰ

On Punjab