PreetNama
ਖਾਸ-ਖਬਰਾਂ/Important News

ਦਾਊਦ ਇਬਰਾਹਿਮ ‘ਤੇ ਕਬੂਲਨਾਮੇ ਤੋਂ ਪਲਟਿਆ ਪਾਕਿਸਤਾਨ, ਕਿਹਾ ‘ਸਾਡੀ ਜ਼ਮੀਨ ‘ਤੇ ਨਹੀਂ ਅੰਡਰਵਰਲਡ ਡੌਨ’

ਇਸਲਾਮਾਬਾਦ: ਭਾਰਤੀ ਮੀਡੀਆ ‘ਚ ਅੰਡਰਵਰਲਡ ਦਾਊਦ ਇਹਰਾਹਿਮ ਨੂੰ ਲੈਕੇ ਕੀਤੇ ਜਾ ਰਹੇ ਦਾਅਵੇ ਨੂੰ ਪਾਕਸਤਾਨ ਨੇ ਖਾਰਜ ਕਰ ਦਿੱਤਾ ਹੈ। ਪਾਕਿਸਤਾਨ ਨੇ ਦਾਊਦ ਇਬਰਾਹਿਮ ‘ਤੇ ਕਬੂਲਨਾਮੇ ਨੂੰ ਨਿਰਆਧਾਰ ਦੱਸਿਆ।

ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਭਾਰਤੀ ਮੀਡੀਆ ‘ਚ ਦਾਅਵਾ ਕੀਤਾ ਜਾ ਰਿਹਾ ਕਿ ਪਾਕਿਸਤਾਨ ਨੇ ਆਪਣੀ ਜ਼ਮੀਨ ‘ਤੇ ਦਾਊਦ ਦੀ ਮੌਜੂਦਗੀ ਸਵੀਕਾਰ ਕੀਤੀ ਹੈ। ਇਹ ਦਾਅਵਾ ਨਿਰਆਧਾਰ ਤੇ ਗੁੰਮਰਾਹਕੁਨ ਹੈ। ਉਨ੍ਹਾਂ ਇਸ ਗੱਲ ਨੂੰ ਵੀ ਖਾਰਜ ਕੀਤਾ ਕਿ ਪਾਕਿਸਤਾਨ 88 ਅੱਤਵਾਦੀਆਂ ‘ਤੇ ਨਵੀਆਂ ਪਾਬੰਦੀਆਂ ਲਾ ਰਿਹਾ ਹੈ।

ਦਰਅਸਲ STF ਦੀ ਨਿਗਰਾਨੀ ਦੀ ਲਿਸਟ ਬਾਹਰ ਆਉਣ ਦੀਆਂ ਕੋਸ਼ਿਸ਼ਾਂ ਤਹਿਤ ਪਾਕਿਸਤਾਨ ਨੇ ਅੱਤਵਾਦੀਆਂ ਦੀ ਲਿਸਟ ਜਾਰੀ ਕੀਤੀ ਸੀ। ਜਿਸ ‘ਚ ਦਾਊਦ ਇਬਰਾਹਿਮ ਦਾ ਨਾਂਅ ਵੀ ਸ਼ਾਮਲ ਸੀ। ਦੱਸਿਆ ਗਿਆ ਕਿ ਕਰਾਚੀ ਦੇ ਕਿਲਫਟਨ ਇਲਾਕੇ ਦੇ ਵਾਈਟ ਹਾਊਸ ‘ਚ ਦਾਊਦ ਇਬਰਾਹਿਮ ਰਹਿੰਦਾ ਹੈ।

ਹੁਣ ਆਪਣੇ ਬਿਆਨ ਤੋਂ ਪਲਟਦਿਆਂ ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਕਿਹਾ 18 ਅਗਸਤ, 2020 ਨੂੰ ਦੋ SRO ਜਾਰੀ ਕੀਤੇ ਸਨ। ਇਸ ਲਿਸਟ ‘ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਾਂ ਮੁਤਾਬਕ ਵਿਅਕਤੀਆਂ ਤੇ ਸੰਸਥਾਵਾਂ ਦੇ ਨਾਂਅ ਹਨ। ਅਜਿਹੇ SRO ਸਮੇਂ-ਸਮੇਂ ‘ਤੇ ਜਾਰੀ ਕੀਤੇ ਜਾਂਦੇ ਹਨ। ਆਖਰੀ ਵਾਰ ਇਸ ਤਰ੍ਹਾਂ ਦੇ SRO 2019 ‘ਚ ਜਾਰੀ ਕੀਤੇ ਗਏ ਸਨ।

ਦਾਊਦ ਇਬਰਾਹਿਮ ਮੁੰਬਈ ਹਮਲੇ ਦਾ ਮਾਸਟਰਮਾਈਂਡ ਹੈ। ਉਸ ਨੇ 1993 ‘ਚ ਮੁੰਬਈ ‘ਚ ਬੰਬ ਧਮਾਕੇ ਕਰਵਾਏ ਸਨ। ਮੁੰਬਈ ਧਮਾਕੇ ਤੋਂ ਬਾਅਦ ਉਹ ਪਰਿਵਾਰ ਸਮੇਤ ਮੁੰਬਈ ਤੋਂ ਭੱਜ ਗਿਆ ਸੀ। ਦਾਊਦ ਦਾ ਨਾਂਅ ਭਾਰਤ ਦੀ ਮੋਸਟ ਵਾਂਟੇਡ ਲਿਸਟ ‘ਚ ਹੈ। ਕਈ ਵਾਰ ਇਸ ਗੱਲ ਦੇ ਸਬੂਤ ਦੁਨੀਆਂ ਸਾਹਮਣੇ ਆਉਂਦੇ ਰਹੇ ਕਿ ਦਾਊਦ ਇਬਰਾਹਿਮ ਪਾਕਿਸਤਾਨ ‘ਚ ਹੈ। ਪਰ ਹਰ ਵਾਰ ਪਾਕਿਸਤਾਨ ਇਸ ਤੋਂ ਇਨਕਾਰ ਕਰਦਾ ਰਿਹਾ। ਦੁਨੀਆਂ ਦੇ ਕਈ ਦੇਸ਼ਾਂ ਨੂੰ ਦਾਊਦ ਦੀ ਤਲਾਸ਼ ਹੈ।

Related posts

ਕੋਰੋਨਾ ਵਾਇਰਸ ਦਾ ਖ਼ਾਤਮਾ ਹਾਲੇ ਦੂਰ, WHO ਨੇ ਜਤਾਈ ਸੰਕਰਮਣ ਵੱਧਣ ਦੀ ਚਿੰਤਾ

On Punjab

ਪੰਚਕੂਲਾ ਵਿੱਚ ‘ਨੀਰਜ ਚੋਪੜਾ ਕਲਾਸਿਕ’ ਜੈਵਲਿਨ ਟੂਰਨਾਮੈਂਟ 24 ਮਈ ਤੋਂ

On Punjab

ਕਰਨਲ ਬਾਠ ਮਾਮਲਾ: ਪੁਲੀਸ ਅਧਿਕਾਰੀਆਂ ਵਿਰੁੱਧ ਅਨੁਸਾਸ਼ਨੀ ਕਾਰਵਾਈ ਦੀ ਸਿਫਾਰਸ਼

On Punjab