PreetNama
ਖਾਸ-ਖਬਰਾਂ/Important News

ਦਰਦਨਾਕ ਹਾਦਸਾ : ਦੋ ਮੰਜ਼ਿਲਾ ਮਕਾਨ ’ਚ ਅਚਾਨਕ ਅੱਗ ਲੱਗਣ ਨਾਲ 8 ਬੱਚਿਆਂ ਸਮੇਤ 12 ਲੋਕਾਂ ਦੀ ਮੌਤ

ਅਮਰੀਕਾ ਦੇ ਫਿਲਾਡੇਲਫਿਆ ਸ਼ਹਿਰ ’ਚ ਦੋ ਮੰਜ਼ਿਲਾ ਮਕਾਨ ’ਚ ਲੱਗੀ ਭਿਆਨਕ ਅੱਗ ’ਚ ਅੱਠ ਬੱਚਿਆਂ ਸਮੇਤ 12 ਲੋਕਾਂ ਦੀ ਮੌਤ ਹੋ ਗਈ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਕਿਹਾ ਕਿ ਇਸ ਭਿਆਨਕ ਅੱਜ ਨਾਲ ਹੋਰ ਵੀ ਲੋਕਾਂ ਦੀ ਜਾਨ ਜਾਣ ਦੀ ਸੰਭਾਵਨਾ ਹੈ। ਇਸ ਮਕਾਨ ’ਚ ਕੁੱਲ 26 ਲੋਕ ਰਹਿੰਦੇ ਸਨ। ਹੁਣ ਤਕ ਅੱਠ ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਘਟਨਾ ’ਤੇ ਗੱਲ ਕਰਦੇ ਹੋਏ ਸ਼ਹਿਰ ਦੇ ਮੇਅਰ ਜਿਮ ਕੇਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਹ ਸ਼ਹਿਰ ਦੇ ਇਤਿਹਾਸ ’ਚ ਸਭ ਤੋਂ ਦੁਖਦ ਦਿਨਾਂ ’ਚੋਂ ਇਕ ਹੈ, ਇੰਨੇ ਦੁਖਦ ਤਰੀਕੇ ਨਾਲ ਇੰਨੇ ਸਾਰੇ ਲੋਕਾਂ ਦਾ ਨੁਕਸਾਨ ਬਹੁਤ ਹੀ ਦਰਦਨਾਕ ਹੈ।

ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਘਰ ਨੂੰ ਅੱਗ ਲੱਗਣ ਦੀ ਚਿਤਾਵਨੀ ਦੇਣ ਵਾਲਾ ਅਲਾਰਮ ਕੰਮ ਨਹੀਂ ਕਰ ਰਿਹਾ ਸੀ। ਬੁੱਧਵਾਰ ਤੜਕੇ ਅੱਗ ਲੱਗਣ ਦੇ ਕਾਰਨਾਂ ਦਾ ਵੀ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਸ਼ਹਿਰ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਹਾਦਸਾ ਹੈ ਜਿਸ ਵਿੱਚ ਇੰਨੇ ਲੋਕਾਂ ਦੀ ਜਾਨ ਚਲੀ ਗਈ ਹੈ।

ਇਹ ਘਟਨਾ ਫੇਅਰਮਾਊਂਟ ਇਲਾਕੇ ‘ਚ ਵਾਪਰੀ, ਜੋ ਸ਼ਹਿਰ ਦੇ ਉੱਤਰ-ਪੱਛਮ ‘ਚ ਸਥਿਤ ਹੈ। ਨੇੜੇ ਹੀ ਫਿਲਾਡੇਲਫਿਆ ਮਿਊਜ਼ੀਅਮ ਆਫ਼ ਆਰਟ ਹੈ। ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਨੇੜੇ ਮੀਡੀਆ ਨੂੰ ਸਾਰੀ ਜਾਣਕਾਰੀ ਵੀ ਦਿੱਤੀ।

ਰਾਸ਼ਟਰਪਤੀ ਜੋਅ ਬਿਡੇਨ ਦੀ ਪਤਨੀ ਜਿਲ ਬਿਡੇਨ ਨੇ ਟਵੀਟ ਕਰਕੇ ਇਸ ਘਟਨਾ ‘ਤੇ ਸੋਗ ਪ੍ਰਗਟ ਕੀਤਾ ਅਤੇ ਕਿਹਾ ਕਿ ਫਿਲਾਡੇਲਫੀਆ ‘ਚ ਲੱਗੀ ਅੱਗ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਅਤੇ ਪਿਆਰਿਆਂ ਪ੍ਰਤੀ ਮੇਰੀ ਸੰਵੇਦਨਾ ਹੈ।

Related posts

US Election 2020: ਜੋ ਬਿਡੇਨ ਦਾ ਟਰੰਪ ਤੇ ਹਮਲਾ, ਹਿੰਸਕ ਪ੍ਰਦਰਸ਼ਨਾਂ ਲਈ ਵੀ ਟਰੰਪ ਨੂੰ ਕਿਹਾ ਜਿੰਮੇਵਾਰ

On Punjab

ਅਮਰੀਕਾ ‘ਚ ਮਹਾਂਮਾਰੀ ਨੇ ਖੋਹੀ ਲੋਕਾਂ ਦੀ ਰੋਜ਼ੀ-ਰੋਟੀ, ਗੱਡੀਆਂ ਰਾਹੀਂ ਮੁਫਤ ਰਾਸ਼ਨ ਲੈਣ ਲਈ ਪਹੁੰਚੇ ਲੋਕ

On Punjab

ਅਮਰੀਕਾ ’ਚ ਪਾਕਿਸਤਾਨੀ ਦੂਤਾਵਾਸ ਦੀ ਇਮਾਰਤ ਖਰੀਦਣ ਲਈ ਭਾਰਤੀ ਨੇ ਵੀ ਲਾਈ ਬੋਲੀ, ਜਾਣੋ ਕਿੰਨੀ ਹੈ ਕੀਮਤ

On Punjab