ਰਾਜਸਥਾਨ- ਰਾਜਸਥਾਨ ਪੁਲੀਸ ਵੱਲੋਂ ਇੱਕ ਤੇਲ ਦੇ ਟੈਂਕਰ ਵਿੱਚੋਂ ਕਰੀਬ 40 ਲੱਖ ਰੁਪਏ ਦੀ ਸ਼ਰਾਬ ਜ਼ਬਤ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਟੇਟ ਹਾਈਵੇਅ ‘ਤੇ ਅਬੋਹਰ-ਸਾਦੁਲਸ਼ਹਿਰ ਬੈਰੀਅਰ ਪਾਰ ਕਰਨ ਦੇ ਕੁਝ ਮਿੰਟਾਂ ਬਾਅਦ ਹੀ ਪੁਲੀਸ ਨੇ ਇੱਕ ਤੇਲ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਅਤੇ ਤਲਾਸ਼ੀ ਦੌਰਾਨ 40 ਲੱਖ ਰੁਪਏ ਦੀ ਸ਼ਰਾਬ ਅਤੇ ਬੀਅਰ ਬਰਾਮਦ ਹੋਈ। ਇਹ ਵਾਹਨ ਪੰਜਾਬ ਪੁਲੀਸ ਅਤੇ ਟੈਕਸ ਵਿਭਾਗ ਦੀਆਂ ਅੰਤਰਰਾਜੀ ਚੌਕੀਆਂ ਤੋਂ ਬਿਨਾਂ ਕਿਸੇ ਚੈਕਿੰਗ ਦੇ ਲੰਘ ਗਿਆ ਸੀ। ਬੀਕਾਨੇਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਹੇਮੰਤ ਸ਼ਰਮਾ ਨੇ ਦੱਸਿਆ ਕਿ ਇਹ ਕਾਰਵਾਈ ਸਪੈਸ਼ਲ ਟੀਮ ਦੇ ਇੰਚਾਰਜ ਇੰਸਪੈਕਟਰ ਸੰਦੀਪ ਪੂਨੀਆ ਅਤੇ ਸਾਦੁਲਸ਼ਹਿਰ ਥਾਣੇ ਦੇ ਸਬ-ਇੰਸਪੈਕਟਰ ਸ਼ੰਭੂ ਸਿੰਘ ਦੀ ਅਗਵਾਈ ਵਾਲੀ ਸਾਂਝੀ ਟੀਮ ਵੱਲੋਂ ਕੀਤੀ ਗਈ।
ਅਧਿਕਾਰੀਆਂ ਅਨੁਸਾਰ ਜਿਵੇਂ ਹੀ ਅਬੋਹਰ ਦੇ ਮੁਖਬਰਾਂ ਨੇ ਰਾਜਸਥਾਨ ਪੁਲੀਸ ਟੀਮ ਨੂੰ ਸੁਚੇਤ ਕੀਤਾ, ਟੀਮ ਨੇ ਰਾਜਪੁਰਾ-ਪਾਟਲੀ ਚੈੱਕ ਪੋਸਟ ਨੇੜੇ ਘੇਰਾਬੰਦੀ ਕਰ ਦਿੱਤੀ ਅਤੇ ਅੰਤਰਰਾਜੀ ਸਰਹੱਦ ਪਾਰ ਕਰਦੇ ਹੀ ਟੈਂਕਰ ਨੂੰ ਰੋਕ ਲਿਆ। ਪੁਲੀਸ ਵੱਲੋਂ ਗ੍ਰਿਫਤਾਰ ਡਰਾਈਵਰ ਦੇ ਮੋਬਾਈਲ ਫੋਨ ਦੀ ਜਾਂਚ ਕਰ ਰਹੀ ਹੈ ਤਾਂ ਜੋ ਪੰਜਾਬ ਦੇ ਉਨ੍ਹਾਂ ਸਮੱਗਲਰਾਂ ਦੀ ਪਛਾਣ ਕੀਤੀ ਜਾ ਸਕੇ

