62.89 F
New York, US
September 21, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤੁੰਗਨਾਥ ਟਰੈਕ ’ਤੇ ਖੱਡ ਵਿੱਚ ਡਿੱਗਣ ਕਾਰਨ ਪੰਜਾਬ ਦੀ ਮਹਿਲਾ ਸ਼ਰਧਾਲੂ ਦੀ ਮੌਤ

ਰੁਦਰਪ੍ਰਯਾਗ-  ਇੱਥੇ ਤੁੰਗਨਾਥ ਮੰਦਰ ਦੇ ਰਸਤੇ ਵਿੱਚ ਪੰਜਾਬ ਦੀ ਇੱਕ ਮਹਿਲਾ ਸ਼ਰਧਾਲੂ ਦੀ ਚੋਪਤਾ-ਤੁੰਗਨਾਥ ਪੈਦਲ ਮਾਰਗ ਦੇ ਨਾਲ ਲੱਗਦੀ ਡੂੰਘੀ ਖੱਡ ਵਿੱਚ ਕਥਿਤ ਤੌਰ ’ਤੇ ਡਿੱਗਣ ਕਾਰਨ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਤੁੰਗਨਾਥ ਨੂੰ ਦੁਨੀਆ ਦਾ ਸਭ ਤੋਂ ਉੱਚਾ ਸ਼ਿਵ ਮੰਦਰ ਮੰਨਿਆ ਜਾਂਦਾ ਹੈ। ਇਹ ਮੰਦਰ 12,000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਸਥਿਤ ਹੈ ਅਤੇ ਹਿੰਦੂਆਂ ਲਈ ਇੱਕ ਪਵਿੱਤਰ ਤੀਰਥ ਸਥਾਨ ਹੈ।

ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ ਡੀ ਆਰ ਐੱਫ) ਦੇ ਅਧਿਕਾਰੀਆਂ ਨੇ ਦੱਸਿਆ ਕਿ ਔਰਤ ਦੇ ਤੁੰਗਨਾਥ ਮਾਰਗ ’ਤੇ ਰਾਵਣਸ਼ਿਲਾ ਨੇੜੇ 400 ਮੀਟਰ ਡੂੰਘੀ ਖੱਡ ਵਿੱਚ ਕਥਿਤ ਤੌਰ ’ਤੇ ਡਿੱਗਣ ਤੋਂ ਬਾਅਦ ਐਤਵਾਰ ਸ਼ਾਮ ਉਸ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਮਹਿਲਾ ਦੀ ਲਾਸ਼ ਸੋਮਵਾਰ ਨੂੰ ਚੋਪਤਾ-ਤੁੰਗਨਾਥ ਮਾਰਗ ਦੇ ਨਾਲ ਲੱਗਦੀ ਖੱਡ ਵਿੱਚ ਕਾਫ਼ੀ ਡੂੰਘਾਈ ‘ਚ ਪਈ ਦੇਖੀ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਦੀ ਮਦਦ ਨਾਲ ਲਾਸ਼ ਨੂੰ ਖੱਡ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਸਟ੍ਰੈਚਰ ’ਤੇ ਲਗਪਗ 3 ਕਿਲੋਮੀਟਰ ਦੂਰ ਚੋਪਤਾ ਲਿਆਂਦਾ ਗਿਆ। ਮ੍ਰਿਤਕਾ ਦੀ ਪਛਾਣ ਪੰਜਾਬ ਦੀ ਵਸਨੀਕ ਪੂਜਾ ਸਾਹਨੀ (26) ਵਜੋਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਲੇਰੀ ਕਾਰਵਾਈ ਲਈ ਲਾਸ਼ ਜ਼ਿਲ੍ਹਾ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ।

Related posts

Israel-Hamas War : ਯਰੂਸ਼ਲਮ ‘ਚ ਦੋ ਫਲਸਤੀਨੀ ਹਮਲਾਵਰਾਂ ਦੁਆਰਾ ਅੰਨ੍ਹੇਵਾਹ ਗੋਲੀਬਾਰੀ ‘ਚ ਤਿੰਨ ਦੀ ਮੌਤ; ਅੱਤਵਾਦੀ ਵੀ ਢੇਰ

On Punjab

Nobel Peace Prize 2023 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ?

On Punjab

ਨੇਪਾਲ ਵਿੱਚ 288 ਭਾਰਤੀ ਲਾਪਤਾ ਅਤੇ ਤਾਮਿਲਨਾਡੂ ਦੇ 21 ਵਿਅਕਤੀ ਬਚਾਏ ਗਏ: ਵਿਦੇਸ਼ ਮੰਤਰਾਲਾ

On Punjab