PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਤੁਸੀਂ ਪੰਜਾਬੀ ਹੋ, ਪੱਕੇ ਕੈਨੇਡਾ ਵਾਲੇ..’; ਪੰਜਾਬੀ ’ਚ ਗੱਲਬਾਤ ਕਰਦੇ ਅਮਰੀਕੀ ਬਾਰਡਰ ਅਫ਼ਸਰ ਨੇ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਵਾਇਰਲ

ਚੰਡੀਗੜ੍ਹ-  ਇੰਟਰਨੈੱਟ ’ਤੇ ਵਾਇਰਲ ਹੋ ਰਹੀ ਇੱਕ ਵੀਡੀਓ ਕਲਿੱਪ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ, ਜਿਸ ਵਿੱਚ ਇੱਕ ਅਮਰੀਕੀ ਬਾਰਡਰ ਪੈਟ੍ਰੋਲ (US Border Patrol) ਅਫ਼ਸਰ ਬਹੁਤ ਹੀ ਰਵਾਨਗੀ ਨਾਲ ਪੰਜਾਬੀ ਬੋਲਦਾ ਹੋਇਆ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਵੀਡੀਓ ਵਿੱਚ ਇਹ ਅਫ਼ਸਰ ਚੈੱਕ ਪੁਆਇੰਟ ’ਤੇ ਪਹੁੰਚੇ ਪੰਜਾਬੀ ਯਾਤਰੀਆਂ ਦਾ ਸਵਾਗਤ ਜੈਕਾਰੇ ਨਾਲ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਦੌਰਾਨ ਅਫ਼ਸਰ ਨੇ ਟਰੱਕ ਡਰਾਈਵਰ ਨਾਲ ਗੱਲਬਾਤ ਸ਼ੁਰੂ ਕਰਦਿਆਂ ਕਿਹਾ, “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਚੜ੍ਹਦੀਕਲਾ। ਤੁਸੀਂ ਪੰਜਾਬੀ ਹੋ, ਪੱਕੇ ਕੈਨੇਡਾ ਵਾਲੇ? ਇਸ ਤੋਂ ਬਾਅਦ ਜਦੋਂ ਉਸ ਨੇ ਪੁੱਛਿਆ ਕਿ ਟਰੱਕ ’ਚ ਕੀ ਐ?, ਤਾਂ ਡਰਾਈਵਰ ਨੇ ਜਵਾਬ ਦਿੱਤਾ ਕਿ ਇਸ ਵਿੱਚ ਕਾਰਡਬੋਰਡ ਹਨ। ਅਫ਼ਸਰ ਨੇ ਮੁਸਕੁਰਾਉਂਦੇ ਹੋਏ ਕਿਹਾ, ‘ਗੱਤੇ, ਯੂ ਮੀਨ।’

ਗੱਲਬਾਤ ਨੂੰ ਅੱਗੇ ਵਧਾਉਂਦਿਆਂ ਅਫ਼ਸਰ ਨੇ ਪਰਿਵਾਰ ਦੀ ਸੁੱਖ-ਸਾਂਦ ਪੁੱਛੀ ਅਤੇ ਸਾਮਾਨ ਬਾਰੇ ਸਵਾਲ ਕੀਤਾ, “ਪਰਿਵਾਰ ਠੀਕ ਐ? ਕੀ ਕੁਝ ਤੁਸੀਂ ਲੈ ਕੇ ਜਾ ਰਹੇ ਹੋ?” ਡਰਾਈਵਰ ਵੱਲੋਂ ‘ਘਰ ਦਾ ਬਣਿਆ ਖਾਣਾ’ ਦੱਸਣ ’ਤੇ ਅਫ਼ਸਰ ਨੇ ਪੂਰੇ ਪੰਜਾਬੀ ਅੰਦਾਜ਼ ਵਿੱਚ ਕਿਹਾ, “ਘਰ ਦਾ ਖਾਣਾ… ਬਹੁਤ ਸਵਾਦ! ਸਤਿ ਸ੍ਰੀ ਅਕਾਲ।” ਇਸ ਤਰ੍ਹਾਂ ਉਸ ਨੇ ਸਰਹੱਦੀ ਚੈਕਿੰਗ ਦੀ ਪੂਰੀ ਪ੍ਰਕਿਰਿਆ ਰਵਾਨ ਪੰਜਾਬੀ ਵਿੱਚ ਪੂਰੀ ਕੀਤੀ, ਜੋ ਉਸ ਦੇ ਸੱਭਿਆਚਾਰਕ ਸਤਿਕਾਰ ਅਤੇ ਬਿਹਤਰੀਨ ਗੱਲਬਾਤ ਦੇ ਤਰੀਕੇ ਨੂੰ ਦਰਸਾਉਂਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ’ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਅਫ਼ਸਰ ਦੀ ਬਹਿਤਰੀਨ ਪੰਜਾਬੀ ਭਾਸ਼ਾ ਦੀ ਪਕੜ ਅਤੇ ਚੰਗੇ ਸੁਭਾਅ ਦੀ ਲੋਕਾਂ ਵੱਲੋਂ ਬਹੁਤ ਤਾਰੀਫ਼ ਕੀਤੀ ਜਾ ਰਹੀ ਹੈ।

Related posts

ਸਟਾਰਕ ਦੀ ਗੇਂਦਬਾਜ਼ੀ ਅੱਗੇ ਭਾਰਤੀ ਸਟਾਰ ਬੱਲੇਬਾਜ਼ ਫੇਲ੍ਹ

On Punjab

ਅਨੁਪਮ ਖੇਰ ਦੀ ਇੰਡੀਗੋ ਦੀ ਖਜੂਰਾਹੋ ਫਿਲਮ ਫੈਸਟੀਵਲ ਲਈ ਉਡਾਣ ਰੱਦ

On Punjab

ਮਨਪ੍ਰੀਤ ਬਾਦਲ ਵੱਲੋਂ ਮੋਦੀ ਦਾ GST ਖਾਰਜ, ਰੱਖੀ ਇਹ ਮੰਗ

On Punjab