PreetNama
ਸਮਾਜ/Social

ਤਿੰਨ ਦਿਨਾਂ ‘ਚ ਸੱਤ ਕਤਲ, ਦੋ ਬੱਚੇ ਵੀ ਸ਼ਾਮਲ

ਸ਼ਿਕਾਗੋ: ਅਮਰੀਕਾ ਵਿੱਚ ਪਿਛਲੇ ਤਿੰਨ ਦਿਨ ਵਿੱਚ ਦੋ ਬੱਚਿਆਂ ਸਮੇਤ ਸੱਤ ਵਿਅਕਤੀਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਡਬਲਿਊਐਲਐਸ-ਟੀਵੀ ਦੀ ਰਿਪੋਰਟ ਅਨੁਸਾਰ ਮ੍ਰਿਤਕਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇੱਕ 15 ਸਾਲਾ ਦਾਵਾਂਤੇ ਜੈਕਸਨ ਹੈ, ਉਸ ਨੂੰ ਉਸ ਦੇ ਘਰ ਤੋਂ ਕੁਝ ਕਦਮਾਂ ਉੱਤੇ ਗੋਲੀ ਮਾਰੀ ਗਈ।
ਜੈਕਸਨ ਨੇ ਮੰਗਲਵਾਰ ਤੋਂ ਹਾਈ ਸਕੂਲ ਜਾਣਾ ਸ਼ੁਰੂ ਕਰਨਾ ਸੀ। ਉਸ ਦੀ ਭੈਣ ਅਲੈਕਸਿਸ ਜੈਕਸਨ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਫੋਨ ਕਰਕੇ ਘਰ ਤੋਂ ਬਾਹਰ ਬੁਲਾਇਆ ਸੀ ਤੇ ਘਰੋਂ ਨਿਕਲਦਿਆਂ ਸਾਰ ਹੀ ਉਸ ਨੂੰ ਗੋਲੀ ਮਾਰ ਦਿੱਤੀ ਗਈ।

ਸ਼ਨਿਚਰਵਾਰ ਨੂੰ ਦੋ ਵਿਅਕਤੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਇਨ੍ਹਾਂ ਦੀ ਉਮਰ 32 ਤੇ 26 ਸਾਲ ਸੀ। ਇਹ ਘਟਨਾਵਾਂ ਵੀ ਸ਼ਿਕਾਗੋ ਵਿੱਚ ਹੀ ਵਾਪਰੀਆਂ ਹਨ। ਇਸ ਘਟਨਾ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਵੀ ਹੋਏ ਹਨ।

Related posts

ਇਤਿਹਾਸਕ ਗੁ: ਨਾਨਕਸਰ ਸਠਿਆਲਾ

Pritpal Kaur

ਚੈਂਪੀਅਨਜ਼ ਟਰਾਫੀ: ਸਮਾਪਤੀ ਸਮਾਗਮ ’ਚ ਪੀਸੀਬੀ ਦਾ ਕੋਈ ਨੁਮਾਇੰਦਾ ਨਾ ਸੱਦਣ ’ਤੇ ਵਿਵਾਦ

On Punjab

ਹੈਦਰਾਬਾਦ ਐਨਕਾਊਂਟਰ ਦੀ ਜਾਂਚ ਲਈ ਤੇਲੰਗਾਨਾ ਸਰਕਾਰ ਨੇ ਬਣਾਈ SIT

On Punjab