PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤਿੰਨਾਂ ਅਹੁਦਿਆਂ ’ਤੇ ਚੋਣ ਲੜੇਗੀ ‘ਆਪ’

ਚੰਡੀਗੜ੍ਹ- ਆਮ ਆਦਮੀ ਪਾਰਟੀ (ਆਪ) ਨੇ 29 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਵਿੱਚ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਤਿੰਨੋਂ ਅਹੁਦਿਆਂ ’ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਫੈਸਲਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਪਾਰਟੀ ਨੇ ਅਜੇ ਤੱਕ ਇਸ ਅਹੁਦੇ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਉਮੀਦਵਾਰ ਅੱਜ ਦੁਪਹਿਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ‘ਆਪ’ ਵਿੱਚ ਮੇਅਰ ਦੇ ਅਹੁਦੇ ਲਈ ਕੌਂਸਲਰ ਯੋਗੇਸ਼ ਢੀਂਗਰਾ, ਜਸਬੀਰ ਸਿੰਘ ਲਾਡੀ, ਦਮਨਪ੍ਰੀਤ ਸਿੰਘ, ਹਰਦੀਪ ਸਿੰਘ ਅਤੇ ਰਾਮ ਚੰਦਰ ਯਾਦਵ ਚੋਣ ਮੈਦਾਨ ਵਿੱਚ ਹਨ। ਇਸ ਦੌਰਾਨ ਉਮੀਦਵਾਰਾਂ ਦਾ ਫੈਸਲਾ ਕਰਨ ਲਈ ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਚੱਲ ਰਹੀ ਹੈ। ਪਾਰਟੀ ਵੱਲੋਂ ਮਹੇਸ਼ਇੰਦਰ ਸਿੰਘ ਸਿੱਧੂ, ਸੌਰਭ ਜੋਸ਼ੀ, ਕੰਵਰਜੀਤ ਸਿੰਘ ਰਾਣਾ ਅਤੇ ਦਲੀਪ ਸ਼ਰਮਾ ਇਸ ਅਹੁਦੇ ਲਈ ਦਾਅਵੇਦਾਰ ਹਨ। ਕਾਂਗਰਸੀ ਕੌਂਸਲਰ ਵੀ ‘ਆਪ’ ਨਾਲ ਕਿਸੇ ਵੀ ਗੱਠਜੋੜ ਬਾਰੇ ਫੈਸਲਾ ਲੈਣ ਲਈ ਮੀਟਿੰਗ ਕਰ ਰਹੇ ਹਨ। ਹਾਲਾਂਕਿ ਕਾਂਗਰਸੀ ਕੌਂਸਲਰ ਗੱਠਜੋੜ ਦਾ ਵਿਰੋਧ ਕਰ ਰਹੇ ਹਨ।

ਮੇਅਰ ਦੀ ਚੋਣ ਐਤਕੀਂ ਇਸ ਗੱਲੋਂ ਵੀ ਦਿਲਚਸਪ ਰਹੇਗੀ ਕਿ ਆਮ ਆਦਮੀ ਪਾਰਟੀ ਦੇ ਦੋ ਕੌਂਸਲਰ ਸੁਮਨ ਸ਼ਰਮਾ ਅਤੇ ਪੂਨਮ ਦੇ ਹਾਲ ਹੀ ਵਿੱਚ ਭਾਜਪਾ ’ਚ ਸ਼ਾਮਲ ਹੋਣ ਮਗਰੋਂ ਵਿਰੋਧੀ ਕੌਂਸਲਰਾਂ ਅਤੇ ਸੱਤਾਧਾਰੀ ਭਾਜਪਾ ਦੀ ਗਿਣਤੀ ਹੁਣ ਬਰਾਬਰ ਹੋ ਗਈ ਹੈ। ਮੇਅਰ ਦੀ ਚੋਣ ਜਿੱਤਣ ਲਈ ਇੱਕ ਪਾਰਟੀ ਨੂੰ 19 ਵੋਟਾਂ ਦੀ ਲੋੜ ਹੁੰਦੀ ਹੈ। ਦੋ ਕੌਂਸਲਰਾਂ ਦੇ ਸ਼ਾਮਲ ਹੋਣ ਨਾਲ ਭਾਜਪਾ ਕੌਂਸਲਰਾਂ ਦੀ ਗਿਣਤੀ ਸਦਨ ਵਿੱਚ 18 ਹੋ ਗਈ ਹੈ। ਇਸ ਸਮੇਂ ਕਾਂਗਰਸ ਕੋਲ ਛੇ ਕੌਂਸਲਰ ਹਨ ਅਤੇ ‘ਆਪ’ ਕੋਲ ਸਦਨ ਵਿੱਚ 11 ਕੌਂਸਲਰ ਹਨ। ਸੰਸਦ ਮੈਂਬਰ ਕੋਲ ਵੀ ਇੱਕ ਵੋਟ ਹੈ। ਹੁਣ ਸੱਤਾਧਾਰੀ ਪਾਰਟੀ ਭਾਜਪਾ ਅਤੇ ਵਿਰੋਧੀ ਪਾਰਟੀਆਂ ਦੋਵਾਂ ਕੋਲ ਬਰਾਬਰ 18 ਵੋਟਾਂ ਹਨ, ਜੋ ‘ਆਪ’ ਅਤੇ ਕਾਂਗਰਸ ਦੋਵਾਂ ਦਾ ਗੱਠਜੋੜ ਹੋਣ ਦੀ ਸਥਿਤੀ ਵਿੱਚ ਚੋਣ ਨੂੰ ਦਿਲਚਸਪ ਬਣਾਉਂਦੀ ਹੈ। ਐਤਕੀਂ ਮੇਅਰ ਦੀ ਚੋਣ ਹੱਥ ਖੜ੍ਹੇ ਕਰਕੇ ਹੋਵੇਗੀ। ਇਹ ਚੋਣ ਪਹਿਲਾਂ ਗੁਪਤ ਵੋਟਿੰਗ ਰਾਹੀਂ ਹੋਈ ਸੀ ਅਤੇ ਕਰੀਬੀ ਮੁਕਾਬਲਿਆਂ ਵਿੱਚ ਕਰਾਸ ਵੋਟਿੰਗ ਨੇ ਵੱਡੀ ਭੂਮਿਕਾ ਨਿਭਾਈ।

Related posts

ਰੂਸ ਤੋਂ ਸਬਕ ਲੈ ਕੇ ਤਾਇਵਾਨ ‘ਤੇ ਹਮਲਾ ਕਰ ਸਕਦੈ ਚੀਨ ! ਪੁਤਿਨ ਸ਼ੀ ਜਿਨਪਿੰਗ ਨੂੰ ਦਿਖਾ ਰਹੇ ਹਨ ਨਵਾਂ ਰਾਹ

On Punjab

ਤਾਈਵਾਨ ‘ਤੇ ਹਮਲਾ ਕਰਨ ਦੀ ਤਿਆਰੀ ‘ਚ ਜਿਨਪਿੰਗ, ਏਸ਼ੀਆ ‘ਚ ਹੋ ਸਕਦੀ ਹੈ ਜੰਗ ?

On Punjab

ਅਰੁਣਾਚਲ ‘ਚ ਮਿਲਿਆ ਫੌਜੀ ਜਹਾਜ਼ ਦਾ ਮਲਬਾ

On Punjab