PreetNama
ਫਿਲਮ-ਸੰਸਾਰ/Filmy

ਤਾਪਸੀ ਪੰਨੂੰ ਨੂੰ ਲੌਕਡਾਊਨ ‘ਚ ਬਿਜਲੀ ਬਿੱਲ ਦਾ ਝੱਟਕਾ, ਅਭਿਨੇਤਰੀ ਨੇ ਸੋਸ਼ਲ ਮੀਡੀਆ ਤੇ ਕੱਢੀ ਭੜਾਸ

ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂੰ ਆਪਣੇ ਵਿਚਾਰ ਖੁੱਲ੍ਹ ਕੇ ਜ਼ਾਹਰ ਕਰਨ ਲਈ ਜਾਣੀ ਜਾਂਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਮੁੱਦਿਆਂ ‘ਤੇ ਵੀ ਆਪਣੇ ਵਿਚਾਰ ਪ੍ਰਗਟ ਕਰਦੀ ਰਹਿੰਦੀ ਹੈ। ਪਰ ਇਸ ਵਾਰ ਉਸਨੇ ਆਪਣੇ ਬਿਜਲੀ ਬਿੱਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਤਾਪਸੀ ਪੰਨੂੰ ਨੇ ਟਵੀਟ ਨਾਲ ਬਿਜਲੀ ਦਾ ਬਿੱਲ ਵੀ ਸਾਂਝਾ ਕੀਤਾ ਹੈ।

ਦਰਅਸਲ, ਬਿਜਲੀ ਬਿੱਲ ਦਾ ਸਦਮਾ ਆਮ ਲੋਕਾਂ ਨੂੰ ਹਮੇਸ਼ਾਂ ਮਹਿਸੂਸ ਹੁੰਦਾ ਹੀ ਰਹਿੰਦਾ ਹੈ।ਪਰ ਅਭਿਨੇਤਰੀ ਤਾਪਸੀ ਨਾਲ ਅਜਿਹਾ ਕੁਝ ਵਾਪਰੇਗਾ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ।ਤਾਪਸੀ ਨੇ ਟਵਿੱਟਰ ‘ਤੇ ਲਿਖਿਆ, “ਲੌਕਾਡਾਊਨ ਨੂੰ ਤਿੰਨ ਮਹੀਨੇ ਹੋਏ ਹਨ ਅਤੇ ਮੈਂ ਸੋਚ ਰਹੀ ਹਾਂ ਕਿ ਮੈਂ ਪਿਛਲੇ ਮਹੀਨੇ ਅਪਾਰਟਮੈਂਟ ਵਿੱਚ ਕਿਹੜਾ ਉਪਕਰਣ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ ਜਾਂ ਲਿਆਇਆ ਹੈ ਜਿਸ ਨਾਲ ਮੇਰਾ ਬਿਜਲੀ ਦਾ ਬਿੱਲ ਇੰਨਾ ਵਧ ਗਿਆ ਹੈ।” ਇਸਦੇ ਨਾਲ, ਤਾਪਸੀ ਨੇ ਅਡਾਨੀ ਇਲੈਕਟ੍ਰੀਸਿਟੀ ਮੁੰਬਈ ਨੂੰ ਟੈਗ ਕੀਤਾ ਅਤੇ ਪੁੱਛਿਆ ਕਿ ਤੁਸੀਂ ਕਿੰਨਾ ਚਾਰਜ ਲੈਂਦੇ ਹੋ।ਇਸ ਤੋਂ ਇਲਾਵਾ, ਉਸਨੇ ਇੱਕ ਹੋਰ ਟਵੀਟ ਕੀਤਾ, ਜਿਸ ਵਿੱਚ ਉਸਨੇ ਲਿਖਿਆ, “ਇਹ ਉਸ ਅਪਾਰਟਮੈਂਟ ਲਈ ਹੈ ਜਿੱਥੇ ਕੋਈ ਨਹੀਂ ਰਹਿੰਦਾ ਅਤੇ ਸਿਰਫ ਹਫ਼ਤੇ ਵਿੱਚ ਇੱਕ ਵਾਰ ਸਫਾਈ ਦੇ ਉਦੇਸ਼ ਨਾਲ ਜਾਈਦਾ ਹੈ। ਹੁਣ ਮੈਨੂੰ ਚਿੰਤਾ ਹੈ ਕਿ ਕੋਈ ਸਾਡੀ ਜਾਣਕਾਰੀ ਤੋਂ ਬਗੈਰ ਸਾਡੇ ਅਪਾਰਟਮੈਂਟ ਦਾ ਇਸਤੇਮਾਲ ਤਾਂ ਨਹੀਂ ਕਰ ਰਿਹਾ ਅਤੇ ਤੁਸੀਂ ਇਸਦਾ ਖੁਲਾਸਾ ਕਰਨ ਵਿੱਚ ਸਾਡੀ ਸਹਾਇਤਾ ਕਰ ਰਹੇ ਹੋ।

Related posts

ਮਾਂ ਬਣਨ ਤੋਂ ਬਾਅਦ ਕੰਮ ’ਤੇ ਵਾਪਸ ਆਈ ਸਪਨਾ ਚੌਧਰੀ, ਵੀਡੀਓ ’ਚ ਦਿਖਾਇਆ ਪੁਰਾਣੇ ਵਾਲਾ ਐਟੀਟਿਊਡ

On Punjab

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab

ਵੈਨਕੂਵਰ ‘ਚ ਪੰਜਾਬੀ ਗਾਇਕ ਗੁਰੂ ਰੰਧਾਵਾ ‘ਤੇ ਹਮਲਾ

On Punjab