ਤਰਨਤਾਰਨ: ਤਰਨਤਾਰਨ ਦੇ ਪਿੰਡ ਖਡੂਰ ਸਾਹਿਬ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦਾ ਨਾਮ ਗੁਰਸੇਵਕ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 28 ਸਾਲ ਸੀ। ਉਹ ਫੌਜ ਵਿੱਚ ਨੌਕਰੀ ਕਰਦਾ ਸੀ। ਦੱਸ ਦਈਏ ਕਿ ਗੁਰਸੇਵਕ ਸਿੰਘ ਦਾ 25 ਜਨਵਰੀ ਨੂੰ ਹੀ ਵਿਆਹ ਹੋਇਆ ਸੀ ਅਤੇ ਜਿਸ ਦੋਸਤ ਦੇ ਵਿਆਹ ’ਤੇ ਭੰਗੜਾ ਪਾ ਰਹੇ ਸਨ, ਉਹ ਵੀ ਫੌਜ ਵਿੱਚ ਸੀ, ਇਹ ਦੋਵੇਂ ਫੌਜੀ ਦੋਸਤ ਭਰਾਵਾਂ ਵਾਂਗ ਰਹਿੰਦੇ ਸਨ ਅਤੇ ਇਕੱਠੇ ਹੀ ਇੱਕੋ ਪੋਸਟ ’ਤੇ ਤਾਇਨਾਤ ਸਨ। ਫ਼ਿਲਹਾਲ ਪਰਿਵਾਰ ਨੇ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਬਾਰੇ ਡੀ ਐਸ ਪੀ ਅਤੁਲ ਸੋਨੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਥਾਣਾ ਸਦਰ ਦੇ ਅਧੀਨ ਆਉਂਦੇ ਮਲਮੋਹਰੀ ਪਿੰਡ ਵਿੱਚ ਜੋਬਨ ਸਿੰਘ ਪੁੱਤਰ ਬਲਕਾਰ ਸਿੰਘ ਦੇ ਘਰ ਫੈਮਲੀ ਫੰਕਸ਼ਨ ਸੀ। ਇਹ ਤਿੰਨੋ ਆਰਮੀ ਆਫਿਸਰ ਸਨ ਤੇ ਇਕੱਠੇ ਕੰਮ ਕਰਦੇ ਸਨ। ਗੁਰਸੇਵਕ ਸਿੰਘ ਪੁੱਤਰ ਪ੍ਰਗਟ ਸਿੰਘ ਖਡੂਰ ਸਾਹਿਬ ਦਾ ਤੇ ਇੱਕ ਸਰੂਵਲ ਸਿੰਘ ਪੁੱਤਰ ਸੁਖਦੇਵ ਸਿੰਘ ਖਡੂਰ ਸਾਹਿਬ ਦਾ। ਇਸ ਪਾਰਟੀ ਨੂੰ ਸੈਲੀਬਰੇਟ ਕਰਨ ਵਾਸਤੇ ਆਏ ਸੀ ਤੇ ਜਿਹੜਾ ਗੁਰਸੇਵਕ ਸੀ ਉਹ ਵੈਪਨ ਦੇ ਨਾਲ ਉਹ ਹਵਾਈਫਾਈਰ ਕਰਨ ਲੱਗ ਪਏ। ਉਹ ਇੱਕ ਦੂਜੇ ਨੂੰ ਕਹਿਣ ਲੱਗੇ ਮੈਂ ਕਰਨਾ ਮੈਂ ਕਰਨਾ ਫਾਇਰ। ਪੁਲਿਸ ਵਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

