77.65 F
New York, US
March 11, 2026
PreetNama
ਸਿਹਤ/Health

ਤਣਾਅ ਦੇ ਲੱਛਣਾਂ ਤੇ ਆਤਮਘਾਤੀ ਵਿਚਾਰਾਂ ਨੂੰ ਤੇਜ਼ੀ ਨਾਲ ਘੱਟ ਕਰਦੀ ਹੈ ਕੇਟਾਮਾਈਨ ਥੈਰੇਪੀ

ਬਰਤਾਨੀਆ ’ਚ ਹੋਏ ਇਕ ਅਧਿਐਨ ’ਚ ਦੇਖਿਆ ਗਿਆ ਕਿ ਕੇਟਾਮਾਈਨ ਥੈਰੇਪੀ ਤਣਾਅ ਦੇ ਲੱਛਣਾਂ ਤੇ ਆਤਮਘਾਤੀ ਵਿਚਾਰਾਂ ਨੂੰ ਤੇਜ਼ੀ ਨਾਲ ਘੱਟ ਕਰਦੀ ਹੈ। ‘ਬ੍ਰਿਟਿਸ਼ ਜਰਨਲ ਆਫ ਸਾਇਕਿਐਟਰੀ ਓਪਨ’ ’ਚ ਪ੍ਰਕਾਸ਼ਿਤ ਇਸ ਅਧਿਐਨ ਦੀ ਅਗਵਾਈ ਯੂਨੀਵਰਸਿਟੀ ਆਫ ਐਕਸੇਟਰ ਨੇ ਕੀਤਾ ਹੈ। ਅਧਿਐਨ ਦੌਰਾਨ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੇ 83 ਖੋਜ ਪੱਤਰਾਂ ਤੋਂ ਸਬੂਤ ਇਕੱਠੇ ਕੀਤੇ ਗਏ। ਇਸ ਦੌਰਾਨ ਗੰਭੀਰ ਤਣਾਅ ’ਚ ਵੀ ਕੇਟਾਮਾਈਨ ਥੈਰੇਪੀ ਦੇ ਕਾਰਗਰ ਹੋਣ ਦੇ ਪੱਕੇ ਸਬੂਤ ਮਿਲੇ। ਦੇਖਿਆ ਗਿਆ ਕਿ ਪਹਿਲੀ ਵਾਰ ਇਲਾਜ ਤੋਂ ਬਾਅਦ ਤਣਾਅ ਜਾਂ ਆਤਮਘਾਤੀ ਵਿਚਾਰਾਂ ਦੇ ਲੱਛਣ ਇਕ ਤੋਂ ਚਾਰ ਘੰਟੇ ’ਚ ਘੱਟ ਹੋ ਜਾਂਦੇ ਹਨ ਤੇ ਇਸ ਦਾ ਅਸਰ ਦੋ ਹਫ਼ਤਿਆਂ ਤੱਕ ਰਹਿੰਦਾ ਹੈ। ਕੁਝ ਸਬੂਤਾਂ ਨੇ ਇਸ਼ਾਰਾ ਕੀਤਾ ਹੈ ਕਿ ਦੋਬਾਰਾ ਥੈਰੇਪੀ ਜ਼ਰੀਏ ਇਲਾਜ ਦੇ ਅਸਰ ਨੂੰ ਲੰਬੇ ਸਮੇਂ ਤਕ ਕਾਇਮ ਰੱਖਿਆ ਜਾ ਸਕਦਾ ਹੈ। ਹਾਲਾਂਕਿ ਉਹ ਕਿੰਨੇ ਸਮੇਂ ਤਕ ਕਾਇਮ ਰਹਿ ਸਕਦਾ ਹੈ, ਇਸ ਸਬੰਧੀ ਵਧੇਰੇ ਗੁਣਵੱਤਾ ਵਾਲੀ ਖੋਜ ਦੀ ਜ਼ਰੂਰਤ ਹੈ। ਯੂਨੀਵਰਸਿਟੀ ਆਫ ਐਕਸੇਟਰ ਨਾਲ ਜੁੜੇ ਪ੍ਰਮੁੱਖ ਲੇਖਕ ਮਰਵ ਮੋੱਲਾਹਮੇਟੋਗਲੂ ਮੁਤਾਬਕ, ‘ਅਸੀਂ ਆਪਣੇ ਅਧਿਐਨ ’ਚ ਕੇਟਾਮਾਈਨ ਦੇ ਡਾਕਟਰੀ ਅਸਰ ਸਬੰਧੀ ਹੁਣ ਤੱਕ ਦੀ ਸਭ ਤੋਂ ਵੱਡੀ ਸਮੀਖਿਆ ਕੀਤੀ ਹੈ। ਸਾਡੇ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਕੇਟਾਮਾਈਨ ਥੈਰੇਪੀ ਤਣਾਅ ਤੇ ਆਤਮਘਾਤੀ ਵਿਚਾਰਾਂ ਨੂੰ ਤੇਜ਼ੀ ਨਾਲ ਘੱਟ ਕਰਨ ’ਚ ਸਮਰੱਥ ਹੈ। ਏਐਨਆਈ

Related posts

ਭਾਰਤ ਬਾਇਓਟੈੱਕ ਨੂੰ ਵੱਡਾ ਝਟਕਾ, ਅਮਰੀਕਾ ਨੇ Covaxin ਟੀਕੇ ਨੂੰ ਨਹੀਂ ਦਿੱਤੀ ਮਨਜ਼ੂਰੀ, ਇਹ ਹੈ ਕਾਰਨ

On Punjab

ਸਸਤੀ ਤੇ ਜਲਦੀ ਨਤੀਜੇ ਦੇਣ ਵਾਲੀ ਕੋਰੋਨਾ ਟੈਸਟ ਕਿਟ ਦੀ ਖੋਜ, 115 ਰੁਪਏ ‘ਚ ਜਾਂਚ ਹੋਵੇਗੀ ਸੰਭਵ

On Punjab

ਜੇ ਤੁਹਾਨੂੰ ਵੀ ਨਹੀਂ ਲਗਦੀ ਭੁੱਖ ਤਾਂ ਅਜ਼ਮਾਓ ਇਹ ਘਰੇਲੂ ਨੁਸਖੇ, ਹੋਏਗਾ ਲਾਭ

On Punjab