PreetNama
ਖਾਸ-ਖਬਰਾਂ/Important News

ਡੌਨਾਲਡ ਟਰੰਪ ਵੱਲੋਂ ਏਮੀ ਕੋਨੇਅ ਬਾਰੇਟ ਸੁਪਰੀਮ ਕੋਰਟ ਦੇ ਅਗਲੇ ਜੱਜ ਵਜੋਂ ਨੌਮੀਨੇਟ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਸੁਪਰੀਮ ਕੋਰਟ ਦੇ ਜੱਜ ਰੂਥ ਬਾਡੇਰ ਗਿਨਸਬਰਗ ਦੇ ਦੇਹਾਂਤ ਮਗਰੋਂ ਖਾਲੀ ਹੋਏ ਅਹੁਦੇ ਲਈ ਜੱਜ ਏਮੀ ਕੋਨੇਅ ਬਾਰੇਟ ਨੂੰ ਨੌਮੀਨੇਟ ਕੀਤਾ ਹੈ। ਬਾਰੇਟ ਫਿਲਹਾਲ ਸੱਤਵੇਂ ਸਰਕਿਟ ਕੋਰਟ ਆਫ ਅਪੀਲਸ ‘ਚ ਜੱਜ ਦੇ ਅਹੁਦੇ ‘ਤੇ ਹਨ। ਇਸ ਅਹੁਦੇ ਲਈ ਵੀ ਟਰੰਪ ਨੇ ਸਾਲ 2017 ‘ਚ ਉਨ੍ਹਾਂ ਨੂੰ ਨੌਮੀਨੇਟ ਕੀਤਾ ਸੀ।

ਟਰੰਪ ਨੇ ਸ਼ਨੀਵਾਰ ਵਾਈਟ ਹਾਊਸ ਦੇ ਰੋਜ਼ ਗਾਰਡਨ ‘ਚ ਐਲਾਨ ਕੀਤਾ, ‘ਅੱਜ ਮੈਨੂੰ ਇਹ ਸਨਮਾਨ ਮਿਲਿਆ ਹੈ ਕਿ ਮੈਂ ਆਪਣੇ ਕਾਨੂੰਨ ‘ਤੇ ਗਹਿਰੀ ਪਕੜ ਰੱਖਣ ਵਾਲੇ ਵਿਅਕਤੀ ਨੂੰ ਸੁਪਰੀਮ ਕੋਰਟ ਲਈ ਨੌਮੀਨੇਟ ਕਰਾਂ। ਉਹ ਵਿਲੱਖਣ ਉਪਲਬਧੀਆਂ ਹਾਸਲ ਕਰ ਚੁੱਕੇ, ਬੇਹੱਦ ਗਿਆਨਵਾਨ ਅਤੇ ਸੰਵਿਧਾਨ ਦੇ ਪ੍ਰਤੀ ਨਿਸ਼ਠਾ ਰੱਖਣ ਵਾਲੇ ਜੱਜ ਏਮੀ ਕੋਨੇਅ ਬਾਰੇਟ ਹਨ।’

ਰਾਸ਼ਟਰਪਤੀ ਵੱਲੋਂ ਨੌਮੀਨੇਟ ਕੀਤੇ ਜਾਣ ਮਗਰੋਂ ਬਾਰੇਟ ਨੂੰ ਸੈਨੇਟ ਦੀ ਮਨਜੂਰੀ ਮਿਲਣੀ ਜ਼ਰੂਰੀ ਹੈ। ਉਹ ਇੰਡਿਆਨਾ ਸੂਬੇ ‘ਚ ਪਤੀ ਅਤੇ ਆਪਣੇ ਸੱਤ ਬੱਚਿਆਂ ਨਾਲ ਰਹਿ ਰਹੀ ਹੈ। ਰਾਸ਼ਟਰਪਤੀ ਚੋਣਾਂ ‘ਚ 40 ਤੋਂ ਵੀ ਘੱਟ ਦਿਨ ਬਾਕੀ ਬਚੇ ਹਨ। ਅਜਿਹੇ ‘ਚ ਜੱਜ ਨੌਮੀਨੇਟ ਕਰਨ ਦੇ ਆਪਣੇ ਕਦਮ ਦਾ ਬਚਾਅ ਕਰਦਿਆਂ ਟਰੰਪ ਨੇ ਕਿਹਾ ਸੰਯੁਕਤ ਰਾਸ਼ਟਰ ਦੇ ਸੰਵਿਧਾਨ ਤਹਿਤ ਇਹ ਉਨ੍ਹਾਂ ਦਾ ਸਰਵਉੱਚ ਤੇ ਸਭ ਤੋਂ ਅਹਿਮ ਕੰਮ ਹੈ।

Related posts

ਭਾਰਤ ਦੀ ਚੀਨ ਨੂੰ ਸਖਤ ਹਦਾਇਤ, ਵਾਪਸ ਪਰਤ ਜਾਵੋ ਨਹੀਂ ਤਾਂ ਹੋਵੋਗੇ ਔਖੇ

On Punjab

ਸਰੀ : ਅਣਪਛਾਤਿਆਂ ਵੱਲੋਂ 21 ਸਾਲਾ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

On Punjab

ਆਲੋਕ ਸ਼ਰਮਾ ਨੂੰ ਮਿਲੀ ਤਰੱਕੀ, ਬਣੇ ਇੰਗਲੈਂਡ ਦੇ ਕੈਬਿਨੇਟ ਮੰਤਰੀ

On Punjab