PreetNama
ਖਾਸ-ਖਬਰਾਂ/Important News

ਡੋਨਾਲਡ ਟਰੰਪ ਦੇ ਅਕਾਊਂਟ ’ਤੇ ਬੈਨ ‘ਖ਼ਤਰਨਾਕ ਮਿਸਾਲ’, ਟਵਿੱਟਰ ਜੀਈਓ ਜੈਕ ਡੋਰਸੀ ਨੇ ਤੋੜੀ ਚੁੱਪੀ

ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਪ੍ਰਮੁੱਖ ਜੈਕ ਡੋਰਸੀ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਊਂਟ ’ਤੇ ਸਥਾਈ ਰੋਕ ਲਗਾਉਣ ਦਾ ਫ਼ੈਸਲਾ ਇਕ ‘ਖ਼ਤਰਨਾਕ ਮਿਸਾਲ’ ਹੈ। ਇਹ ਇਕ ਮਾਈ¬ਕ੍ਰੋਬਲਾਗਿੰਗ ਸਾਈਟ ਦੀ ਅਸਫ਼ਲਤਾ ਹੈ, ਪਰ ਮਜ਼ਬੂਰਨ ਸਾਨੂੰ ਇਹ ਫ਼ੈਸਲਾ ਲੈਣਾ ਪਿਆ ਸੀ। ਟਰੰਪ ਦੇ ਅਕਾਊਂਟ ’ਤੇ ਸਥਾਈ ਰੋਕ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਜੈਕ ਡੋਰਸੀ ਨੇ ਕਿਹਾ ਕਿ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਇਹ ਫ਼ੈਸਲਾ ਬਹੁਤ ਹੀ ਸੋਚ-ਸਮਝ ਤੋਂ ਬਾਅਦ ਲਿਆ ਗਿਆ।
ਟਵਿੱਟਰ ਪ੍ਰਮੁੱਖ ਨੇ ਕਿਹਾ, ਮੈਨੂੰ ਇਹ ਸਵੀਕਾਰ ਕਰਦੇ ਹੋਏ ਕੋਈ ਹਿਚਕਿਚਾਹਟ ਨਹੀਂ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਰੋਕ ਲਗਾਉਣ ’ਤੇ ਸਾਨੂੰ ਕੋਈ ਮਾਣ ਨਹੀਂ ਹੈ, ਕਿਉਂਕਿ ਸਹੀ ਕੰਟੈਂਟ ਨੂੰ ਵਧਾਉਣ ’ਚ ਮਾਈਕ੍ਰੋਬਲਾਗਿੰਗ ਸਾਈਟ ਦੀ ਅਸਫ਼ਲਤਾ ਹੈ। ਹਾਲਾਂਕਿ, ਸਾਨੂੰ ਚਿਤਾਵਨੀ ਦੇਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਇਕ ਦੇਸ਼ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫ਼ੈਸਲਾ ਕੀਤਾ ਗਿਆ ਹੈ। ਕਈ ਲੋਕ ਸਾਡੇ ਇਸ ਫ਼ੈਸਲੇ ਤੋਂ ਖ਼ੁਸ਼ ਨਹੀਂ ਹਨ।
ਦੱਸ ਦੇਈਏ ਕਿ ਡੋਨਾਲਡ ਟਰੰਪ ਕਈ ਵਾਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਤਰਾਜ਼ਯੋਗ ਅਤੇ ਭੜਕਾਊ ਕੁਮੈਂਟ ਕਰ ਚੁੱਕੇ ਹਨ। ਟਵਿੱਟਰ ਨੇ ਉਨ੍ਹਾਂ ਦੇ ਕਈ ਪੋਸਟ ਨੂੰ ਸਮੇਂ-ਸਮੇਂ ’ਤੇ ਹਟਾਇਆ ਵੀ ਹੈ। ਯੂਐੱਸ ਕੈਪੀਟਲ ’ਚ ਹੋਏ ਭਿਆਨਕ ਹਿੰਸੇ ਤੋਂ ਪਹਿਲਾਂ ਵੀ ਟਰੰਪ ਨੇ ਕੁਝ ਇਤਰਾਜ਼ਯੋਗ ਟਵੀਟ ਕੀਤੇ ਸਨ, ਜਿਨ੍ਹਾਂ ਨੂੰ ਕੁਝ ਸਮੇਂ ਬਾਅਦ ਹੀ ਕੰਪਨੀ ਨੇ ਹਟਾ ਦਿੱਤਾ।

Related posts

ਮੌਸਮ ਫਿਰ ਲੈ ਰਿਹਾ ਉੱਸਲਵੱਟੇ, ਸੱਤ ਜ਼ਿਲ੍ਹਿਆਂ ਵਿੱਚ ਐਲਰਟ

On Punjab

ਅਮਿਤ ਸ਼ਾਹ ਨੇ ਅਗਲੇ ਸਾਲ 31 ਮਾਰਚ ਤਕ ਨਕਸਲੀਆਂ ਨੂੰ ਖਤਮ ਕਰਨ ਦਾ ਸੰਕਲਪ ਦੁਹਰਾਇਆ

On Punjab

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁਰੰਮਤ ਮਗਰੋਂ ਲਗਾਏ ਸੋਨੇ ਦੇ ਪੱਤਰੇ

On Punjab