PreetNama
ਖਬਰਾਂ/News

ਡੀ.ਜੀ.ਪੀ ਦਿਨਕਰ ਗੁਪਤਾ ਦੇ ਵਿਰੋਧ ਵਿੱਚ ਡੀ.ਸੀ.ਦਫਤਰ ਵਿਖੇ ਰੋਸ ਪ੍ਰਦਰਸ਼ਨ

ਬੀਤੇ ਦਿਨੇ ਪੰਚਕੂਲਾ ਵਿਖੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਸ੍ਰੀ ਕਰਤਾਰ ਪੁਰ ਸਾਹਿਬ ਦੇ ਲਾਘੇ ਨੂੰ ਲੈ ਸਮੂਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸਰਧਾਲੂਆਂ ਨੂੰ ਅੱਤਵਾਦ ਨਾਲ ਜੋੜਨ ਦੇ ਬਿਆਨ ਨੂੰ ਲੈ ਕੇ ਦੁਨੀਆਂ ਭਰ ਵਿੱਚ ਵਸਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦੇ ਹਿਰਦੇ ਵਲੂਧਰੇ ਗਏ ਹਨ। ਡੀਜੀਪੀ ਪੰਜਾਬ ਦੇ ਇਸ ਬਿਆਨ ਦਾ ਜਿੱਥੇ ਸਮੁੱਚੇ ਸਿੱਖ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਪੰਜਾਬ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਬਿਆਨ ਨੂੰ ਸਿੱਖ ਵਿਰੋਧੀ ਅਤੇ ਬਿਆਨ ਪਿੱਛੇ ਕੋਈ ਵੱਡੀ ਸ਼ਾਜਿਸ਼ ਦਾ ਹੋਣਾ ਦੱਸਿਆ ਜਾ ਰਿਹਾ ਹੈ। ਇਸ ਬਿਆਨ ਤੋਂ ਬਾਅਦ ਸੂਬੇ ਭਰ ਵਿੱਚ ਡੀਜੀਪੀ ਨੂੰ ਬਦਲਣ ਦੀ ਮੰਗ ਪੂਰੇ ਜੋਰ ਸ਼ੋਰ ਨਾਲ ਉੱਠ ਗਈ ਹੈ। ਅੱਜ ਜ਼ਿਲ੍ਹਾ ਫਿਰੋਜ਼ਪੁਰ ਡੀ.ਸੀ.ਦਫਤਰ ਦੇ ਸਾਹਮਣੇ ਸ਼ਹੀਦ ੳੂਧਮ ਸਿੰਘ ਯੂਥ ਕਲੱਬ ਖਾੲੀ ਫੇਮੇ ਕੀ,ੲਿੰਟਰਨੈਸ਼ਨਲ ਪੰਥਕ ਦਲ ਅਤੇ ਅਲਾੲਿਸ ਅਾਫ ਸਿੱਖ ਅਾਰਗਾਨੀਜ਼ ਵੱਲੋਂ ਸਾਂਝੇ ਤੌਰ ਤੇ ਹੱਥ ਵਿੱਚ ਤਖਤੀਅਾਂ ਫੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਅਾ । ੲਿਸ ਮੌਕੇ ਤੇ ਅੈਡਵੋਕੇਟ ਮਨਜਿੰਦਰ ਸਿੰਘ ਭੁੱਲਰ,ਬਾਬਾ ਸਤਨਾਮ ਸਿੰਘ ਵੱਲੀਅਾਂ,ਮੌੜਾ ਸਿੰਘ ਅਨਜਾਣ ,ਭਾੲੀ ਲਖਵਿੰਦਰ ਸਿੰਘ ਅਤੇ ਹੋਰ ਬੁਲਾਰਿਅਾਂ ਨੇ ਕਿਹਾ ਕਿ ਡੀ.ਜੀ.ਪੀ ਦੇ ਇਸ ਬਿਆਨ ਨਾਲ ਸ੍ਰੀ ਗੁਪਤਾ ਦਾ ਸਿੱਖ ਵਿਰੋਧੀ ਚਿਹਰਾ ਜੱਗ ਜਾਹਰ ਹੋ ਚੁੱਕਾ ਹੈ ।ਇਸ ਬਿਆਨ ਵਿੱਚੋਂ ਸਿੱਖਾਂ ਪ੍ਰਤੀ ਨਫਰਤ ਦੀ ਭਾਵਨਾ ਸਾਫ ਨਜਰ ਆ ਰਹੀ ਹੈ। ਉਹਨਾਂ ਕਿਹਾ ਕਿ ਸਿੱਖਾਂ ਦੀ ਲੰਮੇ ਅਰਸੇ ਤੋਂ ਆਪਣੇ ਗੁਰੂ ਦੇ ਅੱਗੇ  ਕੀਤੀ ਅਰਦਾਸ ਨਾਲ ਇਹ ਲਾਘਾਂ ਖੁਲਿਆਂ ਹੈ ਜੋ ਕਿ ਸਿੱਖ ਵਿਰੋਧੀ ਤਾਕਤਾਂ ਨੂੰ ਰਾਸ ਨਹੀਂ ਆ ਰਿਹਾ। ਇਹ ਬਿਆਨ ਇੱਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ। ਉਹਨਾਂ ਨੇ ਕਿਹਾ ਕਿ ਦਿਨਕਰ ਗੁਪਤਾ ਦਾ ਇਹ ਟਿੱਪਣੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਮੁੱਚੀ ਮਨੁੱਖਤਾ ਲਈ ਦਿੱਤੇ ਹੋੲੇ ਸੁਨਿਹਰੀ ਉਪਦੇਸ਼ ਕਿਰਤ ਕਰੋ ,ਨਾਮ ਜਪੋ, ਵੰਡ ਛਕੋ ਦੀ ਨਿਰਾਦਰੀ ਕੀਤੀ ਹੈ। ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਸਰਬੱਤ ਦੇ ਭਲੇ ਲਈ ਸਮੁੱਚੀ ਮਨੁੱਖਤਾ ਲਈ ਗੁਰੂ ਬਾਬਾ ਜੀ ਦਾ ਉਪਦੇਸ਼ ਮਿਲਦਾ ਹੈ। ਉਹਨਾਂ ਸ਼ੰਕਾਂ ਜਾਹਿਰ ਕੀਤਾ ਕਿ ਪਿਛਲੇ ਦਿਨੀ ਸੰਯੁਕਤ ਰਾਸ਼ਟਰ ਦੇ ਸਕੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਬਾਬੇ ਦੀ ਪੰਕਤ ਵਿੱਚੋਂ ਲੰਗਰ ਛਕਣ ਤੋਂ ਬਾਅਦ ਲਾਂਘੇ ਦੇ ਵਧੀਅਾ ਕਦਮ ਤੋਂ ਪ੍ਰਭਾਵਿਤ ਹੋ ਕੇ ਸਮੁੱਚੇ ਸਿੱਖਾਂ ਅਤੇ ਪਾਕਿਸਤਾਨ ਦੀ ਹਕੂਮਤ ਦੀ ਸ਼ਲਾਘਾ ਕੀਤੀ ਜੋ ਕਿ ਸਿੱਖ ਵਿਰੋਧੀਆਂ ਨੂੰ ਸਹਿਣ ਨਹੀਂ ਹੋ ਰਿਹਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡੀਜੀਪੀ ਦਿਨਕਰ ਗੁਪਤਾ ਨੂੰ ਤੁਰੰਤ ਬਦਲਿਆ ਜਾਵੇ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਪ੍ਰਤੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ੲਿਸ ਮੌਕੇ ਸਮਾਜ ਸੇਵੀ ਅੈਡਵੋਕੇਟ ਮਨਜਿੰਦਰ ਸਿੰਘ ਭੁੱਲਰ,ਬਾਬਾ ਸਤਨਾਮ ਸਿੰਘ ਵੱਲੀਅਾਂ ਪ੍ਰਧਾਨ ੲਿੰਟਰਨੈਸ਼ਨਲ ਪੰਥਕ ਦਲ ਧਾਰਮਿਕ ਵਿੰਗ,ਸੁਖਚੈਨ ਸਿੰਘ ਖਾੲੀ,ਮੌੜਾ ਸਿੰਘ ਅਨਜਾਣ,ਭਾੲੀ ਲਖਵਿੰਦਰ ਸਿੰਘ ਪੰਜਾਬ ਪ੍ਰਧਾਨ ੲਿੰਟਰਨੈਸ਼ਨਲ ਪੰਥਕ ਦਲ, ਯਾਦਵਿੰਦਰ ਸਿੰਘ ਭੁੱਲਰ,ਨਸੀਬ ਸਿੰਘ,ਗੁਰਜੀਤ ਸਿੰਘ,ਚਤਰ ਸਿੰਘ ਸੱਗੂ,ਜਗਦੀਪ ਸਿੰਘ,ਗੁਰਪਿੰਦਰ ਸਿੰਘ,ਅਮਨਦੀਪ ਸਿੰਘ,ਗੁਰਚਰਨ ਸਿੰਘ ਅਾਦਿ ਹਾਜਰ ਸਨ।

Related posts

ਪੰਜਾਬ ਪੁਲਿਸ ਦੀ ਡੀਐਸਪੀ ਰਾਕਾ ਗੇਰਾ ਨੂੰ CBI ਕੋਰਟ ਨੇ ਰਿਸ਼ਵਤ ਮਾਮਲੇ ‘ਚ ਸੁਣਾਈ 6 ਸਾਲ ਦੀ ਸਜ਼ਾ, 2 ਲੱਖ ਰੁੁਪਏ ਜੁਰਮਾਨਾ

On Punjab

ਦੀਪਿਕਾ ਤੇ ਰਣਵੀਰ ਦੇ ਘਰ ਆਈ ਨੰਨ੍ਹੀ ਪਰੀ

On Punjab

ਚੀਨ ‘ਚ ਲੱਖਾਂ ਰੁਪਏ ਖਰਚ ਕੇ ਇਸ ਤਰ੍ਹਾਂ ਮ੍ਰਿਤਕਾਂ ਨੂੰ ਮਿਲ ਰਹੇ ਹਨ ਲੋਕ

On Punjab