PreetNama
ਫਿਲਮ-ਸੰਸਾਰ/Filmy

ਡਾਇਰੈਕਟਰ ਕੇਵੀ ਆਨੰਦ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ, ਰਜਨੀਕਾਂਤ-ਕਮਲ ਹਾਸਨ ਸਣੇ ਇਨ੍ਹਾਂ ਸਿਤਾਰਿਆਂ ਨੇ ਪ੍ਰਗਟਾਇਆ ਸੋਗ

ਤਾਮਿਲ ਫਿਲਮਾਂ ਦੇ ਮਸ਼ਹੂਰ ਡਾਇਰੈਕਟਰ ਤੇ ਸਿਨੇਮਾਟੋਗ੍ਰਾਫਰ ਕੇਵੀ ਆਨੰਦ ਦਾ ਹਾਰਟ ਅਟੈਕ ਨਾਲ ਚੇਨਈ ‘ਚ ਦੇਹਾਂਤ ਹੋ ਗਿਆ। 54 ਸਾਲ ਦੇ ਆਨੰਦ ਆਪਣੇ ਘਰ ‘ਚ ਹੀ ਸਨ ਜਦੋਂ ਤੜਕੇ 3 ਵਜੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਹਾਲਾਤ ਵਿਗੜਨ ‘ਤੇ ਉਨ੍ਹਾਂ ਨੂੰ ਨੇੜਲੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਕੇਵੀ ਆਨੰਦ ਦੇ ਦੇਹਾਂਤ ਨਾਲ ਤਾਮਿਲ ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਰਜਨੀਕਾਂਤ, ਕਮਲ ਹਾਸਨ, ਅੱਲੂ ਅਰਜੁਨ ਤੇ ਖੁਸ਼ਬੂ ਸੁੰਦਰ ਸਮੇਤ ਹੋਰ ਸਿਤਾਰਿਆਂ ਨੇ ਉਨ੍ਹਾਂ ਦੇਹਾਂਤ ‘ਤੇ ਸੋਗ ਪ੍ਰਗਟਾਇਆ।

ਆਨੰਦ ਨੇ ਮੋਹਨ ਲਾਲ ਵੱਲੋਂ ਬਣਾਈ ਮਲਿਆਲਮ ਫਿਲਮ ਥੇਨਵਿਨ ਕੋਬੰਥ ਦੇ ਨਾਲ ਸਿਨੇਮਾਟੋਗ੍ਰਾਫਰ ਦੇ ਰੂਪ ‘ਚ ਆਪਣੀ ਸ਼ੁਰੂਆਤ ਕੀਤੀ ਤੇ ਕਈ ਭਾਸ਼ਾਵਾਂ ਦੀਆਂ ਫਿਲਮਾਂ ‘ਚ ਕੰਮ ਕੀਤਾ। ਸਿਨੇਮਾਟੋਗ੍ਰਾਫਰ ਦੇ ਰੂਪ ‘ਚ ਉਨ੍ਹਾਂ ਨੇ ਕੁਝ ਹਿੰਦੀ ਫਿਲਮਾਂ ਜਿਵੇਂ ਡੋਲੀ ਸਜਾ ਕੇ ਰਖਨਾ, ਜੋਸ਼, ਨਾਯਕ ਤੇ ਖਾਕੀ ‘ਚ ਕੰਮ ਕੀਤਾ। ਉਨ੍ਹਾਂ 2005 ਦੀ ਤਾਮਿਲ ਫਿਲਮ ਕਾਨਾ ਕਾਂਡੇਨ ਤੋਂ ਆਪਣੇ ਨਿਰਦੇਸ਼ਣ ਦੀ ਸ਼ੁਰੂਆਤ ਕੀਤੀ ਤੇ 6 ਹੋਰ ਫਿਲਮਾਂ ਦਾ ਨਿਰਦੇਸ਼ਣ ਕੀਤਾ।

Related posts

ਅਧਿਆਪਕ ਦਿਵਸ ’ਤੇ ਵਿਸ਼ੇਸ਼ : ਸਮਾਜ ਦਾ ਸਿਰਜਣਹਾਰ ਹੈ ਅਧਿਆਪਕ

On Punjab

ਅਦਾਕਾਰਾ ਰਤੀ ਅਗਨੀਹੋਤਰੀ ਅੱਜ ਮਨਾਂ ਰਹੀ ਹੈ ਆਪਣਾ 59ਵਾਂ ਜਨਮਦਿਨ

On Punjab

ਸ਼ਾਹਰੁਖ ਖਾਨ ਨੇ ਇਹ ਝੂਠ ਬੋਲ ਕੇ ਕੀਤਾ ਸੀ ਗੌਰੀ ਖਾਨ ਨਾਲ ਵਿਆਹ,ਅਦਾਕਾਰ ਨੇ ਖ਼ੁਦ ਕੀਤਾ ਖ਼ੁਲਾਸਾ

On Punjab