PreetNama
ਖਾਸ-ਖਬਰਾਂ/Important News

ਟੋਰਾਂਟੋ ‘ਚ ਗੋਲੀਬਾਰੀ ਦੌਰਾਨ 3 ਦੀ ਮੌਤ

Toronto Airbnb Shooting: ਟੋਰਾਂਟੋ: ਵਿਦੇਸ਼ਾਂ ਵਿੱਚ ਅਕਸਰ ਹੀ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਅਜਿਹਾ ਇੱਕ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ, ਜਿੱਥੇ ਟੋਰਾਂਟੋ ਸਥਿਤ ਇੱਕ ਅਪਾਰਟਮੈਂਟ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ । ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ,ਜਦਕਿ 2 ਜ਼ਖਮੀ ਹੋਏ ਹਨ ।

ਇਸ ਸਬੰਧੀ ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਵਾਪਰੀ । ਇਸ ਘਟਨਾ ਵਿੱਚ 2 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਤੀਜੇ ਵਿਅਕਤੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ।

ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਜ਼ਖਮੀ ਹੋਏ ਇਕ ਵਿਅਕਤੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦਕਿ ਦੂਜਾ ਵਿਅਕਤੀ ਨੂੰ ਮਾਮੂਲੀ ਰੂਪ ਤੋਂ ਜ਼ਖਮੀ ਹੋਇਆ ਹੈ । ਫਿਲਹਾਲ ਪੁਲਿਸ ਵੱਲੋਂ ਚਸ਼ਮਦੀਦਾਂ ਦੀ ਮਦਦ ਨਾਲ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਦੀ ਭਾਲ ਕੀਤੀ ਜਾ ਰਹੀ ਹੈ ।

Related posts

ਨਵੇਂ COVID-19 ਵੇਰੀਐਂਟ XFG ਦੇ ਭਾਰਤ ’ਚ 163 ਮਾਮਲੇ ਸਾਹਮਣੇ ਆਏ: INSACOG

On Punjab

ਅਸ਼ੀਰਵਾਦ ਸਕੀਮ ਤਹਿਤ 16 ਜ਼ਿਲ੍ਹਿਆਂ ਦੇ 5951 ਲਾਭਪਾਤਰੀਆਂ ਨੂੰ ਮਿਲੇਗਾ ਲਾਭ

On Punjab

ਅਲਾਹਾਬਾਦ ਹਾਈਕੋਰਟ ਨੇ ਫੈਸਲਾ ਰਾਖਵਾਂ ਰੱਖਿਆ

On Punjab