PreetNama
ਸਮਾਜ/Social

ਟੋਰਾਂਟੋ ‘ਚ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, 20 ‘ਚੋਂ 9 ਪੰਜਾਬੀ ਗ੍ਰਿਫ਼ਤਾਰ, 1 ਪੰਜਾਬਣ ਵੀ ਸ਼ਾਮਲ

ਕੈਨੇਡਾ ਪੁਲਿਸ ਵੱਲੋਂ ਆਪਣੇ 6 ਮਹੀਨੇ ਦੇ ਚੱਲ ਰਹੇ ਪ੍ਰੋਜੈਕਟ ਤਹਿਤ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਮੁਹਿੰਮ ਦੌਰਾਨ 1000 ਕਿਲੋ ਤੋਂ ਉੱਪਰ ਦੇ ਨਸ਼ੇ ਸਮੇਤ 20 ਦੇ ਕਰੀਬ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਮੂਲ ਦੇ ਲੋਕ ਸ਼ਾਮਲ ਹਨ। ਇਨ੍ਹਾਂ ਪੰਜਾਬੀਆਂ ਵਿਚ ਗੁਰਬਖ਼ਸ਼ ਸਿੰਘ ਗਰੇਵਾਲ, ਅਮਰਬੀਰ ਸਿੰਘ ਸਰਕਾਰੀਆ, ਹਰਬਲਜੀਤ ਸਿੰਘ ਤੂਰ, ਹਰਵਿੰਦਰ ਭੁੱਲਰ, ਸਰਜੰਤ ਸਿੰਘ ਧਾਰੀਵਾਲ,ਗੁਰਵੀਰ ਧਾਲੀਵਾਲ, ਗੁਰਮਨਪ੍ਰੀਤ ਗਰੇਵਾਲ, ਸੁਖਵੰਤ ਬਰਾੜ, ਪਰਮਿੰਦਰ ਗਿੱਲ ਸ਼ਾਮਲ ਹਨ ਜਿਨ੍ਹਾਂ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਪੁਲਿਸ ਨੇ 444 ਕਿਲੋ ਕੋਕੀਨ, 182 ਕਿਲੋ ਕ੍ਰਿਸਟਲ ਮਿੱਥ, 427 ਕਿਲੋ ਭੰਗ, 9 ਲੱਖ 66 ਹਜ਼ਾਰ 20 ਕੈਨੇਡੀਅਨ ਡਾਲਰ ਅਤੇ ਇਕ ਗੰਨ, 21 ਵ੍ਹੀਕਲ ਤੇ 5 ਟ੍ਰੈਕਟਰ ਵੀ ਸ਼ਾਮਲ ਹਨ, ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਉਹਨਾਂ ‘ਤੇ ਕੁੱਲ 182 ਚਾਰਜ ਲਾਏ ਹਨ।

Related posts

ਰਤਨ ਟਾਟਾ ਦੀ ਵਸੀਅਤ ਦਾ ‘ਰਹੱਸਮਈ ਆਦਮੀ’, ਜਿਸ ਨੂੰ ਲਗਪਗ 500 ਕਰੋੜ ਰੁਪਏ ਦੀ ਮਿਲੇਗੀ ਜਾਇਦਾਦ

On Punjab

ਧਰਮਿੰਦਰ ਦੀ ਅੱਖ ਦਾ ਅਪਰੇਸ਼ਨ

On Punjab

ਅਤੀਕ ਨੇ ਸਭ ਤੋਂ ਵੱਧ ਮੁਸਲਮਾਨਾਂ ਨੂੰ ਬਣਾਇਆ ਨਿਸ਼ਾਨਾ, ਅਸ਼ਰਫ਼ ਨੇ ਮਦਰੱਸੇ ਤੋਂ ਇੱਕ ਨਾਬਾਲਗ ਨੂੰ ਅਗਵਾ ਕਰਕੇ ਰਾਤ ਭਰ ਕੀਤਾ ਸੀ ਉਸ ਨਾਲ ਜਬਰ-ਜਨਾਹ

On Punjab