PreetNama
ਸਿਹਤ/Health

ਟੀਕਾ ਨਾ ਲਗਵਾਉਣ ਵਾਲਿਆਂ ਲਈ ਜ਼ਿਆਦਾ ਘਾਤਕ ਹੋ ਸਕਦੈ ਕੋਰੋਨਾ, 11 ਗੁਣਾ ਜ਼ਿਆਦਾ ਹੋ ਸਕਦੈ ਮੌਤ ਦਾ ਖ਼ਤਰਾ

ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ’ਚ ਵੈਕਸੀਨ ਕਾਰਗਰ ਪਾਈ ਜਾ ਰਹੀ ਹੈ। ਵੈਕਸੀਨ ਲੱਗਣ ਨਾਲ ਨਾ ਸਿਰਫ ਗੰਭੀਰ ਇਨਫੈਕਸ਼ਨ ਬਲਕਿ ਮੌਤ ਦਾ ਖ਼ਤਰਾ ਵੀ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਇਹ ਗੱਲ ਕਈ ਅਧਿਐਨਾਂ ’ਚ ਸਾਹਮਣੇ ਆ ਚੁੱਕੀ ਹੈ। ਹੁਣ ਅਮਰੀਕੀ ਸਿਹਤ ਏਜੰਸੀ ਸੈਂਟਰਸ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਤਿੰਨ ਅਧਿਐਨਾਂ ਦੇ ਨਤੀਜਿਆਂ ਨੂੰ ਜਾਰੀ ਕਰ ਕੇ ਕੋਰੋਨਾ ਖ਼ਿਲਾਫ਼ ਟੀਕਾ ਲਗਵਾਉਣ ’ਤੇ ਜ਼ੋਰ ਦਿੱਤਾ ਹੈ। ਇਨ੍ਹਾਂ ਅਧਿਐਨਾਂ ਮੁਤਾਬਕ ਟੀਕਾ ਨਾ ਲਗਵਾਉਣ ਵਾਲਿਆਂ ਲਈ ਕੋਰੋਨਾ ਇਨਫੈਕਸ਼ਨ ਜ਼ਿਆਦਾ ਘਾਤਕ ਹੋ ਸਕਦੀ ਹੈ। ਅਜਿਹੇ ਲੋਕਾਂ ’ਚ ਮੌਤ ਦਾ ਖ਼ਤਰਾ 11 ਗੁਣਾ ਜ਼ਿਆਦਾ ਹੋ ਸਕਦਾ ਹੈ।

ਇਹ ਤਿੰਨੇ ਅਧਿਐਨ ਅਮਰੀਕਾ ’ਚ ਕੀਤੇ ਗਏ ਹਨ। ਇਨ੍ਹਾਂ ਅਧਿਐਨਾਂ ’ਚ ਬੀਤੀ ਅਪ੍ਰੈਲ ਤੋਂ ਜੁਲਾਈ ਦੌਰਾਨ 13 ਅਮਰੀਕੀ ਸੂਬਿਆਂ ’ਚ ਕੋਰੋਨਾ ਦੇ 60 ਹਜ਼ਾਰ ਤੋਂ ਵੱਧ ਮਾਮਲਿਆਂ ’ਤੇ ਗੌਰ ਕੀਤਾ ਗਿਆ। ਉਨ੍ਹਾਂ ਲੋਕਾਂ ’ਤੇ ਖ਼ਾਸ ਤੌਰ ’ਤੇ ਧਿਆਨ ਦਿੱਤਾ ਗਿਆ, ਜਿਨ੍ਹਾਂ ਦਾ ਟੀਕਾਕਰਨ ਪੂਰਾ ਨਹੀਂ ਹੋਇਆ ਸੀ। ਵੈਕਸੀਨ ਲਗਵਾਉਣ ਵਾਲੇ ਲੋਕਾਂ ਦੇ ਮੁਕਾਬਲੇ ਟੀਕਾ ਨਾ ਲਗਵਾਉਣ ਵਾਲਿਆਂ ’ਚ ਕੋਰੋਨਾ ਇਨਫੈਕਸ਼ਨ ਦਾ ਖ਼ਤਰਾ ਸਾਢੇ ਚਾਰ ਗੁਣਾ ਜ਼ਿਆਦਾ ਪਾਇਆ ਗਿਆ, ਜਦੋਂਕਿ ਮੌਤ ਦਾ ਖ਼ਤਰਾ 11 ਗੁਣਾ ਜ਼ਿਆਦਾ ਪਾਇਆ ਗਿਆ। ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਕਹਿਰ ਦੇ ਬਾਵਜੂਦ ਵੈਕਸੀਨ ਕਾਫੀ ਅਸਰਦਾਰ ਪਾਈ ਗਈ ਹੈ। ਵੈਕਸੀਨ ਲੱਗਣ ਨਾਲ 654 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਹਸਪਤਾਲ ’ਚ ਦਾਖ਼ਲ ਕਰਨ ਦਾ ਖ਼ਤਰਾ 80 ਫ਼ੀਸਦੀ ਤਕ ਘੱਟ ਹੋ ਗਿਆ, ਜਦੋਂ ਕਿ 18 ਤੋਂ 64 ਸਾਲ ਦੀ ਉਮਰ ਵਾਲਿਆਂ ’ਚ ਇਹ ਖ਼ਤਰਾ 95 ਫ਼ੀਸਦੀ ਤਕ ਘੱਟ ਰਿਹਾ। ਸੀਡੀਸੀ ਦੇ ਨਿਰਦੇਸ਼ਕ ਰੋਸ਼ੇਲ ਵਾਲੈਂਸਕੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਤੋਂ ਬਾਅਦ ਇਕ ਅਧਿਐਨਾਂ ਤੋਂ ਅਸੀਂ ਸਾਬਤ ਕੀਤਾ ਹੈ ਕਿ ਵੈਕਸੀਨ ਕੰਮ ਕਰ ਰਹੀ ਹੈ।

Related posts

Health Tips: ਜ਼ੁਕਾਮ ਤੋਂ ਤੁਰੰਤ ਪਾਓ ਛੁਟਕਾਰਾ, ਭਾਫ਼ ਲੈਂਦੇ ਸਮੇਂ ਪਾਣੀ ‘ਚ ਇਨ੍ਹਾਂ ਚੀਜ਼ਾਂ ਨੂੰ ਮਿਲਾਓ

On Punjab

ਮਹਿਲਾਵਾਂ ਲਈ ਬੇਹੱਦ ਲਾਹੇਵੰਦ ਹੁੰਦਾ ਕੱਚਾ ਪਪੀਤਾ

On Punjab

ਕੋਰੋਨਾ ਸੰਕਟ ਦੌਰਾਨ ਬੀਤੇ ਦਿਨੀਂ ਬਲੈਕ ਫੰਗਸ (Black Fungus), ਯੈਲੋ ਫੰਗਸ (Yello Fungus) ਤੇ ਵ੍ਹਾਈਟ ਫੰਗਸ (White Fungus) ਨੇ ਕੋਹਰਾਮ ਮਚਾਇਆ ਸੀ, ਪਰ ਹੁਣ ਕੋਰੋਨਾ ਇਨਫੈਕਟਿਡ ਮਰੀਜ਼ਾਂ ‘ਚ Bone Death ਦੇ ਮਾਮਲੇ ਵੀ ਦੇਖਣ ਨੂੰ ਮਿਲ ਰਹੇ ਹਨ। ਕੋਰੋਨਾ ਤੋਂ ਰਿਕਵਰ ਇਨਫੈਕਟਿਡਾਂ ‘ਚ ਬਲੈਕ ਫੰਗਸ ਤੋਂ ਬਾਅਦ ‘ਬੋਨ ਡੈੱਥ’ ਦੇ ਲੱਛਣ ਮਿਲਣ ਤੋਂ ਬਾਅਦ ਇਸ ਉੱਪਰ ਕਈ ਖੋਜਾਂ ਵੀ ਕੀਤੀਆਂ ਜਾ ਰਹੀਆਂ ਹਨ। ਆਓ ਜਾਣਦੇ ਹਾਂ ਕਿ ਕੀ ਹੁੰਦੀ ਹੈ Bone Death ਦੀ ਬਿਮਾਰੀ ਤੇ ਜਾਣਦੇ ਹਾਂ ਇਸ ਦੇ ਲੱਛਣ ਤੇ ਬਚਾਅ ਦੇ ਉਪਾਅ :

On Punjab