PreetNama
ਖਾਸ-ਖਬਰਾਂ/Important News

ਟਰੰਪ ਨੇ ਲਾਂਭੇ ਹੋਣ ਤੋਂ ਪਹਿਲਾਂ ਖੇਡਿਆ ਨਵਾਂ ਦਾਅ, ਚੁੱਪ-ਚੁਪੀਤੇ ਕੀਤਾ ਵੱਡਾ ਫੈਸਲਾ

ਵਾਸ਼ਿੰਗਟਨ: ਅਮਰੀਕਾ (USA) ਦੇ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੇ ਆਪਣੇ ਅਹੁਦੇ ਤੋਂ ਲਾਂਭੇ ਹੋਣ ਤੋਂ ਪਹਿਲਾਂ ਚੀਨ (China) ਵਿਰੁੱਧ ਵੱਡਾ ਕਦਮ ਚੁੱਕਦਿਆਂ ਐਗਜ਼ੀਕਿਊਟਿਵ ਆਰਡਰ (Executive Order) ‘ਤੇ ਹਸਤਾਖਰ ਕਰ ਦਿੱਤੇ ਹਨ, ਜਿਸ 31 ਚੀਨੀ ਕੰਪਨੀਆਂ ’ਚ ਅਮਰੀਕਨ ਨਿਵੇਸ਼ ਉੱਤੇ ਪਾਬੰਦੀ ਲਾਉਣ ਦੀ ਗੱਲ ਆਖੀ ਗਈ ਹੈ। ਇਹ ਪਾਬੰਦੀਆਂ ਸਿਰਫ਼ ਅਜਿਹੀਆਂ ਚੀਨੀ ਕੰਪਨੀਆਂ ਉੱਤੇ ਲਾਈ ਗਈ ਹੈ, ਜਿਨ੍ਹਾਂ ਦਾ ਕੰਟਰੋਲ ਜਾਂ ਪ੍ਰਬੰਧ ਚੀਨੀ ਫ਼ੌਜ (Chinese Army) ਕੋਲ ਹੈ। ਇਹ ਵੀ ਆਖਿਆ ਜਾ ਸਕਦਾ ਹੈ ਕਿ ਟਰੰਪ ਨੇ ਆਪਣੀ ਹਾਰ ਦਾ ਗੁੱਸਾ ਚੀਨੀ ਕੰਪਨੀਆਂ ਵਿਰੁੱਧ ਅਜਿਹੀ ਕਾਰਵਾਈ ਕਰਕੇ ਕੱਢਿਆ ਹੈ।

ਐਗਜ਼ੀਕਿਊਟਿਵ ਆਦੇਸ਼ ਉੱਤੇ ਟਰੰਪ ਨੇ ਵੀਰਵਾਰ ਨੂੰ ਦਸਤਖ਼ਤ ਕੀਤੇ। ਉਸ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਕਮਿਊਨਿਸਟ ਚੀਨੀ ਮਿਲਟਰੀ ਕੰਪਨੀ ਦੀਆਂ ਸਕਿਓਰਿਟੀਜ਼ ਵਿੱਚ ਅਮਰੀਕਾ ਵੱਲੋਂ ਕੋਈ ਨਿਵੇਸ਼ ਨਹੀਂ ਕੀਤਾ ਜਾਵੇਗਾ। ਟਰੰਪ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਚੀਨ ਆਪਣੀ ਫ਼ੌਜ, ਖ਼ੁਫ਼ੀਆ ਤੇ ਹੋਰ ਸੁਰੱਖਿਆ ੲਜੰਸੀਆਂ ਨੂੰ ਮਜ਼ਬੂਤ ਤੇ ਆਧੁਨਿਕ ਬਣਾ ਕੇ ਅਮਰੀਕਾ ਨੂੰ ਪ੍ਰਭਾਵਿਤ ਕਰ ਰਿਹਾ ਹੈ ਤੇ ਚੀਨ ਸਿੱਧਾ ਅਮਰੀਕਾ ਨੂੰ ਉਸ ਦੀ ਧਰਤੀ ਤੇ ਵਿਦੇਸ਼ੀ ਧਰਤੀ ਉੱਤੇ ਚੁਣੌਤੀ ਦੇ ਰਿਹਾ ਹੈ। ਚੀਨ ਵੱਡੇ ਪੱਧਰ ਉੱਤੇ ਹਥਿਆਰਾਂ ਦੇ ਨਿਰਮਾਣ ਤੇ ਉਪਯੋਗ ਦੇ ਨਾਲ ਹੀ ਸਾਈਬਰ ਹਮਲੇ ਰਾਹੀਂ ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਅਮਰੀਕਾ ’ਚ ਚੀਨ ਦੀਆਂ ਹੁਣ ਪਾਬੰਦੀਸ਼ੁਦਾ 31 ਕੰਪਨੀਆਂ ਵਿੱਚ ਸਮਾਰਟਫ਼ੋਨ ਨਿਰਮਾਤਾ ਹੁਵਾਵੇ ਤੇ ਹਿਕਵਿਜ਼ਨ, ਚਾਈਨਾ ਟੈਲੀਕਾਮ ਤੇ ਚਾਈਨਾ ਮੋਬਾRਲ ਵੀ ਸ਼ਾਮਲ ਹਨ। ਇਨ੍ਹਾਂ ਸਾਰੀਆਂ ਕੰਪਨੀਆਂ ਦੇ ਸ਼ੇਅਰ ਨਿਊਯਾਰਕ ਸਟਾੱਕ ਐਕਸਚੇਂਜ ਵਿੱਚ ਵੀ ਸੂਚੀਬੱਧ ਹਨ। ਟਰੰਪ ਨੇ ਕਿਹਾ ਕਿ ਇਹ ਕੰਪਨੀਆਂ ਪ੍ਰਾਈਵੇਟ ਜਾਂ ਆਮ ਨਾਗਰਿਕਾਂ ਵੱਲੋਂ ਜ਼ਰੂਰ ਚਲਾਈਆਂ ਜਾਂਦੀਆਂ ਹਨ ਪਰ ਇਹ ਸਿੱਧੇ ਤੌਰ ਉੱਤੇ ਚੀਨੀ ਫ਼ੌਜ, ਇੰਟੈਲੀਜੈਂਸ ਤੇ ਸੁਰੱਖਿਆ ਦੀ ਹਮਾਇਤ ਕਰਦੀਆਂ ਹਨ ਤੇ ਉਨ੍ਹਾਂ ਦੇ ਵਿਕਾਸ ਤੇ ਆਧੁਨਿਕੀਕਰਣ ਲਈ ਵਿੱਤੀ ਮਦਦ ਮੁਹੱਈਆ ਕਰਵਾਉਂਦੀਆਂ ਹਨ।

Related posts

ਕਲਕੱਤਾ ਹਾਈ ਕੋਰਟ ਵੱਲੋਂ ਮਮਤਾ ਸਰਕਾਰ ਨੂੰ ‘ਮੌਤ ਤੱਕ ਉਮਰ ਕੈਦ’ ਦੀ ਸਜ਼ਾ ਨੂੰ ਚੁਣੌਤੀ ਦੇਣ ਦੀ ਖੁੱਲ੍ਹ

On Punjab

ਹੁਣ UAE ਨੇ ਭਾਰਤ ਤੋਂ ਮੰਗੀ ਹਾਈਡਰੋਕਸਾਈਕਲੋਰੋਕਿਨ ਦੀ ਮਦਦ

On Punjab

ਕੈਨੇਡਾ ਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪਾੜ੍ਹਿਆਂ ਦਾ ਸਮਾਗਮ ਸਫਲ ਹੋ ਨਿੱਬੜਿਆ ।

On Punjab