PreetNama
ਖਾਸ-ਖਬਰਾਂ/Important News

ਟਰੰਪ ਨੇ ਭਾਰਤ ਨੂੰ ਦਿੱਤੀ ਚੇਤਾਵਨੀ- ਮਲੇਰੀਆ ਦੀ ਦਵਾਈ ਭੇਜੋ, ਨਹੀਂ ਤਾਂ….

Trump threatening India: ਅਮਰੀਕਾ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ । ਅਮਰੀਕਾ ਵਿੱਚ ਵੱਧ ਰਹੇ ਕੋਰੋਨਾ ਦੇ ਪ੍ਰਕੋਪ ਕਾਰਨ ਟਰੰਪ ਨੇ ਭਾਰਤ ਤੋਂ ਮਦਦ ਮੰਗੀ ਹੈ । ਦਰਅਸਲ, ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਭਾਰਤ ਕੋਲੋਂ ਮਰੀਜ਼ਾਂ ਦੇ ਇਲਾਜ ਲਈ ਪਰੀਖਣ ਵਜੋਂ ਦਵਾਈਆਂ ਦੀ ਸਪਲਾਈ ਦੀ ਮੰਗ ਕੀਤੀ ਸੀ । ਜਿਸਨੂੰ ਪ੍ਰਧਾਨਮੰਤਰੀ ਮੋਦੀ ਵੱਲੋਂ ਠੁਕਰਾ ਦਿੱਤੀ ਗਈ ਸੀ । ਜਿਸ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੀ ਮੰਗ ਦੁਹਰਾਈ ਹੈ । ਟਰੰਪ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਭਾਰਤ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਦੇ ਆਰਡਰ ਦੀ ਸਪਲਾਈ ਕਰਨ ਦੀ ਮਨਜ਼ੂਰੀ ਦਿੰਦਾ ਹੈ, ਤਾਂ ਅਸੀਂ ਇਸ ਦੀ ਸ਼ਲਾਘਾ ਕਰਾਂਗੇ । ਉਨ੍ਹਾਂ ਕਿਹਾ ਕਿ ਜੇ ਭਾਰਤ ਅਜਿਹਾ ਨਹੀਂ ਕਰਦਾ ਤਾਂ ਵੀ ਕੋਈ ਗੱਲ ਨਹੀਂ ਹੈ । ਦੱਸ ਦੇਈਏ ਕਿ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਮਲੇਰੀਆ ਰੋਗ ਨੂੰ ਠੀਕ ਕਰਨ ਲਈ ਹੁੰਦੀ ਹੈ, ਭਾਰਤ ਹੀ ਇਸ ਦਾ ਪ੍ਰਮੁੱਖ ਬਰਾਮਦਕਾਰ ਦੇਸ਼ ਹੈ ।

ਟਰੰਪ ਨੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਭਾਰਤ ਇਹ ਦਵਾਈ ਭੇਜਣ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਵੀ ਕੋਈ ਗੱਲ ਨਹੀਂ । ਪਰ ਉਹ ਸਾਡੇ ਤੋਂ ਵੀ ਫਿਰ ਅਜਿਹੇ ਪ੍ਰਤੀਕਰਮ ਦੀ ਹੀ ਆਸ ਰੱਖਣ । ਟਰੰਪ ਨੇ ਨਾਂਹ ਹੋਣ ਦੀ ਹਾਲਤ ਵਿੱਚ ਸਿੱਧੇ ਤੌਰ ’ਤੇ ਜਵਾਬੀ ਕਾਰਵਾਈ ਕਰਨ ਦੀ ਅਸਿੱਧੀ ਚੇਤਾਵਨੀ ਦੇ ਦਿੱਤੀ ਹੈ ।

ਇਸ ਸਬੰਧੀ ਟਰੰਪ ਨੇ ਕਿਹਾ ਕਿ ਇਸ ਬਾਰੇ ਮੈਂ ਐਤਵਾਰ ਦੀ ਸਵੇਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਤੇ ਮੈਂ ਕਿਹਾ ਕਿ ਜੇ ਤੁਸੀਂ ਸਾਡੀ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਦੀ ਸਪਲਾਈ ਦੀ ਇਜਾਜ਼ਤ ਦੇ ਰਹੇ ਹੋ, ਤਾਂ ਅਸੀਂ ਇਸ ਦੀ ਸ਼ਲਾਘਾ ਕਰਾਂਗੇ ਪਰ ਜੇ ਨਾ ਭੇਜੀ, ਤਾਂ ਸਾਡੇ ਤੋਂ ਵੀ ਉਹੋ ਜਿਹੇ ਪ੍ਰਤੀਕਰਮ ਦੀ ਆਸ ਰੱਖਿਓ ।

ਦੱਸ ਦੇਈਏ ਕਿ ਕੋਰੋਨਾ ਸੰਕਟ ਨਾਲ ਘਿਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਦੇ ਆਰਡਰ ਦੀ ਸਪਲਾਈ ਕਰਨ ਦੀ ਅਪੀਲ ‘ਤੇ ਭਾਰਤ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਦੇਸ਼ ਹੋਣ ਦੇ ਨਾਤੇ ਸਾਡੇ ਤੋਂ ਜਿੰਨਾ ਵੀ ਹੋ ਸਕੇਗਾ, ਅਸੀਂ ਮਦਦ ਕਰਾਂਗੇ । ਭਾਰਤ ਨੇ ਅਮਰੀਕਾ ਨੂੰ ਸਪੱਸ਼ਟ ਤੌਰ ’ਤੇ ਦੱਸਿਆ ਕਿ ਅਸੀਂ ਆਪਣੀ 130 ਕਰੋੜ ਦੀ ਆਬਾਦੀ ਨੂੰ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਸੁਰੱਖਿਅਤ ਰੱਖਣ ਤੋਂ ਬਾਅਦ ਹੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਤੇ ਸਿਹਤ ਕਾਮਿਆਂ ਦੀ ਰੋਗ-ਨਿਵਾਰਕ ਦਵਾਈ ਹਾਈਡ੍ਰੋਕਸੀਕਲੋਰੋਕੁਈਨ ਦੀ ਸਪਲਾਈ ਕਰਾਂਗੇ ।

Related posts

ਧਨਤੇਰਸ ਦੇ ਦਿਨ ਊਧਮਪੁਰ ‘ਚ ਦਰਦਨਾਕ ਹਾਦਸਾ, ਮੈਡੀਕਲ ਵਿਦਿਆਰਥੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ; 30 ਲੋਕ ਜ਼ਖਮੀ ਜਾਣਕਾਰੀ ਮੁਤਾਬਕ ਜ਼ਖਮੀਆਂ ‘ਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਵਿਸ਼ੇਸ਼ ਇਲਾਜ ਲਈ ਜੰਮੂ ਭੇਜਿਆ ਜਾ ਰਿਹਾ ਹੈ। ਊਧਮਪੁਰ ਦੀ ਡਿਪਟੀ ਕਮਿਸ਼ਨਰ ਸਲੋਨੀ ਰਾਏ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਹਸਪਤਾਲ ਦਾ ਦੌਰਾ ਕੀਤਾ।

On Punjab

Rail Roko Andolan : ਕਿਸਾਨਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ, ਅੰਮ੍ਰਿਤਸਰ-ਪਠਾਨਕੋਟ ਰੂਟ ਦੀਆਂ ਸਾਰੀਆਂ ਟ੍ਰੇਨਾਂ ਰੱਦ

On Punjab

ਚੰਡੀਗੜ੍ਹ ਕੰਸਰਟ ਮਗਰੋਂ ਏਪੀ ਢਿੱਲੋਂ ਤੇ ਦਿਲਜੀਤ ਵਿਚਾਲੇ ਬਹਿਸ ਛਿੜੀ

On Punjab