48.63 F
New York, US
April 20, 2024
PreetNama
ਖਾਸ-ਖਬਰਾਂ/Important News

ਟਰੰਪ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਵਧਾਉਣ ਲਈ ਪੀਐੱਮ ਮੋਦੀ ਨੂੰ ਕੀਤਾ ‘ਲੀਜਨ ਆਫ ਮੈਰਿਟ’ ਨਾਲ ਸਨਮਾਨਿਤ

ਸੰਯੁਕਤ ਰਾਸ਼ਟਰ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਭਾਰਤ ਤੇ ਅਮਰੀਕਾ ਦੀ ਰਣਨੀਤਕ ਸਾਂਝੇਦਾਰੀਆਂ ਨੂੰ ਵਧਾਉਣ ’ਚ ਉਨ੍ਹਾਂ ਦੀ ਲੀਡਰਸ਼ਿਪ ਲਈ ਅਮਰੀਕਾ ਦੇ ਇਕ ਉੱਚ ਸਨਮਾਨ ‘ਲੀਜਨ ਆਫ ਮੈਰਿਟ ’ ਨਾਲ ਨਵਾਜ਼ਿਆ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਸੀ ਓਬ੍ਰਾਇਨ ਨੇ ਇਸ ਦੀ ਜਾਣਕਾਰੀ ਦਿੱਤੀ। ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਮੋਦੀ ਦੀ ਵੱਲੋਂ ਮੈਡਲ ਮਨਜ਼ੂਰ ਕੀਤਾ ਹੈ।
ਓਬ੍ਰਾਇਨ ਨੇ ਟਵੀਟ ਕਰ ਕੇ ਕਿਹਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਲਡੀਰਸ਼ਿਪ ਰਾਹੀਂ ਅਮਰੀਕਾ-ਭਾਰਤ ਦੀ ਰਣਨੀਤਕ ਸਾਂਝੇਦਾਰੀ ਨੂੰ ਵਧਾਉਣ ਲਈ ‘ਲੀਜਨ ਆਫ ਮੈਰਿਟ’ ਪੇਸ਼ ਕੀਤਾ। ਅਮਰੀਕਾ ’ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪੀਐੱਮ ਮੋਦੀ ਵੱਲੋਂ ਮੈਡਲ ਮਨਜ਼ੂਰ ਕੀਤਾ। ਜ਼ਿਕਰਯੋਗ ਹੈ ਕਿ 20 ਜੁਲਾਈ 1942 ਨੂੰ ਕਾਂਗਰਸ ਦੁਆਰਾ ਲੀਜਨ ਆਫ ਮੈਰਿਟ ਮੈਡਲ ਦੀ ਸਥਾਪਨਾ ਕੀਤੀ ਗਈ ਸੀ।

ਲੀਜਨ ਆਫ ਮੈਰਿਟ’ ਕੀ ਹੈ?

ਇਹ ਅਮਰੀਕੀ ਫੌਜ, ਵਿਦੇਸ਼ੀ ਫੌਜ ਮੈਂਬਰਾਂ ਤੇ ਰਾਜਨੀਤਕ ਹਸਤੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਜਿਨ੍ਹਾਂ ਨੇ ਸ਼ਾਨਦਾਰ ਸੇਵਾਵਾਂ ਤੇ ਉਪਲਬਧੀਆਂ ਦੇ ਪ੍ਰਦਰਸ਼ਨ ’ਚ ਆਸਾਧਾਰਨ ਤੇ ਸ਼ਲਾਘਾਯੋਗ ਕੰਮ ਕੀਤੇ ਹੋਣ। ਇਹ ਸਰਵਉੱਚ ਫੌਜ ਮੈਡਲਾਂ ’ਚੋਂ ਇਕ ਹੈ ਜਿਸਨੂੰ ਵਿਦੇਸ਼ੀ ਅਧਿਕਾਰੀਆਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਲੀਜਨ ਆਫ ਮੈਰਿਟ ਮੈਡਲ ਇਕ ਫਾਈਵ-ਰੇ ਵਾਲਾ ਸਫੈਦ ਕ੍ਰਾਸ ਹੈ ਜਿਸ ਨੂੰ ਲਾਲ ਰੰਗ ਨਾਲ ਧਾਰਿਤ ਕੀਤਾ ਗਿਆ ਹੈ। ਇਸ ’ਚ 13 ਸਫੈਦ ਸਿਤਾਰਿਆਂ ਵਾਲੇ ਨੀਲੇ ਕੇਂਦਰ ਨਾਲ ਇਕ ਹਰੇ ਰੰਗ ਦੀ ਪੁਸ਼ਪਜਲੀ ਹੈ।

Related posts

ਆਪਣਿਆਂ ਹੱਥੋਂ ਬੇਇੱਜ਼ਤ ਹੋਣਾ ਪਿਆ

Pritpal Kaur

ਟਰੰਪ ਨੂੰ ਸ਼ੱਕ, ਚੀਨ ਸਰਕਾਰ ਨਾਲ ਮਿਲਕੇ ਕੰਮ ਕਰ ਰਿਹਾ ਗੂਗਲ

On Punjab

ਪਾਕਿਸਤਾਨ ਨੇ ਇਤਿਹਾਸ ‘ਚ ਪਹਿਲੀ ਵਾਰ ਕੀਤਾ ਸਵੀਕਾਰ ਕਿ ਬਲੋਚਿਸਤਾਨ ਮੰਗ ਰਿਹੈ ਆਜ਼ਾਦੀ, ਕਾਰਜਕਾਰੀ ਪ੍ਰਧਾਨ ਮੰਤਰੀ ਨੇ ਆਖੀ ਵੱਡੀ ਗੱਲ

On Punjab