PreetNama
ਖਾਸ-ਖਬਰਾਂ/Important News

ਟਰੰਪ ਨੇ ਕੋਰੋਨਾ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ, 2.3 ਖ਼ਰਬ ਡਾਲਰ ਦੇ ਸਹਾਇਤਾ ਬਿੱਲ ‘ਤੇ ਕੀਤੇ ਦਸਤਖ਼ਤ

ਸ਼ੁਰੂਆਤੀ ਖਿੱਚੋਤਾਣ ਪਿੱਛੋਂ ਅਖੀਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2.3 ਖ਼ਰਬ ਡਾਲਰ ਦੇ ਸਹਾਇਤਾ ਬਿੱਲ ‘ਤੇ ਦਸਤਖ਼ਤ ਕਰ ਦਿੱਤੇ। ਇਸ ਵਿਚ 900 ਅਰਬ ਡਾਲਰ ਦਾ ਕੋਰੋਨਾ ਰਾਹਤ ਪੈਕੇਜ ਵੀ ਸ਼ਾਮਲ ਹੈ। ਇਸ ਨਾਲ ਦੇਸ਼ ਦੇ ਲੱਖਾਂ ਲੋਕਾਂ ਨੂੰ ਫੌਰੀ ਰਾਹਤ ਮਿਲੀ ਹੈ। ਜੇਕਰ ਟਰੰਪ ਆਪਣੇ ਪਹਿਲੇ ਰੁਖ਼ ‘ਤੇ ਕਾਇਮ ਰਹਿੰਦੇ ਤਾਂ ਰੋਜ਼ਾਨਾ ਦੀਆਂ ਲੋੜਾਂ ਲਈ ਸੰਘਰਸ਼ ਕਰ ਰਹੇ ਲੱਖਾਂ ਅਮਰੀਕੀ ਲੋਕਾਂ ਨੂੰ ਮਿਲ ਰਹੀ ਸਰਕਾਰੀ ਸਹਾਇਤਾ ਰੁੱਕ ਜਾਂਦੀ। ਕਾਨੂੰਨ ਵਿਚ ਅਧਿਕਤਰ ਅਮਰੀਕੀਆਂ ਲਈ ਪ੍ਰਤੀ ਮਹੀਨੇ 600 ਡਾਲਰ ਦੇ ਭੁਗਤਾਨ ਦੀ ਵਿਵਸਥਾ ਕੀਤੀ ਗਈ ਹੈ। ਹੁਣ ਤਕ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ 20 ਜਨਵਰੀ ਨੂੰ ਅਹੁਦਾ ਛੱਡਣ ਵਾਲੇ ਟਰੰਪ ਨੇ ਅਖੀਰ ਕਾਨੂੰਨ ‘ਤੇ ਦਸਤਖ਼ਤ ਕਰਨ ਦਾ ਫ਼ੈਸਲਾ ਕਿਉਂ ਲਿਆ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ‘ਤੇ ਸੰਸਦ ਦੇ ਦੋਵਾਂ ਸਦਨਾਂ ਦਾ ਦਬਾਅ ਸੀ।

ਟਰੰਪ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਬਿੱਲ ‘ਤੇ ਇਸ ਲਈ ਦਸਤਖ਼ਤ ਕਰ ਰਿਹਾ ਹਾਂ ਤਾਂਕਿ ਬੇਰੁਜ਼ਗਾਰੀ ਭੱਤੇ ਨੂੰ ਬਹਾਲ ਕੀਤਾ ਜਾ ਸਕੇ, ਨੌਕਰੀ ਤੋਂ ਕੱਢੇ ਜਾਣ ਵਾਲੇ ਲੋਕਾਂ ਦੀ ਗਿਣਤੀ ਘੱਟ ਕੀਤੀ ਜਾ ਸਕੇ ਅਤੇ ਏਅਰਲਾਈਨ ਕਰਮਚਾਰੀਆਂ ਨੂੰ ਕੰਮ ‘ਤੇ ਵਾਪਸ ਲਿਆਇਆ ਜਾ ਸਕੇ। ਟਰੰਪ ਨੇ ਬਿੱਲ ‘ਤੇ ਦਸਤਖ਼ਤ ਕਰਨ ਦੇ ਨਾਲ ਆਪਣੇ ਪੁਰਾਣੇ ਇਤਰਾਜ਼ ਦੁਹਰਾਏ। ਉਨ੍ਹਾਂ ਨੇ ਇਕ ਵਾਰ ਫਿਰ ਹਰੇਕ ਅਮਰੀਕੀ ਨੂੰ ਦੋ ਹਜ਼ਾਰ ਡਾਲਰ ਦੇਣ ਦੀ ਮੰਗ ਕੀਤੀ। ਸੋਮਵਾਰ ਨੂੰ ਉਨ੍ਹਾਂ ਦੇ ਇਸ ਪ੍ਰਸਤਾਵ ‘ਤੇ ਸੈਨੇਟ ਵਿਚ ਵੋਟਿੰਗ ਹੋਵੇਗੀ। ਇਸ ਕਾਨੂੰਨ ਵਿਚ ਸਰਕਾਰੀ ਵਿਭਾਗਾਂ ਨੂੰ 1.4 ਖ਼ਰਬ ਡਾਲਰ ਦਿੱਤੇ ਜਾਣ ਦਾ ਵੀ ਵਿਵਸਥਾ ਕੀਤੀ ਗਈ ਹੈ। ਟਰੰਪ ਨੇ ਕਿਹਾ ਕਿ ਰਾਸ਼ਟਰਪਤੀ ਦੇ ਤੌਰ ‘ਤੇ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਦੇਸ਼ ਦੇ ਲੋਕਾਂ ਨੂੰ ਚੀਨੀ ਵਾਇਰਸ ਕਾਰਨ ਹੋਣ ਵਾਲੀ ਪਰੇਸ਼ਾਨੀ ਤੋਂ ਬਚਾਇਆ ਜਾਵੇ। ਡੈਮੋਕ੍ਰੇਟ ਸ਼ਾਸਿਤ ਰਾਜਾਂ ਵੱਲੋਂ ਅਪਣਾਈਆਂ ਗਈਆਂ ਨੀਤੀਆਂ ਨਾਲ ਕਈ ਕਾਰੋਬਾਰ ਬੰਦ ਹੋਏ ਹਨ। ਹਾਲਾਂਕਿ ਸਰਕਾਰੀ ਯਤਨਾਂ ਨਾਲ ਬਹੁਤ ਸਾਰੇ ਲੋਕ ਕੰਮ ‘ਤੇ ਵਾਪਸ ਆ ਗਏ ਹਨ ਪ੍ਰੰਤੂ ਮੇਰਾ ਕੰਮ ਤਦ ਤਕ ਪੂਰਾ ਨਹੀਂ ਹੋਵੇਗਾ ਜਦ ਤਕ ਹਰੇਕ ਵਿਅਕਤੀ ਕੰਮ ‘ਤੇ ਪਰਤ ਨਹੀਂ ਜਾਂਦਾ।

Related posts

ਟਰੰਪ ਦਾ ਦਾਅਵਾ: ਕੋਰੋਨਾ ਦੇ ਇਲਾਜ ਨੂੰ ਲੈਕੇ ਦੋ ਹਫ਼ਤਿਆਂ ‘ਚ ਦੇਵਾਂਗੇ ਵੱਡੀ ਖੁਸ਼ਖ਼ਬਰੀ, ਹੋਵੇਗਾ ਵੱਡਾ ਐਲਾਨ

On Punjab

USA ’ਚ ਕੋਰੋਨਾ ਪਾਜ਼ਿਟਿਵ ਦੇ ਸਭ ਤੋਂ ਵੱਧ ਮਾਮਲੇ, ਚੀਨ ਤੇ ਇਟਲੀ ਨੂੰ ਪਛਾੜਿਆ

On Punjab

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਕਿਸਦਾ ਕਬਜ਼ਾ ਤੇ ਹੁਣ ਕੌਣ ਮਾਰੇਗਾ ਬਾਜ਼ੀ

On Punjab