PreetNama
ਖਾਸ-ਖਬਰਾਂ/Important News

ਟਰੰਪ ਨੇ ਕੀਤਾ ਟਵੀਟ ਕਿਹਾ ਇੰਡੀਆ ਜਾਣ ਅਤੇ ਪੀਐਮ ਮੋਦੀ ਨੂੰ ਮਿਲਣ ਦੀ ਹੈ ਉਡੀਕ

Trump tweets: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਭਾਰਤ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਟਰੰਪ ਨੇ ਸ਼ਨੀਵਾਰ ਸਵੇਰੇ ਟਵੀਟ ਕਰਦਿਆਂ ਲਿਖਿਆ ਕਿ ਉਹ ਭਾਰਤ ਆਉਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਦਾ ਉਡੀਕ ਕਰ ਰਹੇ ਹਨ। ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ, ‘ਬਹੁਤ ਸਤਿਕਾਰਯੋਗ, ਮੈਨੂੰ ਲਗਦਾ ਹੈ?’ ਮਾਰਕ ਜ਼ੁਕਰਬਰਗ ਨੇ ਹਾਲ ਹੀ ਵਿਚ ਦੱਸਿਆ ਹੈ ਕਿ ‘ਡੋਨਾਲਡ ਜੇ. ਟਰੰਪ ਫੇਸਬੁੱਕ ‘ਤੇ ਨੰਬਰ 1 ਹਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੂਜੇ ਨੰਬਰ ‘ਤੇ ਹਨ।” ਰਾਸ਼ਟਰਪਤੀ ਟਰੰਪ ਨੇ ਆਪਣੇ ਟਵੀਟ ਵਿਚ ਕਿਹਾ ”ਅਸਲ ਵਿੱਚ ਮੈਂ ਦੋ ਹਫਤਿਆਂ ਵਿੱਚ ਭਾਰਤ ਜਾ ਰਿਹਾ ਹਾਂ। ਮੈਂ ਇਸ ਦੀ ਉਡੀਕ ਕਰ ਰਿਹਾ ਹਾਂ।”

ਇਹ ਪਹਿਲੀ ਵਾਰ ਨਹੀਂ ਹੋ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਚੀਜ਼ ਦਾ ਦਾਅਵਾ ਕੀਤਾ ਕਿ ਫੇਸਬੁਕ ‘ਤੇ ਪਾਪੁਲੈਰਿਟੀ ‘ਚ ਉਹ ਨੰਬਰ ਇਕ ‘ਤੇਹਨ ਅਤੇ ਮੋਦੀ ਨੰਬਰ ‘ਤੇ ਹਨ। ਪਿਛਲੇ ਮਹੀਨੇ CNBC TV ਦੀ ਇਕ ਇੰਟਰਵਿਊ ‘ਚ ਟਰੰਪ ਨੇ ਕਿਹਾ ਸੀ, ”ਮੈਂ ਫੇਸਬੁਕ ‘ ਤੇ ਨੰਬਰ 1 ਹਾਂ, ਤੇ ਤੁਸੀਂ ਜਾਣਦੇ ਹੋ ਨੰ. 2 ਕੌਣ ਹੈ? ਭਾਰਤ ਤੋਂ ਮੋਦੀ।” ਭਾਰਤ ਅਤੇ ਅਮਰੀਕਾ ਦੇ ਕੌਮੀ ਪ੍ਰਧਾਨਾਂ ਦੀ ਇਸ ਮੁਲਾਕਾਤ ਨੂੰ ਸੰਸਾਰ ਦੇ ਦੋ ਵੱਡੇ ਲੋਕਤੰਤਰਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇਕ ਵੱਡੇ ਉਪਰਾਲੇ ਵਜੋਂ ਦੇਖਿਆ ਜਾ ਰਿਹਾ ਹੈ। ਰਾਸ਼ਟਰਪਤੀ ਟਰੰਪ ਆਪਣੀ ਪਤਨੀ ਦੇ ਅਮੇਰਿਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ 24 ਤੇ 25 ਫਰਵਰੀ ਨੂੰ ਦੋ ਦਿਨਾ ਭਾਰਤ ਯਾਤਰਾ ‘ਤੇ ਆਉਣ ਵਾਲੇ ਹਨ, ਇਸ ਦੌਰਾਨ ਉਹ ਨਵੀਂ ਦਿੱਲੀ ਅਤੇ ਅਹਿਮਦਾਬਾਦ ਜਾਣਗੇ।

ਟਰੰਪ ਅਮਰੀਕਾ ਆਉਣ ਵਾਲੇ ਲਗਾਤਾਰ ਚੌਥੇ ਅਮਰੀਕੀ ਰਾਸ਼ਟਰਪਤੀ ਹੋਣਗੇ। ਗੁਜਰਾਤ ਦੇ ਅਹਿਮਦਾਬਾਦ ਪਹੁੰਚਣ ‘ਤੇ ਟਰੰਪ ਦੇ ਲੱਖਾਂ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤੇ ਜਾਣ ਦੀ ਉਮੀਦ ਹੈ। ਉਹ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ, ਨਵੇਂ ਬਣੇ ਮੋਟੇਰਾ ਸਟੇਡੀਅਮ ਵਿਖੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਤਿਹਾਸਕ ਭਾਸ਼ਣ ਦੇ ਸਕਦੇ ਹਨ।

Related posts

ਅਲ ਕਾਇਦਾ ਨੇ ਆਡੀਓ ਜਾਰੀ ਕਰ ਫੇਰ ਭੜਕਾਏ ਭਾਰਤੀ ਮੁਸਲਮਾਨ

On Punjab

ਕਰਤਾਰਪੁਰ ਵਰਗਾ ਲਾਂਘਾ ਖੋਲ੍ਹਣ ਨਾਲ ਜੁੜੇ ਪ੍ਰਸਤਾਵ ’ਤੇ ਮਕਬੂਜ਼ਾ ਕਸ਼ਮੀਰ ਕਰ ਰਿਹਾ ਪੜਤਾਲ

On Punjab

ਐਸਸੀ/ਐਸਟੀ ਵਰਗ ਲਈ ਸੁਪਰੀਮ ਕੋਰਟ ਦਾ ਵੱਡਾ ਫੈਸਲਾ

On Punjab