72.52 F
New York, US
August 5, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਟਰੰਪ ਨੂੰ ਬੰਗਲਾਦੇਸ਼ ’ਚ ਘੱਟ ਗਿਣਤੀਆਂ ਦੀ ਸੁਰੱਖਿਆ ਦੀ ਅਪੀਲ

ਵਾਸ਼ਿੰਗਟਨ-ਅਮਰੀਕਾ ਵਿੱਚ ਬੰਗਲਾਦੇਸ਼ੀ ਮੂਲ ਦੇ ਅਮਰੀਕੀ ਹਿੰਦੂ, ਬੋਧੀ ਅਤੇ ਈਸਾਈ ਭਾਈਚਾਰਿਆਂ ਦੇ ਲੋਕਾਂ ਨੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਬੰਗਲਾਦੇਸ਼ ਵਿੱਚ ਧਾਰਮਿਕ ਤੇ ਨਸਲੀ ਘੱਟ-ਗਿਣਤੀਆਂ ਖ਼ਿਲਾਫ਼ ਜਾਰੀ ਅੱਤਿਆਚਾਰਾਂ ਸਬੰਧੀ ਦਖ਼ਲ ਦੇਣ ਦੀ ਅਪੀਲ ਕੀਤੀ। ਉਨ੍ਹਾਂ ਟਰੰਪ ਨੂੰ ਬੰਗਲਾਦੇਸ਼ ਵਿੱਚ ਉਨ੍ਹਾਂ ਦੀ ਸੁਰੱਖਿਆ ਲਈ ਮਦਦ ਦੀ ਅਪੀਲ ਕੀਤੀ। ਹਿੰਦੂ ਸੰਤ ਚਿਨਮਯ ਕ੍ਰਿਸ਼ਨਾ ਦਾਸ ਦੀ ਫੌਰੀ ਰਿਹਾਈ ਯਕੀਨੀ ਬਣਾਉਣ ਲਈ ਟਰੰਪ ਨੂੰ ਅਪੀਲ ਕਰਦਿਆਂ ਸਮੂਹ ਭਾਈਚਾਰੇ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਕੱਟੜਵਾਦ ਦਾ ਖ਼ਤਰਾ ਵਧ ਰਿਹਾ ਹੈ। ਟਰੰਪ ਦੇ ਨਾਮ ਦਿੱਤੇ ਮੰਗ ਪੱਤਰ ’ਚ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਦੀਆਂ ਸ਼ਾਂਤੀ ਮੁਹਿੰਮਾਂ ਵਿੱਚ ਬੰਗਲਾਦੇਸ਼ ਦੀ ਭਾਗੀਦਾਰੀ ਨੂੰ ਅੰਦਰੂਨੀ ਨਸਲੀ ਅਤੇ ਧਾਰਮਿਕ ਅਤਿਆਚਾਰ ਦੇ ਖਾਤਮੇ ਨਾਲ ਜੋੜਨ ਦਾ ਸੁਝਾਅ ਦਿੱਤਾ ਹੈ। ਪ੍ਰੈੱਸ ਨੂੰ ਜਾਰੀ ਬਿਆਨ ਮੁਤਾਬਕ ਮੰਗ ਪੱਤਰ ਵਿੱਚ ਘੱਟ ਗਿਣਤੀਆਂ ਅਤੇ ਉੱਥੇ ਦੇ ਮੂਲ ਬਾਸ਼ਿੰਦਿਆਂ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦੇਣ ਲਈ ਇੱਕ ਵਿਆਪਕ ਘੱਟ ਗਿਣਤੀ ਸੁਰੱਖਿਆ ਕਾਨੂੰਨ ਦੀ ਵੀ ਤਜਵੀਜ਼ ਰੱਖੀ ਗਈ ਹੈ।

ਬਿਆਨ ਅਨੁਸਾਰ, ਮੁੱਖ ਸਿਫ਼ਾਰਸ਼ਾਂ ਵਿੱਚ ਘੱਟ ਗਿਣਤੀ ਭਾਈਚਾਰਿਆਂ ਲਈ ਸੁਰੱਖਿਅਤ ਖੇਤਰਾਂ ਦੀ ਸਥਾਪਨਾ, ਘੱਟ ਗਿਣਤੀਆਂ ਲਈ ਵੱਖਰੀ ਚੋਣ ਵਿਵਸਥਾ ਅਤੇ ਧਾਰਮਿਕ ਰੀ

Related posts

ਫੜਨਵੀਸ ਦੇ ਅਸਤੀਫ਼ੇ ਮਗਰੋਂ ਉਧਵ ਠਾਕਰੇ ਚੁੱਕਣਗੇ CM ਅਹੁਦੇ ਦੀ ਸਹੁੰ !

On Punjab

ਨੈੱਟਫ਼ਲਿਕਸ ਲੜੀ ‘ਆਈਸੀ-814 ਦ ਕੰਧਾਰ’ ਹਾਈਜੈਕ ’ਤੇ ਰੋਕ ਲਾਉਣ ਦੀ ਅਪੀਲ ਵਾਪਸ ਲਈ

On Punjab

Budget Session 2023 : ਕਾਂਗਰਸ ਦਾ ਪੀਐਮ ਮੋਦੀ ’ਤੇ ਹਮਲਾ, ਖੜਗੇ ਬੋਲੇ – ਕਈ ਮੁੱਦਿਆਂ ’ਤੇ ਨਹੀਂ ਦਿੱਤਾ ਜਵਾਬ

On Punjab