PreetNama
ਸਿਹਤ/Health

ਟਮਾਟਰ ਖਾਣ ਨਾਲ ਮਿਲੇਗਾ ਖ਼ਤਰਨਾਕ ਬਿਮਾਰੀਆਂ ਤੋਂ ਛੁਟਕਾਰਾ…

ਹਰੀਆਂ ਸਬਜੀਆਂ ਅਤੇ ਸਲਾਦ ਖਾਣਾ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ। ਅੱਜ ਦੀ ਇਸ ਲਾਇਫਸਟਾਇਲ ‘ਚ ਹੈਲਦੀ ਰਹਿਣਾ ਬਹੁਤ ਜਰੂਰੀ ਹੈ। ਇਸਦੇ ਲਈ ਆਪਣੀ ਡਾਇਟ ‘ਚ ਜਿੰਨਾ ਹੋ ਸਕੇ ਹੈਲਦੀ ਚੀਜਾਂ ਦਾ ਇਸਤੇਮਾਲ ਜਰੂਰ ਕਰੋ। ਆਪਣੀ ਡਾਇਟ ‘ਚ ਕੁੱਝ ਅਜਿਹੀਆਂ ਚੀਜਾਂ ਦਾ ਸੇਵਨ ਜ਼ਰੂਰ ਕਰੋ, ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਤੁਹਾਨੂੰ ਬਚਾਉਂਦੀ ਹੈ।

ਕੀ ਤੁਹਾਨੂੰ ਪਤਾ ਹੈ ਕਿ ਟਮਾਟਰ ਤੁਹਾਡੇ ਚੰਗੀ ਸਿਹਤ ਲਈ ਬਹੁਤ ਜ਼ਿਆਦਾ ਲਾਭਕਾਰੀ ਹੈ। ਉਂਜ ਤਾਂ ਫਲ ਅਤੇ ਸਬਜ਼ੀਆਂ ਖਾਣ ਨਾਲ ਸਿਹਤ ਅਤੇ ਇਮਿਊਨਿਟੀ ਦੋਨੋ ਵਧੀਆ ਰਹਿੰਦੇ ਹਨ।ਪਰ ਟਮਾਟਰ ਵਿਸ਼ੇਸ਼ ਰੂਪ ਨਾਲ ਹੈਲਥ ਲਈ ਕਾਫ਼ੀ ਜ਼ਿਆਦਾ ਫਾਇਦੇਮੰਦ ਹੈ। ਤੁਹਾਨੂੰ ਦੱਸ ਦੇਈਏ ਕਿ ਟਮਾਟਰ ਖਾਣ ਨਾਲ ਲੀਵਰ ਦੇ ਕੈਂਸਰ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ। ਟਮਾਟਰ ਚ ਲਾਇਕੋਪੀਨ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਸਟਰਾਂਗ ਐਂਟੀਆਕਸੀਡੈਂਟ,ਐਂਟੀਇੰਫਲੇਮੈਟਰੀ ਅਤੇ ਐਂਟੀ ਕੈਂਸਰ ਏਜੰਟ ਹੈ। ਟਮਾਟਰ ਨੂੰ ਆਪਣੀ ਡਾਇਟ ‘ਚ ਸ਼ਾਮਿਲ ਕਰਣ ਨਾਲ ਫੈਟੀ ਲੀਵਰ ਡਿਜੀਜ, ਜਲਨ ਅਤੇ ਲੀਵਰ ਕੈਂਸਰ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ। ਟਮਾਟਰ ਕੈਲਸ਼ੀਅਮ ਨਾਲ ਵੀ ਭਰਪੂਰ ਹੁੰਦਾ ਹੈ।ਟਮਾਟਰ ਨੇਮੀ ਰੂਪ ਨਾਲ ਖਾਣ ਨਾਲ ਸਰੀਰ ਵਿੱਚ ਕੈਲਸ਼ੀਅਮ ਤੇ ਵਿਟਾਮਿਨ ਦੀ ਕਮੀ ਪੂਰੀ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਟਮਾਟਰ 5 ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦਾ ਹੈ। ਰੋਜਾਨਾ ਕਿਚਨ ਵਿੱਚ ਇਸਤੇਮਾਲ ਹੋਣ ਵਾਲਾ ਟਮਾਟਰ ਪ੍ਰਾਸਟੈੱਟ ਕੈਂਸਰ, ਓਵੇਰਿਅਨ ਕੈਂਸਰ, ਲੰਗਸ ਕੈਂਸਰ, ਢਿੱਡ ਦੇ ਕੈਂਸਰ ਅਤੇ ਹੱਡੀਆਂ ਦੇ ਕੈਂਸਰ ਹੋਣ ਦਾ ਖ਼ਤਰਾ ਘੱਟ ਕਰ ਦਿੰਦਾ ਹੈ।ਦਰਅਸਲ ਟਮਾਟਰ ‘ਚ ਮੌਜੂਦ ਲਾਇਕੋਪੀਨ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ। ਟਮਾਟਰ ਵਿੱਚ ਕਾਰਬੋਹਾਇਡਰੇਟ ਅਤੇ ਸਟਾਰਚ ਘੱਟ ਹੁੰਦਾ ਹੈ ਅਤੇ ਇਸਦਾ ਗਲਾਇਸੇਮਿਕ ਇੰਡੇਕਸ ਵੀ ਬਹੁਤ ਘੱਟ ਹੁੰਦਾ ਹੈ।ਆਪਣੇ ਡਾਇਟ ‘ਚ ਟਮਾਟਰ ਨੂੰ ਸ਼ਾਮਿਲ ਕਰਣ ਨਾਲ ਖੂਨ ‘ਚ ਲਿਪਿਡ ਪੈਰੋਕਸਿਡੇਸ਼ਨ ‘ਚ ਕਮੀ ਆਉਂਦੀ ਹੈ ਜਿਸਦੇ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਣ ‘ਚ ਮਦਦ ਮਿਲਦੀ ਹੈ।

Related posts

ਜਾਣੋ Vitamin C ਦੀ ਕਮੀ ਲਈ ਕਿਹੜੀਆਂ ਚੀਜ਼ਾਂ ਦਾ ਸੇਵਨ ਹੈ ਜ਼ਰੂਰੀ ?

On Punjab

Sun Melon Benefits : ਸਰੀਰ ਨੂੰ ਹਾਈਡਰੇਟ ਰੱਖਣ ਦੇ ਨਾਲ-ਨਾਲ ਵਾਲਾਂ ਦਾ ਝੜਨਾ ਵੀ ਘੱਟ ਕਰਦੈ ਇਹ ਫ਼ਲ

On Punjab

Amazing Health Benefits of Barley: ਸੱਤੂ ਹੈ ਜਿਥੇ ਤੰਦਰੁਸਤੀ ਹੈ ਉਥੇ, ਇਨ੍ਹਾਂ ਬਿਮਾਰੀਆਂ ’ਚ ਹੈ ਰਾਮਬਾਣ

On Punjab