PreetNama
ਸਮਾਜ/Social

ਝੱਖੜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਆਰਜ਼ੀ ਸ਼ਾਮਿਆਨੇ ਉਖਾੜੇ

ਬੀਤੀ ਰਾਤ ਤੇਜ਼ ਹਵਾਵਾਂ ਤੇ ਭਾਰੀ ਝੱਖੜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਲੱਗੇ ਸੰਗਤ ਦੀ ਸਹੂਲਤ ਲਈ ਆਰਜ਼ੀ ਸ਼ਮਿਆਨੇ ਉਖੇੜ ਦਿੱਤੇ। ਇਹ ਆਰਜ਼ੀ ਸ਼ਮਿਆਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਜਿੱਥੇ ਦਰਸ਼ਨੀ ਡਿਓੜੀ ਦੇ ਬਾਹਰ ਵਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਹਰਲੇ ਪਾਸੇ ਲਗਾਏ ਗਏ ਹਨ। ਉੱਥੇ ਹੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਬਾਹਰ ਵਿਖੇ ਵੀ ਆਰਜ਼ੀ ਤੌਰ ਤੇ ਸ਼ਾਮਿਆਨੇ ਲਗਾਏ ਗਏ ਸਨ। ਗਰਮੀ ਤੋਂ ਬਚਾਅ ਲਈ ਲਗਾਏ ਸ਼ਮਿਆਨੇ ਬੀਤੀ ਰਾਤ ਆਏ ਝੱਖੜ ਨੇ ਉਖੇੜ ਦਿੱਤੇ ਸਨ। ਝੱਖੜ ਕਾਰਨ ਭਾਵੇਂ ਸਾਰੇ ਸ਼ਮਿਆਨੇ ਉਖੜ ਗਏ, ਪਰ ਫਿਰ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Related posts

ਮੈਟਾ ਏਆਈ ਦੇ ਅਲਰਟ ਕਾਰਨ ਪੁਲੀਸ ਨੇ ਨੌਜਵਾਨ ਲੜਕੀ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ

On Punjab

ਆਸਟ੍ਰੇਲੀਆ ‘ਚ ਹਿੰਦੂ ਮੰਦਰ ‘ਤੇ ਫਿਰ ਹਮਲਾ, ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜ, ਲਿਖੇ ਦੇਸ਼ ਵਿਰੋਧੀ ਨਾਅਰੇ

On Punjab

ਸੱਤ ਛੜਿਆਂ ਦੇ ਕੈਨੇਡਾ ਵਸਣ ਦੀਆਂ ਸੱਧਰਾਂ ’ਤੇ ‘ਡਾਕਾ’

On Punjab