PreetNama
ਖਾਸ-ਖਬਰਾਂ/Important News

ਝੂਠੇ ਮੁਕਾਬਲੇ ਮਾਮਲੇ ਵਿਚ ਨਾਮਜ਼ਦ 21 ਪੁਲਿਸ ਮੁਲਾਜ਼ਮਾਂ ਖਿਲਾਫ਼ ਦੋਸ਼ ਤੈਅ

ਝੂਠੇ ਮੁਕਾਬਲੇ ਮਾਮਲੇ ਵਿਚ ਨਾਮਜ਼ਦ 21 ਪੁਲਿਸ ਮੁਲਾਜ਼ਮਾਂ ਖਿਲਾਫ਼ ਦੋਸ਼ ਤੈਅ

ਤਕਰੀਬਨ 26 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿਚ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਨਾਮਜ਼ਦ 21 ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ਼ ਦੋਸ਼ ਤੈਅ ਕੀਤੇ ਹਨ ਜਦਕਿ ਇਕ ਸੇਵਾਮੁਕਤ ਐੱਸਪੀ ਗੁਰਸ਼ਰਨ ਸਿੰਘ ਨੂੰ ਕੇਸ ’ਚੋਂ ਡਿਸਚਾਰਜ ਕੀਤਾ ਗਿਆ ਹੈ। ਇਹ ਮਾਮਲਾ ਤਰਨਤਾਰਨ ਇਲਾਕੇ ਵਿਚ 1993 ਵਿਚ ਹੋਏ ਝੂਠੇ ਪੁਲਿਸ ਮੁਕਾਬਲੇ ਨਾਲ ਸਬੰਧਤ ਹੈ। ਉਸ ਵੇਲੇ ਗੁਰਸ਼ਰਨ ਸਿੰਘ ਤਰਨਤਾਰਨ ਥਾਣੇ ਦਾ ਐੱਸਐਚਓ ਸੀ।

ਇਸ ਮਾਮਲੇ ਵਿਚ ਸੀਆਈਏ ਇੰਸਪੈਕਟਰ ਸੰਤ ਕੁਮਾਰ, ਤਤਕਾਲੀ ਇੰਸਪੈਕਟਰ ਬਖ਼ਸ਼ੀਸ਼ ਸਿੰਘ, ਸਬ ਇੰਸਪੈਕਟਰ ਸਮਸ਼ੇਰ ਸਿੰਘ, ਏਐੱਸਆਈ ਦਵਿੰਦਰ ਸਿੰਘ, ਸ੍ਰੀ ਗੋਪਾਲ, ਗੁਰਨਾਮ ਸਿੰਘ, ਹੌਲਦਾਰ ਇਕਬਾਲ ਸਿੰਘ, ਸਿਪਾਹੀ ਗੁਰਜੰਟ ਸਿੰਘ, ਗੁਰਸੇਵਕ ਸਿੰਘ, ਗੁਲਜ਼ਾਰਾ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਬ੍ਰਹਮ ਦਾਸ, ਸੁਰਜੀਤ ਸਿੰਘ, ਰਾਮ ਸਿੰਘ, ਸੁਖਦੇਵ ਸਿੰਘ, ਐਸਪੀਓ ਜਸਪਾਲ ਸਿੰਘ, ਨਰਿੰਦਰਪਾਲ ਸਿੰਘ, ਗੁਰਬਚਨ ਸਿੰਘ ਸ਼ਾਮਲ ਹਨ। ਇਨ੍ਹਾਂ ਨੇ ਗੁਰਪ੍ਰਤਾਪ ਸਿੰਘ (17 ਸਾਲ) ਪੁੱਤਰ ਕੰਵਰਜੀਤ ਸਿੰਘ ਵਾਸੀ ਪਿੰਡ ਵਾਲੀਪੁਰ (ਤਰਨ ਤਾਰਨ) ਨੂੰ ਘਰੋਂ ਚੁੱਕ ਲਿਆ ਸੀ। ਗੁਰਪ੍ਰਤਾਪ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿੱਚ ਬਾਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਉਸ ਨੂੰ ਝੂਠੇ ਕੇਸ ਵਿੱਚ ਫਸਾ ਕੇ ਕਈ ਦਿਨ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਸੀ।

Related posts

ਕਾਮੇਡੀਅਨ ਅਪੂਰਵਾ ਮੁਖੀਜਾ ਨੇ ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਹਟਾਈਆਂ

On Punjab

ਇਰਾਨ-ਅਮਰੀਕਾ ਤਣਾਅ ਕਰਕੇ ਭਾਰਤੀ ਬਾਸਮਤੀ ਚੌਲ ਉਦਯੋਗ ਨੂੰ ਰਗੜਾ

On Punjab

ਨਿਊਯਾਰਕ ਨੂੰ ਸਿੱਧੀਆਂ ਉਡਾਣਾਂ ‘ਤੇ ਬ੍ਰੇਕ, ਬਾਲਾਕੋਟ ਏਅਰਸਟ੍ਰਾਈਕ ਦਾ ਅਸਰ

On Punjab