67.21 F
New York, US
August 27, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜੰਗਬੰਦੀ ਦੇ ਬਾਵਜੂਦ ਸਿੰਧ ਜਲ ਸੰਧੀ ਮੁਲਤਵੀ ਰਹੇਗੀ: ਸੂਤਰ

ਨਵੀਂ ਦਿੱਲੀ- ਸਰਕਾਰੀ ਸੂਤਰਾਂ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ (Pahalgam terror attack) ਤੋਂ ਬਾਅਦ ਸਿੰਧ ਜਲ ਸੰਧੀ (Indus Waters Treaty) ਨੂੰ ਮੁਲਤਵੀ ਰੱਖਣ ਸਮੇਤ ਭਾਰਤ ਦੇ ਪਾਕਿਸਤਾਨ ਵਿਰੁੱਧ ਐਲਾਨੇ ਗਏ ਦੰਡਕਾਰੀ ਕਦਮ ਤੇ ਉਪਾਅ ਲਾਗੂ ਰਹਿਣਗੇ। ਇਹ ਸਪੱਸ਼ਟੀਕਰਨ ਭਾਰਤ ਅਤੇ ਪਾਕਿਸਤਾਨ ਵੱਲੋਂ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਰੋਕਣ, ਆਪਣੀਆਂ ਫੌਜਾਂ ਵਿਚਕਾਰ ਦੁਸ਼ਮਣੀ ਨੂੰ ਖਤਮ ਕਰਨ ਬਾਰੇ ਇੱਕ ਸਮਝੌਤਾ ਕਰਨ ਤੋਂ ਬਾਅਦ ਆਇਆ ਹੈ।

ਸੂਤਰਾਂ ਨੇ ਕਿਹਾ ਕਿ 23 ਅਪਰੈਲ ਨੂੰ ਪਾਕਿਸਤਾਨ ਵਿਰੁੱਧ ਐਲਾਨੇ ਗਏ ਭਾਰਤ ਦੇ ਉਪਾਅ ਅਮਲ ਵਿਚ ਰਹਿਣਗੇ। ਸੂਤਰਾਂ ਨੇ ਅੱਗੇ ਕਿਹਾ ਕਿ ਅੱਤਵਾਦ ਸਜ਼ਾ ਤੋਂ ਬਿਨਾਂ ਨਹੀਂ ਬਚੇਗਾ ਅਤੇ ਅੱਤਵਾਦ ‘ਤੇ ਭਾਰਤ ਦਾ ਇਰਾਦਾ ਦ੍ਰਿੜ੍ਹ ਰਹੇਗਾ।

ਦੁਸ਼ਮਣੀ ਨੂੰ ਖਤਮ ਕਰਨ ਬਾਰੇ ਦੋਵਾਂ ਧਿਰਾਂ ਵਿਚਕਾਰ ਹੋਈ ਸਮਝ ਸਬੰਧੀ ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਨੇ ਇਸਨੂੰ ਦੁਵੱਲੀ ਵਿਵਸਥਾ ਕਰਾਰ ਦਿੱਤਾ ਹੈ।

ਗ਼ੌਰਤਲਬ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗਬੰਦੀ ਦਾ ਐਲਾਨ ਕਰਨ ਵਾਲੇ ਪਹਿਲੇ ਵਿਅਕਤੀ ਸਨ ਅਤੇ ਉਨ੍ਹਾਂ ਇਸ ਦਾ ਸਿਹਰਾ ਲੈਣ ਦਾ ਦਾਅਵਾ ਕੀਤਾ। ਉਨ੍ਹਾਂ ਇਸ ਸਬੰਧੀ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ, “ਅਮਰੀਕਾ ਦੀ ਵਿਚੋਲਗੀ ਵਿੱਚ ਰਾਤ ਭਰ ਚੱਲੀ ਗੱਲਬਾਤ ਤੋਂ ਬਾਅਦ, ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਪੂਰੀ ਅਤੇ ਫ਼ੋਰੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ।”

ਉਨ੍ਹਾਂ ਆਪਣੇ ਸੋਸ਼ਲ ਮੀਡੀਆ ਟਰੁੱਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਹੋਰ ਕਿਹਾ, “ਦੋਵਾਂ ਦੇਸ਼ਾਂ ਨੂੰ ਸਮਝਦਾਰੀ ਅਤੇ ਮਹਾਨ ਬੁੱਧੀ ਦੀ ਵਰਤੋਂ ਕਰਨ ‘ਤੇ ਵਧਾਈਆਂ। ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ!”

Related posts

ਕੋਰੋਨਾ ਦੇ ਖ਼ਤਮ ਹੋਣ ਦੇ ਬਾਅਦ ਹੋਵੇਗਾ ਬਦਲਾਅ, ਭੀੜ ‘ਚ ਜਾਣ ਤੋਂ ਬਚਣਗੇ 46% ਲੋਕ : ਸਰਵੇ

On Punjab

ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਖੋਲ੍ਹਿਆ ਆਪਣੀ ਕਾਰਗੁਜ਼ਾਰੀ ਦਾ ਚਿੱਠਾ

On Punjab

ਨਨਕਾਣਾ ਸਾਹਿਬ ਹਮਲੇ ਦਾ ਦੋਸ਼ੀ ਇਮਰਾਨ ਚਿਸ਼ਤੀ ਗ੍ਰਿਫਤਾਰ

On Punjab