PreetNama
ਸਮਾਜ/Social

ਜੇ ਤੁੂੰ ਦਿਲੋ ਸਾਡਾ ਕਦੇ ਭੋਰਾ ਕਰਿਆ ਵੇ ਹੁੰਦਾ

ਜੇ ਤੁੂੰ ਦਿਲੋ ਸਾਡਾ ਕਦੇ ਭੋਰਾ ਕਰਿਆ ਵੇ ਹੁੰਦਾ
ਹੱਥ ਗੈਰਾਂ ਵੱਲ ਤੈਨੂੰ ਵੇ ਵਧਾਉਣਾ ਨਹੀਂ ਸੀ ਪੈਂਦਾ
ਜੇ ਤੂੰ ਰੋਕ ਲੈਂਦਾ ਮੈਨੂੰ ਇੱਕ ਵਾਰ ਜਾਦੀ ਨੂੰ
ਵੇ ਤੈਨੂੰ ਹੋਰ ਕੋਈ ਜਿੰਦਗੀ ਚ ਲਿਆਉਂਣਾ ਨਹੀਂ ਸੀ ਪੈਂਦਾ
ਤੂੰ ਕਦੇ ਸੋਚਿਆ ਹੁੰਦਾ ਜੇ ਮੇਰੇ ਕਮਲੀ ਦੇ ਬਾਰੇ
ਵੇ ਤੈਨੂੰ ਭੁੱਬਾ ਮਾਰ ਮਾਰ ਕਦੇ ਰੋਣਾਂ ਨਹੀਂ ਸੀ ਪੈਂਦਾ
ਵੇ ਭਾਵੇ ਦੁੱਖ ਮੈਨੂੰ ਆਪਣੇ ਤੂੰ ਤੋਹਫਿਆਂ ਚ ਦਿੰਦਾ
ਤੈਨੂੰ ਖੁਸ਼ੀ ਆਪਣੇ ਲਈ ਕਿਸੇ ਨੂੰ ਭੁਲਾਉਣਾ ਨਹੀਂ ਸੀ ਪੈਂਦਾ
ਤੇਰੀ ਜ਼ਿੰਦਗੀ ਚ ਦੇ ਦਿੰਦਾ ਮੈਨੂੰ ਕੋਨਾਂ ਛੋਟਾ ਜਿਹਾ
ਮਹਿਲ ਤਾਰਿਆਂ ਦਾ ਤੈਨੂੰ ਵੇ ਬਨਾਉਣਾ ਨਹੀਂ ਸੀ ਪੈਂਦਾ
ਰਹਿੰਦਾ ਹੋਰਾਂ ਵਾਗੂੰ ਵੇ ਤੂੰ ਵੀ ਆਪਣਿਆਂ ਦੇ ਨਾਲ
ਇੰਝ ਪਲ ਪਲ ਮਰਕੇ ਜਿਉਣਾ ਨਹੀਂ ਸੀ ਪੈਂਦਾ
ਜੇ ਤੂੰ ਕਦੇ ਵੀ ਭੁਲੇਖੇ ਨਾਲ ਮੇਰੇ ਹਾਲ ਪੁੱਛ ਲੈਂਦਾ
ਵੇ ਹਾਲ ਕਮਲੀ ਦਾ ਲਿਖ ਕੇ ਸੁਨਾਉਣਾ ਨਹੀਂ ਸੀ ਪੈਂਦਾ
“ਘੁੰਮਣ ਆਲਿਆ”ਤੂੰ ਰਹਿੰਦਾ ਪਹਿਲਾਂ ਵਾਗੂੰ ਆਮ ਹੀ
ਨਾਮ ਸਾਇਰੀ ਵਿੱਚ ਤੈਨੂੰ ਕਦੇ ਲਿਆਉਣਾਂ ਨਹੀਂ ਸੀ ਪੈਂਦਾ
ਨਾਮ ਸਾਇਰੀ ਵਿੱਚ ਤੈਨੂੰ ਕਦੇ ਲਿਆਉਣਾਂ ਨਹੀਂ ਸੀ ਪੈਂਦਾ
??ਜੀਵਨ ਘੁੰਮਣ (ਬਠਿੰਡਾ)

Related posts

ਦੀਵਾ ਵੀ ਮੱਧਮ ਪੈ ਗਿਅਾ

Pritpal Kaur

ਮੁੱਖ ਮੰਤਰੀ ਵੱਲੋਂ ਹੜ੍ਹ ਪੀੜਤਾਂ ਲਈ ਮੁਆਵਜ਼ਾ ਰਾਸ਼ੀ ਜਾਰੀ

On Punjab

ਸ਼ਿਮਲਾ ‘ਚ ਬਰਫ਼ਬਾਰੀ ਦਾ ਦੌਰ ਫੇਰ ਸ਼ੁਰੂ,ਟੁੱਟਾ 12 ਸਾਲਾਂ ਦਾ ਰਿਕਾਰਡ

On Punjab