60.26 F
New York, US
October 23, 2025
PreetNama
ਸਿਹਤ/Health

ਜੇ ਛਿੱਕਾਂ ਤੋਂ ਪਰੇਸ਼ਾਨ ਹੋ ਤਾਂ ਕਰੋ ਇਹ ਉਪਾਅ

ਛਿੱਕਾਂ ਆਉਣ ਦਾ ਕਾਰਨ ਮੌਸਮੀ ਤਬਦੀਲੀ, ਕਿਸੇ ਚੀਜ਼ ਤੋਂ ਐਲਰਜੀ, ਮਿਰਚ ਮਸਾਲੇ ਜਾਂ ਧੂੜ-ਮਿੱਟੀ ਨੱਕ ਨੂੰ ਚੜ੍ਹਨਾ, ਸੂਰਜ ਵੱਲ ਇਕ-ਟੱਕ ਦੇਖਣ ਨਾਲ, ਪੁਰਾਣਾ ਜ਼ੁਕਾਮ ਜਾਂ ਦਿਮਾਗ਼ੀ ਕਮਜ਼ੋਰੀ ਹੋਣ ਤੇ ਅੱਜ-ਕੱਲ੍ਹ ਸਰਦੀ ਦੇ ਮੌਸਮ ਕਾਰਨ ਵੀ ਛਿੱਕਾਂ ਆ ਸਕਦੀਆਂ ਹਨ। ਸਰਦੀਆਂ ਆਪਣੇ ਜੋਬਨ ਵੱਲ ਵਧ ਰਹੀਆਂ ਹਨ। ਕਈ ਲੋਕ ਬਿਨਾਂ ਮੂੰਹ ਢਕੇ ਸਫ਼ਰ ਕਰਦੇ ਹਨ ਜਿਵੇਂ, ਬਾਈਕ ਚਲਾਉਣ ਸਮੇਂ ਮੂੰਹ ਨਾ ਢਕਣਾ ਜਾਂ ਬੱਸ ‘ਚ ਸਫ਼ਰ ਕਰਦਿਆਂ ਖਿੜਕੀ ਖੋਲ੍ਹ ਕੇ ਬੈਠਣ ਨਾਲ ਠੰਢ ਲੱਗਣ ਕਾਰਨ ਛਿੱਕਾਂ ਆ ਸਕਦੀਆਂ ਹਨ। ਸਰਦੀਆਂ ‘ਚ ਇਸ ਤੋਂ ਬਚਣ ਲਈ ਸਫ਼ਰ ਕਰਦੇ ਸਮੇਂ ਕਿਸੇ ਗਰਮ ਕੱਪੜੇ ਨਾਲ ਮੂੰਹ ਢਕ ਲੈਣਾ ਬਿਹਤਰ ਹੈ। ਘੱਟ ਛਿੱਕਾਂ ਆਉਣ ਤਾਂ ਸਰੀਰ ਲਈ ਕੋਈ ਨੁਕਸਾਨ ਵਾਲੀ ਗੱਲ ਨਹੀਂ ਪਰ ਜੇ ਤੁਹਾਨੂੰ ਲਗਾਤਾਰ ਛਿੱਕਾਂ ਆ ਰਹੀਆਂ ਹਨ ਤਾਂ ਇਹ ਦਿਮਾਗ਼ ਲਈ ਹਾਨੀਕਾਰਕ ਹੋ ਸਕਦੀਆਂ ਹਨ। ਜੇ ਤੁਹਾਨੂੰ ਜ਼ਿਆਦਾ ਛਿੱਕਾਂ ਆਉਂਦੀਆਂ ਹਨ ਤਾਂ ਇਸ ਦਾ ਤੁਰੰਤ ਇਲਾਜ ਕਰਵਾਉਣਾ ਬਿਹਤਰ ਹੋਵੇਗਾ। 

Related posts

ਜੇਕਰ ਘਟਾਉਣਾ ਹੈ ਮੋਟਾਪਾ ਤਾਂ ਪੀਓ Lemon Tea

On Punjab

ਲਾਲ ਮਿਰਚ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਫ਼ਾਇਦੇ

On Punjab

International Tea Day 2020: ਚਾਹ ਨਾਲ ਜੁੜੇ ਇਹ ਫਾਇਦੇ ਤੇ ਨੁਕਸਾਨ ਨਹੀਂ ਜਾਣਦੇ ਹੋਵੇਗੇ ਤੁਸੀਂ!

On Punjab