51.55 F
New York, US
March 21, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਿੰਦਰ ਦੀ ‘ਸੇਫਟੀ ਕਿੱਟ’ ਨੂੰ ਸਾਹਿਤ ਅਕਾਦਮੀ ਪੁਰਸਕਾਰ

ਨਵੀਂ ਦਿੱਲੀ- ਸਾਹਿਤ ਅਕਾਦਮੀ ਨੇ ਸਾਲ 2025 ਲਈ ਸਾਹਿਤ ਅਕਾਦਮੀ ਪੁਰਸਕਾਰਾਂ ਲਈ ਲੇਖਕਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਅੰਗਰੇਜ਼ੀ ’ਚ ਲੇਖਕ ਤੇ ਸਾਬਕਾ ਸਫ਼ੀਰ ਨਵਤੇਜ ਸਰਨਾ ਅਤੇ ਹਿੰਦੀ ਲੇਖਕ ਮਮਤਾ ਕਾਲੀਆ ਨੂੰ ਇਹ ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ। ਪੰਜਾਬੀ ’ਚ ਸਾਹਿਤ ਅਕਾਦਮੀ ਪੁਰਸਕਾਰ ਕਹਾਣੀਕਾਰ ਜਿੰਦਰ ਦੀ ਪੁਸਤਕ ‘ਸੇਫਟੀ ਕਿੱਟ’ ਨੂੰ ਮਿਲਿਆ ਹੈ। ਪੰਜਾਬੀ ਭਾਸ਼ਾ ਦੇ ਇਨਾਮ ਦਾ ਫ਼ੈਸਲਾ ਕਰਨ ਵਾਲੀ ਜਿਊਰੀ ਵਿੱਚ ਡਾ. ਅਮਰਜੀਤ ਕੌਂਕੇ, ਡਾ. ਜਸਵਿੰਦਰ ਸਿੰਘ ਅਤੇ ਡਾ. ਸੋਹਿੰਦਰ ਬੀਰ ਸ਼ਾਮਲ ਸਨ।

ਯਾਦ ਰਹੇ ਕਿ ਪਿਛਲੇ ਵਰ੍ਹੇ ਦਸੰਬਰ ’ਚ ਇਨ੍ਹਾਂ ਪੁਰਸਕਾਰਾਂ ਦੇ ਐਲਾਨ ਲਈ ਤਜਵੀਜ਼ਤ ਪ੍ਰੈੱਸ ਕਾਨਫਰੰਸ ਅਕਾਦਮੀ ਵੱਲੋਂ ਰੱਦ ਕਰ ਦਿੱਤੀ ਗਈ ਸੀ। ਅਕਾਦਮੀ ਨੇ ਦੱਸਿਆ ਕਿ ਸੰਸਥਾ ਨੂੰ 24 ਭਾਰਤੀ ਭਾਸ਼ਾਵਾਂ ’ਚ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਐਲਾਨ ਕਰਦਿਆਂ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਕਵਿਤਾਵਾਂ ਦੀਆਂ ਅੱਠ ਪੁਸਤਕਾਂ, ਚਾਰ ਨਾਵਲਾਂ, ਲਘੂ ਕਹਾਣੀਆਂ ਦੀਆਂ ਛੇ ਪੁਸਤਕਾਂ, ਦੋ ਲੇਖਾਂ, ਇੱਕ ਸਾਹਿਤਕ ਆਲੋਚਨਾ, ਇੱਕ ਸਵੈ-ਜੀਵਨੀ ਅਤੇ ਦੋ ਸੰਸਮਰਣਾਂ ਨੇ ਸਾਲ 2025 ਦੇ ਸਾਹਿਤ ਅਕਾਦਮੀ ਪੁਰਸਕਾਰ ਜਿੱਤੇ ਹਨ।

ਨਵਤੇਜ ਸਰਨਾ ਨੂੰ ਨਾਵਲ ‘ਕ੍ਰਿਮਸਨ ਸਪਰਿੰਗ’ ਅਤੇ ਮਮਤਾ ਕਾਲੀਆਂ ਨੂੰ ਉਨ੍ਹਾਂ ਦੀ ਜੀਵਨੀ ‘ਜੀਤੇ ਜੀ ਅਲਾਹਾਬਾਦ’ ਲਈ ਇਹ ਪੁਰਸਕਾਰ ਮਿਲੇ ਹਨ। ਇਨ੍ਹਾਂ ਲੇਖਕਾਂ ਨੂੰ ਕਾਂਸੇ ਦੀ ਉੱਕਰੀ ਹੋਈ ਤਖ਼ਤੀ, ਇੱਕ ਸ਼ਾਲ ਅਤੇ ਇੱਕ ਲੱਖ ਰੁਪਏ ਦੀ ਰਾਸ਼ੀ 31 ਮਾਰਚ ਨੂੰ ਹੋਣ ਵਾਲੇ ਸਮਾਗਮ ਵਿੱਚ ਦਿੱਤੀ ਜਾਵੇਗੀ। ਬਾਕੀ ਐਵਾਰਡੀਆਂ ’ਚ ਬੰਗਾਲੀ ’ਚ ਲਿਖੀ ਪੁਸਤਕ ‘ਸ੍ਰੇਸ਼ਟ ਕਵਿਤਾ’ ਲਈ ਪ੍ਰਸੂਨ ਬੰਦੋਪਾਧਿਆਏ, ਗੁਜਰਾਤੀ ’ਚ ‘ਭੱਟਖਡਾਕੀ’ ਲਈ ਯੋਗੇਸ਼ ਵੈਦਿਆ, ਕੰਨੜ ’ਚ ‘ਦਾਦਾ ਸੀਰਿਸੂ ਤਾਂਦੇ’ ਲਈ ਅਮਰੇਸ਼ ਨੁਗਾਦੋਨੀ, ਮਲਿਆਲਮ ਵਿੱਚ ‘ਮਾਇਆਮਨੁਸ਼ਾਇਰ’ ਲਈ ਐੱਨ ਪ੍ਰਭਾਕਰਨ, ਮਰਾਠੀ ਵਿੱਚ ‘ਕਲਿਆਣੀਲਿਆ ਰੇਸ਼ਾ’ ਲਈ ਰਾਜੂ ਬਾਵੀਸਕਰ, ਰਾਜਸਥਾਨੀ ਵਿੱਚ ‘ਭਾਰਖਾਮਾ’ ਲਈ ਜਿਤੇਂਦਰ ਕੁਮਾਰ ਸੋਨੀ ਅਤੇ ਤਾਮਿਲ ਵਿੱਚ ‘ਥਾਮਿਜ਼ ਸਿਰੂਕਾਥਾਈਯਿਨ’ ਲਈ ਸਾ ਤਾਮਿਲਤੇਵਨ ਦੇ ਨਾਂ ਸ਼ੁਮਾਰ ਹਨ।

ਇਸ ਤੋਂ ਇਲਾਵਾ ਉਰਦੂ ਵਿੱਚ ਪ੍ਰਿਤਪਾਲ ਸਿੰਘ ਬੇਤਾਬ ਨੂੰ ‘ਸਫ਼ਰ ਜਾਰੀ ਹੈ’, ਨੰਦਿਨੀ ਸਿਧਾ ਰੈੱਡੀ ਨੂੰ ਤੇਲਗੂ ਵਿੱਚ ‘ਅਨੀਮੇਸ਼ਾ’, ਸਿੰਧੀ ਵਿੱਚ ‘ਵਾਘੂ’ ਲਈ ਭਗਵਾਨ ਅਤਲਾਨੀ, ਸੰਥਾਲੀ ਵਿੱਚ ‘ਮਿਦ ਬਿਰਨਾ ਛੇਨੇ ਸਾਓ ਇਨਾਗ ਸਗਾਈ’ ਲਈ ਸੁਮਿੱਤਰਾ ਸੋਰੇਨ, ਸੰਸਕ੍ਰਿਤ ਵਿੱਚ ‘ਪ੍ਰਸਥਾਨਾਕਾਤੁਸਤਾਏ ਬ੍ਰਹਮਘੋਸਾਹ’ ਲਈ ਮਹਾਮਹੋਪਾਧਿਆਏ, ਉੜੀਆ ਵਿੱਚ ‘ਪਦਪੁਰਾਣ’ ਲਈ ਗਿਰੀਜਾਕੁਮਾਰ ਬਲੀਯਾਰ ਸਿੰਘ, ਨੇਪਾਲੀ ’ਚ ‘ਨੇਪਾਲੀ ਪਾਰੰਪਰਿਕ ਸੰਸਕ੍ਰਿਤੀ ਰਾ ਸੱਭਿਅਤਾ ਕੋ ਦੁਕੁਤੀ’ ਲਈ ਪ੍ਰਕਾਸ਼ ਭੱਟਾਚਾਰੀਆ ਅਤੇ ਮਨੀਪੁਰੀ ਵਿੱਚ ‘ਕੰਗਲਾਮਦ੍ਰਿਬਾ ਏਫੂਟ’ ਲਈ ਹਾਓਬਾਮ ਨਲਿਨੀ ਨੂੁੰ ਇਹ ਪੁਰਸਕਾਰ ਮਿਲਣਗੇ।

Related posts

ਮੈਂ ਆਪਣਾ ਨਾਮ

Pritpal Kaur

Afghanistan: ਤਾਲਿਬਾਨ ਨੇ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਗਵਰਨਰ ਨੂੰ ਕੀਤਾ ਗ੍ਰਿਫ਼ਤਾਰ, ਵਿਰੋਧ ‘ਚ ਚੁੱਕੇ ਸਨ ਹਥਿਆਰ

On Punjab

Israel Hamas War : ਅਮਰੀਕਾ ਤੇ ਬ੍ਰਿਟੇਨ ਨੂੰ ਹਾਉਥੀ ਨੇ ਦਿੱਤੀ ਚਿਤਾਵਨੀ, ਕਿਹਾ- ਚੁਕਾਉਣੀ ਪਵੇਗੀ ਭਾਰੀ ਕੀਮਤ

On Punjab