PreetNama
ਸਮਾਜ/Social

ਜਾਣੋ 9ਵੇਂ ਗੁਰੂ ਤੇਗ ਬਹਾਦੁਰ ਦੇ ਬਿਹਾਰ ਦੇ ਕਟਿਹਾਰ ਸਥਿਤ ਗੁਰਦੁਆਰੇ ਦੀ ਪੂਰੀ ਕਹਾਣੀ

ਕਟਿਹਾਰ: ਜ਼ਿਲ੍ਹੇ ਦੇ ਬਾਰੀ ਬਲਾਕ ‘ਚ ਸਥਿਤ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਦਾ ਇਤਿਹਾਸਕ ਗੁਰਦੁਆਰਾ ਲਕਸ਼ਮੀਪੁਰ ਪਿੰਡ ਸਮੇਤ ਪੂਰੇ ਦੇਸ਼-ਵਿਦੇਸ਼ ‘ਚ ਮਸ਼ਹੂਰ ਹੈ। ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸਕ ਗੁਰਦੁਆਰਾ ਸਿੱਖ ਸਰਕਟ ਨਾਲ ਜੁੜਿਆ ਹੋਇਆ ਹੈ ਅਤੇ ਹਜ਼ਾਰਾਂ ਸਿੱਖ ਪਰਿਵਾਰ ਇਸ ਖੇਤਰ ‘ਚ ਰਹਿੰਦੇ ਹਨ। ਇਹ ਕਿਹਾ ਜਾਂਦਾ ਹੈ ਕਿ ਅਸਾਮ ਤੋਂ ਪਟਨਾ ਵਾਪਸ ਪਰਤਣ ਸਮੇਂ 9ਵੇਂ ਗੁਰੂ ਤੇਗ ਬਹਾਦਰ ਜੀ ਬਾਰੀ ਕਾਂਤ ਨਗਰ ਵਿਖੇ ਠਹਿਰੇ ਸੀ ਅਤੇ ਉਨ੍ਹਾਂ ਨੇ ਇੱਥੇ ਲੋਕਾਂ ਨੂੰ ਕਈ ਮਹੀਨਿਆਂ ਤੱਕ ਧਾਰਮਿਕ ਉਪਦੇਸ਼ ਦਿੱਤੇ ਸੀ।

ਅਜਿਹੇ ‘ਚ ਸਿੱਖਾਂ ਦੀ ਗਿਣਤੀ ਇਥੇ ਵਧਣ ਲੱਗੀ ਅਤੇ ਇਹੀ ਕਾਰਨ ਹੈ ਕਿ ਇਸ ਖੇਤਰ ‘ਚ 6 ਤੋਂ ਵੱਧ ਗੁਰੂਆਂ ਦੇ ਨਾਮ ‘ਤੇ ਗੁਰਦੁਆਰਾ ਬਣਾਇਆ ਗਿਆ ਹੈ। ਉਨ੍ਹਾਂ ‘ਚੋਂ ਸਭ ਤੋਂ ਮਹੱਤਵਪੂਰਨ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸਕ ਗੁਰਦੁਆਰਾ ਹੈ। ਬਾਰੀ ਦਾ ਇਹ ਖੇਤਰ ਬਿਹਾਰ ਸੈਰ-ਸਪਾਟਾ ‘ਚ ਇਕ ਵੱਖਰੀ ਪਛਾਣ ਰੱਖਦਾ ਹੈ। ਇਹੀ ਕਾਰਨ ਹੈ ਕਿ ਹਰ ਸਾਲ ਲਾਹੌਰਅਤੇ ਪੰਜਾਬ ਤੋਂ ਲੱਖਾਂ ਸਿੱਖ ਪਰਿਵਾਰਾਂ ਦੇ ਨਾਲ-ਨਾਲ ਕਈ ਹੋਰ ਧਰਮਾਂ ਦੇ ਲੋਕ ਵੀ ਹੁਕਮਨਾਮਾ ਦੇ ਦਰਸ਼ਨ ਕਰਨ ਆਉਂਦੇ ਹਨ।
ਗੁਰੂ ਤੇਗ ਬਹਾਦਰ ਗੁਰਦੁਆਰਾ ਦੇ ਉੱਚ ਗ੍ਰੰਥੀ ਜਗਦਿਆਲ ਸਿੰਘ ਸੋਢੀ ਦਾ ਕਹਿਣਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਪੰਜਾਬ ਤੋਂ ਅਸਾਮ ਵਾਪਸ ਪਰਤਣ ਵੇਲੇ ਇਥੇ ਠਹਿਰੇ ਸੀ ਅਤੇ ਉਹ ਲੋਕਾਂ ਨੂੰ ਉਪਦੇਸ਼ ਦਿੰਦੇ ਸੀ। ਹੌਲੀ ਹੌਲੀ ਇਹ ਇਲਾਕਾ ਸਿੱਖ ਸਰਕਟ ਨਾਲ ਜੁੜ ਗਿਆ ਅਤੇ ਅੱਜ ਹਜ਼ਾਰਾਂ ਸਿੱਖ ਪਰਿਵਾਰ ਇਥੇ ਰਹਿਣ ਲੱਗ ਪਏ। ਇਲਾਕੇ ਦੇ ਅੱਧੀ ਦਰਜਨ ਤੋਂ ਵੱਧ ਸਾਰੇ ਗੁਰੂਆਂ ਦੇ ਨਾਮ ਤੇ ਗੁਰਦੁਆਰੇ ਬਣਾਏ ਗਏ ਹਨ। ਇਤਿਹਾਸਕ ਗੁਰੂ ਤੇਗ ਬਹਾਦਰ ਗੁਰੂਦੁਆਰੇ ਵਿੱਚ ਹੁਕਮੂਨਾਮਾ ਰੱਖਿਆ ਗਿਆ ਹੈ, ਦੇਸ਼-ਵਿਦੇਸ਼ ਤੋਂ ਲੋਕ ਇਸ ਨੂੰ ਦੇਖਣ ਲਈ ਇਥੇ ਪਹੁੰਚਦੇ ਹਨ।

Related posts

ਦਿਲ ਦਾ ਆਪ੍ਰੇਸ਼ਨ ਕਰਨ ਵਾਲੇ ਨਕਲੀ ਡਾਕਟਰ ਵਿਰੁੱਧ ਐੱਫਆਈਆਰ ਦਰਜ

On Punjab

ਕਾਰੋਬਾਰ ਆਰਥਿਕ ਸਰਵੇਖਣ ਵਿੱਤ ਮੰਤਰੀ ਸੀਤਾਰਮਨ ਸੰਸਦ ਵਿਚ ਸ਼ੁੱਕਰਵਾਰ ਨੂੰ ਪੇਸ਼ ਕਰਨਗੇ ਆਰਥਿਕ ਸਰਵੇਖਣ

On Punjab

ਭਾਰਤ-ਪਾਕਿ ਟਕਰਾਅ ਰੋਕਣ ਬਾਰੇ ਟਰੰਪ ਦੇ ਦਾਅਵੇ ’ਤੇ ਕਾਂਗਰਸ ਦਾ ਤਨਜ਼, ਕਿਹਾ ‘ਹੁਣ ਗਿਣਤੀ 60 ਹੋ ਗਈ ਹੈ’

On Punjab