PreetNama
ਸਿਹਤ/Health

ਜਾਣੋ ਛੋਟੀ ਜਿਹੀ ਹਰੀ ਇਲਾਇਚੀ ਖਾਣ ਦੇ ਫ਼ਾਇਦੇ

Benefits of greencardmom: ਖਾਣੇ ਦੇ ਸੁਆਦ ਨੂੰ ਹੋਰ ਵਧੀਆ ਬਣਾ ਦੇਣ ਵਾਲੀ ਇਲਾਇਚੀ ਇਨਸਾਨਾਂ ਦੇ ਮੂਡ ਨੂੰ ਤਾਂ ਚੰਗਾ ਕਰਦੀ ਹੀ ਹੈ ਇਸ ਦੇ ਨਾਲ ਹੀ ਇਹ ਸਰੀਰ ਨੂੰ ਕਈ ਤਰ੍ਹਾਂ ਦੇ ਲਾਭ ਵੀ ਦਿੰਦੀ ਹੈ। ਇਕ ਖੋਜ ਚ ਪਤਾ ਚਲਿਆ ਹੈ ਕਿ ਇਹ ਛੋਟੀ ਹੀ ਚੀਜ਼ ਵਜ਼ਨ ਘਟਾਉਣ ਚ ਮਦਦਗਾਰ ਹੈ। ਹਰੀ ਇਲਾਇਚੀ ਢਿੱਡ ਦੇ ਨੇੜੇ ਪੱਕੀ ਚਰਬੀ ਨੂੰ ਜੰਮਣ ਨਹੀਂ ਦਿੰਦੀ ਹੈ। ਸਾਡੇ ਸਰੀਰ ਦਾ ਕੋਲੇਸਟ੍ਰੋਲ ਦਾ ਪੱਧਰ ਵੀ ਕੰਟਰੋਲ ਕਰਦੀ ਹੈ।

ਇਸ ਤੋਂ ਇਲਾਵਾ ਹਰੀ ਇਲਾਇਚੀ ਜ਼ਿੱਦੀ ਚਰਬੀ ਨੂੰ ਘਟਾਉਂਦੀ ਹੈ ਜਦਕਿ ਦਿਲ ਨਾਲ ਜੁੜੀਆਂ ਬੀਮਾਰੀਆਂ ਦੀ ਜੜ੍ਹਾਂ ’ਤੇ ਵੀ ਕੰਮ ਕਰਦੀ ਹੈ। ਆਯੁਰਵੇਦ ਮੁਤਾਬਕ ਹਰੀ ਇਲਾਇਚੀ ਸਰੀਰ ਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ। ਇਲਾਇਚੀ ਦੀ ਚਾਹ ਬੇਹਦ ਲਾਭਦਾਇਕ ਹੈ।ਪਾਚਨ ਕਿਰਿਆ ਨੂੰ ਵੀ ਦੁਰੁੱਸਤ ਰੱਖਣ ਚ ਮਦਦ ਕਰਦੀ ਹੈ ਇਲਾਇਚੀ।

ਇਲਾਇਚੀ ਖਾਣ ਨਾਲ ਢਿੱਡ ਫੁੱਲਣ ਦੀ ਮੁ਼ਸ਼ਕਲ ਤੋਂ ਵੀ ਨਿਜਾਤ ਦੁਆਉਂਦੀ ਹੈ। ਸਰੀਰ ਚ ਮੂਤਰ ਵਜੋਂ ਪਾਣੀ ਨੂੰ ਜਮ੍ਹਾਂ ਹੋਣ ਤੋਂ ਰੋਕਦੀ ਹੈ। ਗੁਰਦਿਆਂ ਦੇ ਕੰਮ ਕਰਨ ਦੀ ਪ੍ਰਣਾਲੀ ਨੂੰ ਤੰਦਰੁਸਤ ਬਣਾ ਕੇ ਰੱਖਦੀ ਹੈ।ਵਸਾ ਘਟਾਉਣ ਦੇ ਗੁਣਾਂ ਦੇ ਕਾਰਨ ਇਲਾਇਚੀ ਸਰੀਰ ਚ ਖਰਾਬ ਕੋਲੇਸਟ੍ਰੋਲ ਨੂੰ ਘਟਾਉਣ ਦਾ ਕੰਮ ਕਰਦੀ ਹੈ ਜਦਕਿ ਐਲਡੀਐ ਕੋਲੇਸਟ੍ਰੋਲ ਅਤੇ ਟ੍ਰਾਈਗਿਲਸਰਾਇਡਸ ਨੂੰ ਵੀ ਘਟਾਉਣ ਚ ਮਦਦ ਕਰਦੀ ਹੈ।

Related posts

Green Tea: ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਦਿਨ ਦੀ ਸ਼ੁਰੂਆਤ ਕਰੋ ਇਕ ਕੱਪ ਗ੍ਰੀਨ ਟੀ ਨਾਲ, ਸਿਹਤ ਨੂੰ ਹੋਣਗੇ ਕਈ ਫਾਇਦੇ

On Punjab

ਵਾਲਾਂ ਲਈ ਲਾਭਕਾਰੀ ਹੁੰਦਾ ਹੈ ਕਾਜੂ…

On Punjab

Benefits Of Rose Water : ਚਿਹਰੇ ‘ਤੇ ਗੁਲਾਬ ਜਲ ਲਗਾਉਣ ਦੇ ਇਹ ਹਨ ਫਾਇਦੇ

On Punjab